ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਕੀਤਾ ਰਾਮ ਲੀਲਾ ਦੇ ਮੰਚਨ ਦਾ ਉਦਘਾਟਨ
5 Dariya News
ਖਰੜ 27-Sep-2025
ਸ਼੍ਰੀ ਰਾਮ ਲੀਲਾ ਕਲੱਬ ਦੁਸਹਿਰਾ ਗਰਾਊਂਡ ਖਰੜ ਵਿਖੇ ਚੱਲ ਰਹੀ ਰਾਮ ਲੀਲਾ ਦੀ 7ਵੇਂ ਮੰਚਨ ਦੀ ਨਾਇਟ ਮੌਕੇ ਸਭ ਤੋਂ ਪਹਿਲਾ ਰਾਮ ਚੰਦਰ,ਸੀਤਾ ਮਾਤਾ ਤੇ ਲਛਮਣ ਦੀ ਝਾਕੀ ਦਿਖਾਈ ਗਈ। ਫਿਰ ਰਾਮ ਚੰਦਰ,ਸੀਤਾ ਮਾਤਾ ਤੇ ਲਛਮਣ ਨੂੰ ਪੰਜ ਵਟੀ ਦੇ ਸ਼ੀਨ ਨਾਲ ਮੰਚਨ ਦੀ ਸ਼ੁਰੂਆਤ ਹੋਈ। ਰਾਮ ਚੰਦਰ ਮੁਕੇਸ਼ ਸ਼ਰਮਾ,ਲਛਮਣ ਰੋਹਿਤ ਕੁਮਾਰ,ਸੀਤਾ ਗੋਰਵ ਸੋਹਲ,ਰਾਵਣ ਹੈਪੀ ਅਨੰਦ ਤੇ ਜਟਾਯੂ ਮੁਕੇਸ਼ ਵਰਮਾ ਵਲੋਂ ਕਿਰਦਾਰ ਨਿਭਾਏ ਬਾਖੂਬੀ ਨਿਭਾਏ ਗਏ।
ਨਾਇਟ ਦਾ ਅਹਿਮ ਸ਼ੀਨ ਸੀਤਾ ਹਰਣ ਦਾ ਮੰਚਨ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਦਾ ਇੱਕਠ ਤੇ ਕਲਾਕਾਰਾਂ ਦੀ ਮਿਹਨਤ ਨਾਲ ਸੀਤਾ ਹਰਣ ਦੇ ਮੰਚਨ ਦੀ ਨਾਇਟ ਚਾਰ ਚੰਨ ਲਗਾ ਗਈ।ਇਸ ਮੰਚਨ ਦਾ ਉਦਘਾਟਨ ਮੁੱਖ ਮਹਿਮਾਨ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ਕੀਤਾ ਗਿਆ। ਉਨ੍ਹਾਂ ਵਲੋਂ ਕਲੱਬ ਨੂੰ ਮਾਲੀ ਸਹਾਇਤਾ ਵੀ ਕੀਤੀ ਗਈ।
ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਪਰਮਿੰਦਰ ਸਿੰਘ ਸੈਣੀ, ਅਮਨਦੀਪ ਸਿੰਘ ਸੈਣੀ ਅੰਮੂ,ਡਾ.ਰਘਬੀਰ ਸਿੰਘ ਬੰਗੜ,ਸਾਬਕਾ ਕੌਸਲਰ ਮਲਾਗਰ ਸਿੰਘ ਸਿਰਕਤ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਹੇਮੰਤ ਸ਼ਰਮਾ,ਜੁਝਾਰ ਸਿੰਘ ਲੌਂਗੀਆ,ਪ੍ਰੇਮ ਪ੍ਰਕਾਸ਼ ਸ਼ਰਮਾ,ਪਿ੍ਰੰਸੀਪਲ ਜਤਿੰਦਰ ਕੁਮਾਰ ਗੁਪਤਾ,ਕਾਲਾ ਸਿੰਘ ਸੈਣੀ, ਪ੍ਰਦੀਪ ਕੁਮਾਰ ਬਿੱਟੂ,ਹਰਸ਼ ਸਰਨਾ ਸਮੇਤ ਸਮੂਹ ਕਲੱਬ ਮੈਂਬਰ ਤੇ ਕਲਾਕਾਰ ਹਾਜ਼ਰ ਸਨ।