5 Dariya News

ਮੀਂਹ 'ਚ ਵੀ ਭਗਤਾਂ ਨੇ ਛਤਰੀਆਂ ਲੈ ਕੇ ਦੇਖਿਆ ਲਛਮਣ ਮੂਰਛਾ ਦਾ ਮੰਚਨ

5 Dariya News

ਖਰੜ 30-Sep-2025

ਸ੍ਰੀ ਰਾਮ ਲੀਲਾ ਕਲੱਬ ਦੁਸਹਿਰਾ ਗਰਾਉਂਡ ਦੇ ਕਲਾਕਾਰਾਂ ਵੱਲੋਂ ਬੀਤੀ ਰਾਤ ਲਛਮਣ ਮੁਰਛਾ ਦਾ ਮੰਚਨ ਕੀਤਾ ਗਿਆ। ਜਿਸ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਆਪਣੇ ਭਰਾ ਲਕਸ਼ਮਣ ਜੀ ਦੇ ਪ੍ਰਤੀ ਪ੍ਰੇਮ ਦਿਖਾਇਆ ਗਿਆ ਕਿ ਇਸ ਤਰ੍ਹਾਂ ਭਰਾਵਾਂ ਵਿੱਚ ਅਟੂਟ ਪ੍ਰੇਮ ਹੁੰਦਾ ਸੀ ਜੋ ਕਿ ਜੋ ਕਿ ਸਮੇਂ ਵਿੱਚ ਅਲੋਪ ਹੁੰਦਾ ਜਾ ਰਿਹਾ ਹੈ। ਇਸ ਸੀਨ ਵਿੱਚ ਰਾਮ ਚੰਦਰ ਦਾ ਰੋਲ ਮੁਕੇਸ਼ ਸ਼ਰਮਾ, ਲਕਸ਼ਮਣ ਦੇ ਰੋਲ ਵਿੱਚ ਰੋਹਿਤ ਕੁਮਾਰ, ਹਨੂਮਾਨ ਦੇ ਰੋਲ ਵਿੱਚ ਰਵੀ ਸੋਹਲ, ਸੁਗਰੀਵ ਦੇ ਰੋਲ ਵਿੱਚ ਅੰਕੁਰ ਸ਼ਰਮਾ ਤੇ ਭਵਿਸ਼ਣ ਦੇ ਰੋਲ ਨੂੰ ਬੋਬੀ ਸੈਣੀ ਵੱਲੋਂ ਬਾਖੂਬੀ ਨਿਭਾਇਆ ਗਿਆ। ਰਾਮ ਲੀਲਾ ਦੇ ਇਸ ਮੰਚਨ ਨੂੰ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਭਗਤਾਂ ਵੱਲੋਂ ਛਤਰੀਆਂ ਲੈ ਕੇ ਇਸ ਮੰਚਨ ਨੂੰ ਨੇੜੇ ਤੋਂ ਦੇਖਿਆ ਗਿਆ।