ਦੇਸ਼ ਦੇ ਸ਼ਹਿਰਾਂ ਨੂੰ ਸਵੱਛ ਬਨਾਉਣ ਵਿੱਚ ਏਕਤਾ ਅਤੇ ਅੰਤੋਂਦੇਯ ਦੀ ਭਾਵਨਾ ਜਰੂਰੀ - ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ
ਸਵੱਛ ਸ਼ਹਿਰ ਜੋੜੀ ਪਹਿਲ ਵਿੱਚ ਮੋਹਰੀ ਭੁਮਿਕਾ ਨਿਭਾਏਗਾ ਹਰਿਆਣਾ - ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ
5 Dariya News
ਸੋਨੀਪਤ 27-Sep-2025
ਕੇਂਦਰ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਏਕਤਾ ਅਤੇ ਅੰਤੋਂਦੇਯ ਦੀ ਭਾਵਨਾ ਨਾਲ ਦੇਸ਼ ਦੇ ਸ਼ਹਿਰਾਂ ਨੂੰ ਸਵੱਛ ਤੇ ਗੰਦਗੀ ਮੁਕਤ ਬਨਾਉਣਾ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਦੋ ਵਿਚਾਰ ਰੱਖੇ ਸਨ, ਇੱਕ ਰਾਜਨੀਤਿਕ ਆਜਾਦੀ ਅਤੇ ਦੂਜਾ ਗੰਦਗੀ ਤੋਂ ਆਜਾਦੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2014 ਵਿੱਚ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਇਸ ਸੰਕਲਪ ਨੂੰ ਅੱਗੇ ਵਧਾਇਆ।
ਸ੍ਰੀ ਮਨੋਹਰ ਲਾਲ ਸ਼ਨੀਵਾਰ ਨੂੰ ਸੋਨੀਪਤ ਦੇ ਆਈਆਈਟੀ ਏਜੂਕੇਸ਼ਨ ਸਿਟੀ ਕੈਂਪਸ ਵਿੱਚ ਸਵੱਛ ਸ਼ਹਿਰ ਜੋੜੀ (ਐਸਐਸਜੇ) ਪਹਿਲ ਦੀ ਸ਼ੁਰੂਆਤ ਕਰਦੇ ਹੋਏ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪ੍ਰੋਗਰਾਮ ਵਿੱਚ ਕਰਨਾਲ ਤੋਂ ਜੁੜੇ ਅਤੇ ਕਿਹਾ ਕਿ ਸਵੱਛ ਸ਼ਹਿਰ ਜੋੜੀ ਪਹਿਲ ਵਿੱਚ ਹਰਿਆਣਾ ਮੋਹਰੀ ਭੁਮਿਕਾ ਨਿਭਾਏਗਾ। ਹਰਿਆਣਾ ਦੇ ਸੋਨੀਪਤ ਤੇ ਕਰਨਾਲ ਨਗਰ ਨਿਗਮ ਨਾਲ ਪੰਜ-ਪੰਜ ਨਗਰ ਪਾਲਿਕਾਵਾਂ ਨੂੰ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਸ਼ਹਿਰਾਂ ਨੂੰ ਸਵੱਛ ਕਰਨ ਲਈ ਸ਼ੁਰੂ ਕੀਤੀ ਗਈ ਇਸ ਪਹਿਲ ਲਈ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਵੀ ਕੀਤਾ।
ਉਥੇ ਹੀ ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਵੱਛ ਸ਼ਹਿਰ ਜੋੜੀ ਪਹਿਲ ਤਹਿਤ 72 ਮੈਂਟਰ ਸ਼ਹਿਰ ਅਤੇ ਲਗਭਗ 200 ਮੇਂਟੀ ਸ਼ਹਿਰ ਜੋੜੇ ਗਏ ਹਨ। ਇਹ ਸ਼ਹਿਰੀ ਕੂੜਾ ਪ੍ਰਬੰਧਨ ਖੇਤਰ ਦਾ ਹੁਣ ਤੱਕ ਦਾ ਸੱਭ ਤੋਂ ਵੱਡਾ ਸਿਟੀ-ਟ੍ਰਿਵਿਨਿੰਗ ਢਾਂਚਾ ਸਾਬਤ ਹੋਵੇਗਾ। ਚੋਣ ਹਾਲ ਹੀ ਵਿੱਚ ਹੋਏ ਸਵੱਛ ਸਰਵੇਖਣ ਦੇ ਆਧਾਰ 'ਤੇ ਕੀਤਾ ਗਿਆ ਹੈ। ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਮੇਂਟਰ ਅਤੇ ਸੁਧਾਰ ਦੀ ਜਰੂਰਤ ਵਾਲੇ ਸ਼ਹਿਰਾਂ ਨੂੰ ਮੇਂਟੀ ਬਣਾਇਆ ਗਿਆ ਹੈ। ਹਰੇਕ ਮੇਂਟਰ-ਮੇਂਟੀ ਜੋੜੀ ਦਾ ਗਠਨ ਭਗੋਲਿਕ ਨਿਕਟਤਾ ਅਤੇ ਪ੍ਰਦਰਸ਼ਨ ਅੰਤਰ ਦੇ ਆਧਾਰ 'ਤੇ ਕੀਤਾ ਗਿਆ ਹੈ ਤਾਂ ਜੋ ਗਿਆਨ ਆਦਾਨ-ਪ੍ਰਦਾਨ ਵੱਧ ਪ੍ਰਸੰਗਿਕ ਅਤੇ ਵਿਵਹਾਰਿਕ ਹੋਵੇ।
ਰਾਸ਼ਟਰੀ ਪ੍ਰੋਗਰਾਮ ਦੌਰਾਨ ਸਾਰੇ ਸਹਿਭਾਗੀ ਸ਼ਹਿਰਾਂ ਦੇ ਵਿੱਚ ਸਮਝੌਤਾ ਮੈਮੋ (ਐਮਓਯੂ) 'ਤੇ ਦਸਤਖਤ ਹੋਏ। ਇਸ ਮੌਕੇ 'ਤੇ ਨਗਰ ਨਿਗਮ ਅਧਿਕਾਰੀਆਂ ਅਤੇ ਰਾਜਨੀਤਿਕ ਪ੍ਰਤੀਨਿਧੀਆਂ ਦੀ ਮੌਜੂਦਗੀ ਨੇ ਇਸ ਨੂੰ ਇਤਿਹਾਸਕ ਬਣਾ ਦਿੱਤਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਵੱਛ ਸਰਵੇਖਣ ਦੀ ਲਗਾਤਾਰ ਸਫਲਤਾਵਾਂ ਨੂੰ ਦੇਖਦੇ ਹੋਏ ਮੰਤਰਾਲੇ ਨੇ ਸੁਪਰ ਸਵੱਛ ਲੀਗ ਦੀ ਵੀ ਸਥਾਪਨਾ ਕੀਤੀ ਹੈ। 2022, 2023 ਅਤੇ 2024 ਦੇ ਸਰਵੇਖਣ ਵਿੱਚ ਪੰਜ ਆਬਾਦੀ ਵਰਗਾਂ ਵਿੱਚ ਸਿਖਰ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਸ਼ਹਿਰਾਂ ਨੂੰ ਇਸ ਲੀਗ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਇਹੀ ਸ਼ਹਿਰ ਸਵੱਛ ਢਾਂਚੇ ਵਿੱਚ ਮੇਂਟੋਰ ਸ਼ਹਿਰਾਂ ਦਾ ਆਧਾਰ ਬਨਣਗੇ। ਉੱਥੇ ਹੀ ਮੇਂਟੀ ਸ਼ਹਿਰਾਂ ਦਾ ਚੋਣ ਸੂਬਿਆਂ ਦੀ ਰੈ ਕਿੰਗ ਵਿੱਚ ਹੇਠਲੇ ਪੱਧਰ 'ਤੇ ਰਹੇ ਸ਼ਹਿਰਾਂ ਤੋਂ ਕੀਤਾ ਗਿਆ ਹੈ ਤਾਂ ਜੋ ਵਿਵਹਾਰਕ ਅਤੇ ਸਹਿਕਰਮੀ ਅਧਾਰਿਤ ਸਿੱਖਣ ਦਾ ਮਾਡਲ ਵਿਕਸਿਤ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ 26 ਅਗਸਤ, 2025 ਨੂੰ ਐਸਐਸਜੇ ਪਹਿਲ ਤਹਿਤ ਅਧਿਕਾਰਕ ਦਿਸ਼ਾ-ਨਿਰਦੇਸ਼ ਜਾਰੀ ਕਰ 100-ਦਿਨਾਂ ਦੇ ਕਾਰਜਯੋਜਨਾ ਦੀ ਸ਼ੁਰੂਆਤ ਕੀਤੀ ਹੇ।
ਇਸ ਸਮੇਂ ਵਿੱਚ ਹਰੇਕ ਸ਼ਹਿਰ ਜੋੜੀ ਸੰਯੁਕਤ ਕਾਰਜ ਯੋਜਨਾਵਾਂ ਬਣਾਏਗੀ ਜਿਸ ਵਿੱਚ ਸਪਸ਼ਟ ਟੀਚੇ ਤੇ ਮੀਲ ਦੇ ਪੱਥਰ ਹੋਣਗੇ, ਸਾਇਟ ਵਿਜਿਟ ਅਤੇ ਸਿੱਧੇ ਤਜਰਬੇ ਅਧਾਰਿਤ ਲੰਬੇ ਸਮੇਂ ਦੇ ਸਮਰੱਥਾ ਨਿਰਮਾਣ ਦੀ ਨੀਂਹ ਰੱਖਣਗੇੇ। ਇਸ ਯਤਨ ਦਾ ਮੁਲਾਂਕਨ ਸਵੱਛ ਸਰਵੇਖਣ 2026 ਵਿੱਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਦਰਸ਼ਾਉਂਦੀ ਹੈ ਕਿ ਸਰੰਚਿਤ ਮੇਂਟਰਸ਼ਿਪ ਮਾਡਲ ਸ਼ਹਿਰੀ ਸਵੱਛਤਾ 'ਤੇ ਠੋਸ ਅਸਰ ਪਾ ਸਕਦਾ ਹੈ। ਇਸ ਨਾਲ ਨਾ ਸਿਰਫ ਜਮੀਨੀ ਪੱਧਰ 'ਤੇ ਸੁਧਾਰ ਹੌਣਗੇ, ਸਗੋ ਸ਼ਹਿਰੀ ਸ਼ਾਸਨ ਪ੍ਰਣਾਲੀ ਵਿੱਚ ਪੀਅਰ-ਲਰਨਿੰਗ ਮਾਫਲ ਨੂੰ ਸੰਸਥਾਗਤ ਰੂਪ ਮਿਲੇਗਾ।
ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਦੀ ਮੌਜੂਦਗੀ ਵਿੱਚ ਹਰਿਆਣਾਂ ਦੇ ਕਰਨਾਲ ਅਤੇ ਸੋਨੀਪਤ ਨਗਰ ਨਿਗਮ ਨੇ 5-5 ਛੌਟੇ ਸ਼ਹਿਰਾਂ ਨੂੰ ਸਵੱਛਤਾ ਵਿੱਚ ਸਹਿਯੋਗ ਦੇਣ ਲਈ ਐਮਓਯੂ 'ਤੇ ਹਸਤਾਖਰ ਕੀਤੇ। ਕਰਨਾਲ ਨਗਰ ਨਿਗਮ ਸੀਵਨ, ਇਸਮਾਈਲਾਬਾਦ, ਕਾਲਾਂਵਾਲੀ, ਨਾਰਨੌਂਦ ਅਤੇ ਰਾਜੌਂਦ ਨਗਰ ਪਾਿਲਕਾ ਦਾ ਮਾਰਗਦਰਸ਼ਨ ਕਰੇਗਾ, ਜਦੋਂਕਿ ਸੋਨੀਪਤ ਨਗਰ ਨਿਗਮ ਪਟੌਦੀ, ਫਰੂਖਨਗਰ, ਕੁੰਡਲੀ, ਨਾਰਨੌਲ ਅਤੇ ਹੋਂਡਲ ਨੂੰ ਸਹਿਯੋਗ ਕਰੇਗਾ। ਸੋਨੀਪਤ ਵਿੱਚ ਆਯੋਜਿਤ ਇਸ ਰਾਸ਼ਟਰੀ ਪ੍ਰੋਗਰਾਮ ਨਾਲ ਸਹਿਯੋਗਾਤਮਕ ਸ਼ਹਿਰੀ ਸ਼ਾਸਨ ਅਤੇ ਸ਼ਹਿਰ-ਤੋਂ-ਸ਼ਹਿਰ ਮੇਂਟਰਿੰਗ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।
ਇਸ ਦੌਰਾਨ ਕੇਂਦਰੀ ਮੰਤਰੀ ਨੇ ਸ਼ੈਲੇਂਦਰ ਲਿਖਿਤ ਅਤੇ ਅਮਿਤ ਤਿਰਵੇਦੀ ਤੇ ਸ਼੍ਰੇਯਾ ਘੋਸ਼ਾਲ ਵੱਲੋਂ ਗਾਇਆ ਗਿਆ ਸਵੱਛਤਾ ਗੀਤ ਵੀ ਲਾਂਚ ਕੀਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਕੈਲਾਸ਼ ਵਿਜੈਵਰਗੀਅ ਤੇ ਉੱਤਰ ਪ੍ਰਦੇਸ਼ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਕੁਮਾਰ ਸ਼ਰਮਾ ਨਾਲ ਵੀ ਗਲਬਾਤ ਕੀਤੀ। ਇਸ ਮੌਕੇ 'ਤੇ ਰਾਏ ਤੋਂ ਵਿਧਾਇਕ ਕ੍ਰਿਸ਼ਣਾ ਗਹਿਲਾਵਤ, ਸੋਨੀਪਤ ਤੋਂ ਵਿਧਾਇਕ ਸ੍ਰੀ ਨਿਖਿਲ ਮਦਾਨ, ਮੇਅਰ ਸ੍ਰੀ ਰਾਜੀਵ ਜੈਨ, ਅਰਬਨ ਡਿਵੇਲਪਮੈਂਟ ਮੰਤਰਾਲੇ ਦੀ ਜੁਆਇੰਟ ਸੈਕੇ੍ਰਟਰੀ ਰੂਪਾ ਮਿਸ਼ਰਾ, ਸ਼ਹਿਰੀ ਸਥਾਨਕ ਵਿਭਾਂਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ ਵੀ ਮੌਜੂਦ ਸਨ।