ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਬਨੂੜ ਵੱਲੋਂ ਕੋਮਲ ਮਿੱਤਲ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਚੈੱਕ ਭੇਟ
5 Dariya News
ਸਾਹਿਬਜ਼ਾਦਾ ਅਜੀਤ ਸਿੰਘ ਨਗਰ 08-Oct-2025
ਪੰਜਾਬ ਨੰਬਰਦਾਰ ਯੂਨੀਅਨ, ਸਬ ਤਹਿਸੀਲ ਬਨੂੜ ਵੱਲੋਂ ਅੱਜ ਪ੍ਰਧਾਨ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੂੰ 1.20 ਲੱਖ ਰੁਪਏ ਦਾ ਚੈੱਕ ਸੂਬੇ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਨੇ ਸਬ ਤਹਿਸੀਲ ਬਨੂੜ ਦੇ ਨੰਬਰਦਾਰਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੜ੍ਹ ਪੀੜਤਾਂ ਨੂੰ ਪੁਨਰ ਵਸੇਬੇ ਲਈ ਮਦਦ ਦੀ ਅਤਿਅੰਤ ਲੋੜ ਹੈ ਅਤੇ ਇਸ ਲਈ ਜਿੰਨੀ ਵੀ ਮਦਦ, ਉਹਨਾਂ ਦੇ ਮੁੜ ਵਸੇਬੇ ਲਈ ਕੀਤੀ ਜਾਵੇ, ਉਹ ਉਨ੍ਹਾਂ ਦੇ ਨੁਕਸਾਨ ਦੇ ਮੁਕਾਬਲੇ ਭਾਵੇਂ ਥੋੜ੍ਹੀ ਹੈ ਪਰ ਹੌਸਲਾ ਅਫ਼ਜ਼ਾਈ ਲਈ ਕਾਫੀ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਤੇ ਵੱਖ-ਵੱਖ ਐਨ ਜੀ ਓਜ਼ ਵੱਲੋਂ ਇਹਨਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਡੇ ਪੱਧਰ ਤੇ ਅੱਗੇ ਆ ਕੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਲੋਕਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮਦਦ ਭੇਜੀ ਗਈ ਹੈ ਅਤੇ ਜ਼ਿਲਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਵੀ ਸਮੇਂ-ਸਮੇਂ ਤੇ ਮਦਦ ਭੇਜੀ ਗਈ ਹੈ।
ਇਸ ਮੌਕੇ ਮੌਜੂਦ ਨੰਬਰਦਾਰਾਂ ਚ ਪੰਜਾਬ ਪ੍ਰਧਾਨ ਜਰਨੈਲ ਸਿੰਘ ਝਰਮੜੀ, ਸਤਨਾਮ ਸਿੰਘ ਲਾਂਡਰਾ, ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਮੋਹਾਲੀ, ਕੁਲਜੀਤ ਸਿੰਘ ਖਾਸਪੁਰ ਪ੍ਰਧਾਨ ਬਨੂੜ ਤਹਿਸੀਲ, ਜਗਤਾਰ ਸਿੰਘ ਬਾਸਮਾ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਸੱਤਾ ਖਜਾਨਚੀ, ਕੁਲਵੰਤ ਸਿੰਘ ਧਰਮਗੜ੍ਹ ਨੰਬਰਦਾਰ, ਕੁਲਦੀਪ ਸਿੰਘ ਮਾਨ ਮੀਤ ਪ੍ਰਧਾਨ ਪੰਜਾਬ, ਹਰਪਾਲ ਸਿੰਘ ਮੀਤ ਪ੍ਰਧਾਨ ਪੰਜਾਬ, ਸੁਖਦੇਵ ਸਿੰਘ ਨੰਗਲ ਮੀਤ ਪ੍ਰਧਾਨ, ਬਹਾਦਰ ਸਿੰਘ ਨੰਬਰਦਾਰ, ਰਘਵੀਰ ਸਿੰਘ ਖੇੜਾ ਗੱਜੂ ਨੰਬਰਦਾਰ, ਸਵਰਨ ਸਿੰਘ ਬਾਜਵਾ ਨੰਬਰਦਾਰ ਬਨੂੜ, ਸੁਰਿੰਦਰ ਸਿੰਘ ਨੰਬਰਦਾਰ ਬੂਟਾ ਸਿੰਘ ਵਾਲਾ, ਜਸਵੰਤ ਸਿੰਘ ਨੰਬਰਦਾਰ ਕਰਾਲਾ ਅਤੇ ਇਸ ਤੋਂ ਇਲਾਵਾ ਹੋਰ ਵੀ ਨੰਬਰਦਾਰ ਮੌਜੂਦ ਸਨ।