ਰਾਜ ਤਿਲਕ ਤੋਂ ਬਾਅਦ ਰਾਮ ਲੀਲਾ ਦਾ ਮੰਚਨ ਹੋਇਆ ਸੰਪੂਰਨ
5 Dariya News
ਖਰੜ 01-Oct-2025
ਸ੍ਰੀ ਰਾਮ ਲੀਲਾ ਕਲੱਬ (ਰਜਿ.) ਦੁਸਹਿਰਾ ਗਰਾਊਂਡ ਖਰੜ ਵੱਲੋਂ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤੇ ਗਏ ਰਾਮ ਲੀਲਾ ਦਾ ਮੰਚਨ ਸ੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਤੋਂ ਬਾਅਦ ਸੰਪੂਰਨ ਹੋ ਗਿਆ। ਰਾਜ ਤਿਲਕ ਕਰਨ ਦੀ ਰਸਮ ਹੇਮਿੰਦਰ ਕੌਸ਼ਿਕ,ਮਹੇਸ਼ ਗਰਗ ਤੇ ਇੰਦਰਦੇਵ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਨਿਭਾਈ ਗਈ।
ਕਲੱਬ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਹਨਾਂ ਬਤੌਰ ਕਲਾਕਾਰ ਕੰਮ ਕਰਨ ਦੇ ਤਜਰਬੇ ਦੇ ਯਾਦਾਂ ਨੂੰ ਲੋਕਾਂ ਸਾਹਮਣੇ ਤਾਜ਼ਾ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਹੇਮੰਤ ਸ਼ਰਮਾ, ਪ੍ਰਿੰਸੀਪਲ ਜਤਿੰਦਰ ਕੁਮਾਰ ਗੁਪਤਾ, ਹਰਸ ਸਰਨਾ, ਪ੍ਰੇਮ ਪ੍ਰਕਾਸ਼ ਸ਼ਰਮਾ, ਜੁਝਾਰ ਸਿੰਘ ਲੌਂਗੀਆ, ਕਾਲਾ ਸਿੰਘ ਸੈਣੀ ਸਮੇਤ ਸਮੂਹ ਕਲੱਬ ਮੈਂਬਰ ਅਤੇ ਕਲਾਕਾਰ ਹਾਜ਼ਰ ਸਨ।