5 Dariya News

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜਨੀਤੀ ਦੇ ਅਰਥ ਨੂੰ ਬਦਲਿਆ-ਹਰਵਿੰਦਰ ਕਲਿਆਣ

ਹਰਿਆਣਾ ਵਿਧਾਨਸਭਾ ਸਪੀਕਰ ਨੇ ਕਰਨਾਲ ਦੇ ਪਿੰਡ ਮੋਹਿਦਿਨਪੁਰ ਵਿੱਚ ਸੇਵਾ ਪੱਖਵਾੜਾ ਤਹਿਤ ਆਯੋਜਿਤ ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ

5 Dariya News

ਕਰਨਾਲ 23-Sep-2025

ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜਨੀਤੀ ਦੇ ਅਰਥ ਨੂੰ ਬਦਲਿਆ ਹੈ। ਪਹਿਲਾਂ ਰਾਜਨੀਤੀ ਨੂੰ ਸਿਰਫ਼ ਸੱਤਾ ਅਤੇ ਉਸ ਦੇ ਉਪਯੋਗ ਵਜੋਂ ਵੇਖਿਆ ਜਾਂਦਾ ਸੀ ਪਰ ਹੁਣ ਸੱਤਾ ਦਾ ਉਪਯੋਗ ਸਿਰਫ਼ ਸੇਵਾ ਲਈ ਕੀਤਾ ਜਾਂਦਾ ਹੈ। ਅੱਜ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਜਿੰਮੇਦਾਰ ਨੇਤਾ ਲੋਕਾਂ ਵਿੱਚਕਾਰ ਰਹਿ ਕੇ ਕੰਮ ਕਰਦੇ ਹਨ।

ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਮੰਗਲਵਾਰ ਨੂੰ ਪਿੰਡ ਮੋਹਿਦਿਨਪੁਰ, ਕਰਨਾਲ ਵਿੱਚ ਸੇਵਾ ਪੱਖਵਾੜਾ ਤਹਿਤ ਆਯੋਜਿਤ ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਪ੍ਰੋਗਰਾਮ ਦੌਰਾਨ ਗ੍ਰਾਮੀਣਾ ਨੇ ਵੱਧ ਚੜ ਕੇ ਖੂਨਦਾਨ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਵਿਧਾਨਸਭਾ ਸਪੀਕਰ ਨੇ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ  ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।

ਦੇਸ਼ਭਰ ਵਿੱਚ ਚਲਾਇਆ ਜਾ ਰਿਹਾ ਸੇਵਾ ਪੱਖਵਾੜਾ

ਵਿਧਾਨਸਭਾ ਸਪੀਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਜਨਮਦਿਨ 'ਤੇ ਦੇਸ਼ਭਰ ਵਿੱਚ ਸੇਵਾ ਪੱਖਵਾੜਾ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਲਗਾਤਾਰ ਸੇਵਾ ਦੇ ਕੰਮ ਵੱਖ ਵੱਖ ਗਤੀਵਿਧੀਆਂ ਰਾਹੀਂ ਕੀਤੇ ਜਾ ਰਹੇ ਹਨ। ਇਨ੍ਹਾਂ ਪੋ੍ਰਗਰਾਮਾਂ ਵਿੱਚ ਪ੍ਰਸ਼ਾਸਨ, ਸਮਾਜਿਕ ਸੰਸਥਾਵਾਂ ਅਤੇ ਵਿਆਪਾਰਿਕ ਸੰਗਠਨ ਨਾਲ ਸਮਾਜ ਦੇ ਲੋਕ ਮਿਲ ਕੇ ਹਿੱਸਾ ਲੈ ਰਹੇ ਹਨ।

ਪਿਛਲੇ 10 ਸਾਲਾਂ ਵਿੱਚ ਵਿਵਸਥਾਵਾਂ ਵਿੱਚ ਹੋਇਆ ਕਾਫ਼ੀ ਬਦਲਾਵ

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜੀਵਨ ਸੰਘਰਸ਼ ਭਰਿਆ ਹੈ ਉਨ੍ਹਾਂ ਨੇ ਗਰੀਬੀ ਅਤੇ ਮੁਸ਼ਕਲਾਂ ਨੂੰ ਬਹੁਤਾਂ ਨੇੜਿਓ ਮਹਿਸੂਸ ਕੀਤਾ ਹੈ। ਇਹ ਹੀ ਕਾਰਨ ਹੈ ਕਿ ਉਹ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਹਰ ਗਰੀਬ ਦੀ ਚਿੰਤਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਵਿਵਸਥਾਵਾਂ ਵਿੱਚ ਕਾਫ਼ੀ ਬਦਲਾਵ ਹੋਇਆ ਹੈ।

ਸਾਰੇ ਮਿਲ ਕੇ ਕਰਨ ਸਮਾਜ ਲਈ ਚੰਗੇ ਕੰਮ

ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਅੱਜ ਆਯੋਜਿਤ ਪ੍ਰੋਗਰਾਮ ਸਿਰਫ਼ ਖੂਨਦਾਨ ਤੱਕ ਸੀਮਤ ਨਹੀਂ ਹਨ ਸਗੋਂ ਇਹ ਹਰ ਵਿਅਕਤੀ ਵਿੱਚ ਸੇਵਾ ਭਾਵ ਨੂੰ ਜਗਾਉਣ ਦਾ ਮੌਕਾ ਹੈ। ਸੇਵਾ ਪੱਖਵਾੜੇ ਦਾ ਸਹੀ ਅਰਥ ਹੈ ਕਿ ਅਸੀ ਸਾਰੇ ਮਿਲ ਕੇ ਸਮਾਜ ਲਈ ਚੰਕੇ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਇਲਾਕੇ ਨੂੰ ਤਰੱਕੀ ਦੇ ਰਸਤੇ 'ਤੇ ਅੱਗੇ ਵਧਾਉਣਾ ਹੈ ਤਾਂ ਜੋ ਬੱਚਿਆਂ ਦੀ ਸਿੱਖਿਆ 'ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੀ ਲੋੜ ਹੈ ਤਾਂ ਜੋ ਇੱਕ ਖੁਸ਼ਹਾਲ ਸਮਾਜ ਦਾ ਨਿਰਮਾਣ ਹੋ ਸਕੇ।