ਸ਼੍ਰੀ ਰਾਮ ਲੀਲਾ ਲੋਕਾਂ ਵਿੱਚ ਭਾਈਚਾਰਾ ਤੇ ਅਦਰਸ ਪਰਿਵਾਰਿਕ ਜੀਵਨ ਦੀ ਸਿੱਖਿਆ : ਸੰਦੀਪ ਜੈਨ
5 Dariya News
ਖਰੜ 28-Sep-2025
ਸ਼੍ਰੀ ਰਾਮ ਲੀਲਾ ਦਾ ਮੰਚਨ ਕੇਵਲ ਇੱਕ ਨਾਟਕ ਹੀ ਨਹੀਂ, ਸਗੋਂ ਸੱਚਾਈ, ਧਰਮ, ਨੈਤਿਕਤਾ ਤੇ ਆਦਰਸ਼ ਜੀਵਨ ਮੁੱਲਾਂ ਦੀ ਜੀਵੰਤ ਤਸਵੀਰ ਹੈ। ਰਾਮ ਲੀਲਾ ਲੋਕਾਂ ਵਿੱਚ ਭਾਈਚਾਰਾ ਅਤੇ ਆਦਰਸ਼ ਪਰਿਵਾਰਕ ਜੀਵ ਦੀ ਸਿੱਖਿਆ ਵੀ ਹੈ। ਇਹ ਵਿਚਾਰ ਸੰਦੀਪ ਜੈਨ ਨੇ ਸ੍ਰੀ ਰਾਮ ਲੀਲਾ ਕਲੱਬ (ਰਜਿ.) ਖਰੜ ਦੀ ਸਟੇਜ ਦਾ ਬਤੌਰ ਮੁੱਖ ਮਹਿਮਾਨ ਉਦਘਾਟਨ ਕਰਨ ਸਮੇਂ ਸਾਂਝੇ ਕੀਤੇ।
ਉਹਨਾਂ ਕਲੱਬ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਕਿ ਉਨਾਂ ਦਾ ਪਰਿਵਾਰ ਪਿਤਾ ਪ੍ਰਵੇਸ਼ ਜੈਨ ਤੇ ਦਾਦੀ ਮਾਂ ਨਿਰਮਲ ਜੈਨ ਬੇਹੱਦ ਭਾਗਾਂ ਵਾਲਾ ਹਨ ਕਿ ਉਹਨਾਂ ਨੂੰ ਅੱਜ ਹੀ ਇਸੇ ਸਟੇਜ ਤੇ ਹਾਜ਼ਰ ਹੋ ਕੇ ਰਾਮ ਦੇ ਭਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਕਲੱਬ ਵੱਲੋਂ ਜੈਨ ਪਰਿਵਾਰ ਨੂੰ ਵਿਸ਼ੇਸ਼ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਹੇਮੰਤ ਸ਼ਰਮਾ ਤੇ ਪ੍ਰਿੰਸੀਪਲ ਜਤਿੰਦਰ ਕੁਮਾਰ ਗੁਪਤਾ ਵੱਲੋਂ ਕਲੱਬ ਨੂੰ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਉਹਨਾਂ ਗਵਰਧਨ ਪਰਬਤ ਵਾਲੀ ਝਾਂਕੀ ਦਾ ਵੀ ਆਨੰਦ ਮਾਣਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਹੇਮੰਤ ਸ਼ਰਮਾ, ਪ੍ਰੇਮ ਪ੍ਰਕਾਸ਼ ਸ਼ਰਮਾ, ਪ੍ਰਿੰਸੀਪਲ ਜਤਿੰਦਰ ਕੁਮਾਰ ਗੁਪਤਾ, ਜੁਝਾਰ ਸਿੰਘ ਲੌਂਗੀਆ,ਹਰਸ ਸਰਨਾ,ਪ੍ਰਦੀਪ ਕੁਮਾਰ ਬਿੱਟੂ ਅਤੇ ਸਮੂਹ ਕਲੱਬ ਮੈਂਬਰ ਤੇ ਕਲਾਕਾਰ ਹਾਜ਼ਰ ਸਨ।