ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਰਨਾਲ ਵਿੱਚ ਆਯੋਜਿਤ ਵੋਕਲ ਫਾਰ ਲੋਕਲ ਮੇਲੇ ਵਿੱਚ ਕੀਤੀ ਸ਼ਿਰਕਤ
ਦੁਕਾਨਦਾਰਾਂ ਅਤੇ ਖਰੀਦਾਰਾਂ ਨਾਲ ਸਵਦੇਸ਼ੀ ਉਤਪਾਦਾਂ ਨੂੰ ਵਧਾਉਣ ਦੀ ਕੀਤੀ ਅਪੀਲ
5 Dariya News
ਕਰਨਾਲ 25-Sep-2025
ਕੇਂਦਰੀ ਊਰਜਾ, ਰਿਹਾਇਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਿਰਮਾਤਾਵਾਂ ਅਤੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਵਿਦੇਸ਼ੀ ਵਸਤਾਂ ਦੀ ਥਾਂ ਸਵਦੇਸ਼ੀ ਵਸਤਾਂ ਦਾ ਉਤਪਾਦਨ ਅਤੇ ਬਿਕਰੀ ਕਰਨ। ਸਾਨੂੰ ਸਵਦੇਸ਼ੀ ਚੀਜਾਂ ਦੀ ਬਿਕਰੀ ਲਈ ਲੋਕਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ।ਕੇਂਦਰੀ ਊਰਜਾ, ਰਿਹਾਇਸ ਅਤੇ ਸ਼ਹਿਰੀ ਮਾਮਲੇ ਮੰਤਰੀ ਨੇ ਅੱਜ ਸੇਵਾ ਪੱਖਵਾੜਾ ਤਹਿਤ ਕਰਨਾਲ ਵਿੱਚ ਆਯੋਜਿਤ ਵੋਕਲ ਫਾਰ ਲੋਕਲ ਮੇਲੇ ਵਿੱਚ ਹਿੱਸਾ ਲਿਆ ਅਤੇ ਦੁਕਾਨਦਾਰਾਂ ਅਤੇ ਖਰੀਦਾਰਾਂ ਨਾਲ ਸਵਦੇਸ਼ੀ ਉਤਪਾਦਾਂ ਨੂੰ ਅਪਨਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਕਰਨ ਅਤੇ ਸਵੈ-ਨਿਰਭਰਤਾ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਵਿੱਚ ਸੇਵਾ ਪੱਖਵਾੜਾ ਦੌਰਾਨ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਸਵਦੇਸ਼ੀ ਉਤਪਾਦਾਂ ਨੂੰ ਅਪਨਾਉਣਾ ਵੀ ਇਸੇ ਸੇਵਾ ਪੱਖਵਾੜੇ ਦਾ ਹਿੱਸਾ ਹੈ। ਇਸ ਪਹਿਲ ਦਾ ਟੀਚਾ ਲੋਕਾਂ ਨੂੰ ਸਵਦੇਸ਼ੀ ਚੀਜਾਂ ਦੇ ਉਪਯੋਗ ਲਈ ਜਾਗਰੂਕ ਕਰਨਾ ਹੈ ਤਾਂ ਜੋ ਉਹ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦੇ ਸਕਣ।