5 Dariya News

ਭਗਵਾਨ ਰਾਮ ਚੰਦਰ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਾਦਾਇਕ : ਰਵਿੰਦਰ ਸਿੰਘ ਖੇੜਾ

5 Dariya News

ਖਰੜ 24-Sep-2025

ਸ੍ਰੀ ਰਾਮ ਲੀਲਾ ਕਲੱਬ (ਰਜਿ) ਦੁਸਹਿਰਾ ਗਰਾਊਂਡ ਖਰੜ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ ਮੰਚਨ ਦੇ ਚੌਥੇ ਦਿਨ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਯੂਥ ਵਿੰਗ ਦੇ ਸਕੱਤਰ ਰਵਿੰਦਰ ਸਿੰਘ ਖੇੜਾ ਵੱਲੋਂ ਕੀਤਾ ਗਿਆ। ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਲਈ ਰਾਮਲੀਲਾ ਇੱਕ ਪ੍ਰੇਰਨਾ ਦਾਇਕ ਹੈ ਅਤੇ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। 

ਇਸ ਮੌਕੇ ਉਹਨਾਂ ਕਲੱਬ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਰਾਮਲੀਲਾ ਦਾ ਆਯੋਜਨ ਕਰਕੇ ਨੌਜਵਾਨ ਪੀੜੀ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਅਜਿਹੇ ਪ੍ਰੋਗਰਾਮ ਵੱਧ ਚੜ ਕੇ ਕਰਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਨੌਜਵਾਨ ਬੱਚਿਆਂ ਨੂੰ ਸਾਡੇ ਸੰਸਕਾਰਾਂ ਅਤੇ ਸਾਡੇ ਧਰਮ ਦਾ ਗਿਆਨ ਹੋ ਸਕੇ।

 ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਰਵਿੰਦਰ ਸਿੰਘ ਖੇੜਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਤ੍ਰਿਪੜੀ, ਅਮਨ ਸ਼ਰਮਾ, ਕਲੱਬ ਦੇ ਮੁੱਖ ਸਲਾਹਕਾਰ ਜਵਾਹਰ ਲਾਲ ਸ਼ਰਮਾ, ਪ੍ਰਧਾਨ ਹੇਮੰਤ ਸ਼ਰਮਾ, ਪ੍ਰਿੰਸੀਪਲ ਜਤਿੰਦਰ ਕੁਮਾਰ ਗੁਪਤਾ, ਜੁਝਾਰ ਸਿੰਘ ਲੌਂਗੀਆ, ਮਨਜੀਤ ਸਿੰਘ ਵੈਦਵਾਨ, ਪ੍ਰੇਮ ਪ੍ਰਕਾਸ਼ ਸ਼ਰਮਾ ਹਰਸ਼ ਸਰਨਾ, ਕਾਲਾ ਸਿੰਘ ਸੈਣੀ  ਸਮੇਤ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਅਤੇ ਲੋਕ ਹਾਜ਼ਰ ਸਨ।