5 Dariya News

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੀ ਵੱਡੀ ਸੌਗਾਤ, ਕਰੀਬ 117 ਕਰੋੜ ਦੀ 557 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ

ਹਰਿਆਣਾ ਨੂੰ ਵਿਕਾਸ ਦੇ ਸਿਖਰ 'ਤੇ ਲੈ ਕੇ ਜਾਣਾ ਸਾਡੀ ਪ੍ਰਤੀਬੱਧਤਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

5 Dariya News

ਸੋਨੀਪਤ 22-Sep-2025

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਨਰਾਤਿਆਂ ਦੇ ਪਹਿਲੇ ਦਿਨ ਸੂਬਾਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ 117 ਕਰੋੜ ਰੁਪਏ ਦੀ 557 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ। ਸੇਵਾ ਪਖਵਾੜਾ ਮੁਹਿੰਮ ਤਹਿਤ ਸੋਨੀਪਤ ਜਿਲ੍ਹਾ ਦੇ ਦੀਨ ਬੰਧੂ ਛੋਟੂਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ (ਡੀਸੀਆਰਯੂਐਸਟੀ) ਮੂਰਥਲ  ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। 

ਉਨ੍ਹਾਂ ਨੇ ਇੱਥੋਂ 72 ਮਹਿਲਾ ਸਭਿਆਚਾਰਕ ਕੇਂਦਰ, 90 ਇਨਡੋਰ ਜਿਮ, 69 ਯੋਗ ਅਤੇ ਵਿਯਾਮਸ਼ਾਲਾਵਾਂ, ਮੁੱਖ ਮੰਤਰੀ ਕਿਸਾਨ ਖੇਤ ਸੜਕ ਯੋਜਨਾ ਤਹਿਤ 101 ਸੜਕਾਂ ਅਤੇ 225 ਪਿੰਡਾਂ ਵਿੱਚ ਫਿਰਨੀ 'ਤੇ ਸਟ੍ਰੀਟ ਲਾਇਟਸ ਦਾ ਉਦਘਾਟਨ ਕੀਤਾ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਸਿਹਤ ਨਾਰੀ-ਸ਼ਸ਼ਕਤ ਪਰਿਵਾਰ ਮੁਹਿੰਮ ਅਤੇ 8ਵੇਂ ਪੋਸ਼ਣ ਮਹੀਨੇ ਤਹਿਤ ਮਹਿਲਾ ਸਿਹਤ ਕੈਂਪ ਦਾ ਉਦਘਾਟਨ ਅਤੇ ਨਿਰੀਖਣ ਕੀਤਾ। ਊਨ੍ਹਾਂ ਨੇ ਸੂਬਾਵਾਸੀਆਂ ਨੂੰ ਨਰਾਤੇ ਤੇ ਮਹਾਰਾਜਾ ਅਗਰਸੇਨ ਜੈਯੰਤੀ ਦੀ ਵਧਾਈ ਵੀ ਦਿੱਤੀ।

 ਇਸ ਮੌਕੇ 'ਤੇ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਸਿਰਫ ਪਰਿਯੋਜਨਾਵਾਂ ਦਾ ਉਦਘਾਟਨ ਨਹੀਂ ਹੈ ਸਗੋ ਸਾਡੇ ਸੰਕਲਪਾਂ ਦੀ ਸਿੱਧੀ ਦਾ ਅਤੇ ਹਰਿਆਣਾ ਨੂੰ ਵਿਕਾਸ ਦੇ ਸਿਖਰ 'ਤੇ ਲੈਣ ਜਾਣ ਦੀ ਸਾਡੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਹਰਿਆਣਾ ਸਰਕਾਰ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਸਮਾਨ ਰੂਪ ਨਾਲ ਵਿਕਾਸ ਦਾ ਚਾਨਣ ਫੈਲਾਉਣ ਲਈ ਕ੍ਰਿਤ ਸੰਕਲਪਿਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਜਦੋਂ ਮਹਿਲ ਸ਼ਸ਼ਕਤ ਹੋਵੇਗੀ, ਤਾਂਹੀ ਪਰਿਵਾਰ, ਸਮਾਜ ਅਤੇ ਰਾਸ਼ਟਰ ਮਜਬੂਤ ਹੋਵੇਗਾ। 

ਇਹ ਸਭਿਆਚਾਰਕ ਕੇਂਦਰ, ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਇਹ ਮਹਿਲਾਵਾਂ ਲਈ ਆਪਣੀ ਪ੍ਰਤਿਪਾ ਦਿਖਾਉਣ ਦਾ ਮੰਚ ਹੋਣਗੇ। ਇੰਨ੍ਹਾਂ ਕੇਂਦਰਾਂ ਵਿੱਚ ਮਾਤਾਵਾਂ -ਭੈਣਾਂ ਸਭਿਆਚਾਰਕ ਪ੍ਰੋਗਰਾਮ ਕਰ ਸਕਣਗੀਆਂ। ਪੂਰੇ ਸੂਬੇ ਵਿੱਚ ਇਹ ਸਭਿਆਚਾਰਕ ਕੇਂਦਰ ਖੋਲੇ ਜਾ ਰਹੇ ਹਨ। ਬੀਤੇ ਦਿਨਾਂ ਤੀਜ ਮਹੋਤਸਵ ਦੌਰਾਨ ਸੂਬੇ ਵਿੱਚ 131 ਮਹਿਲਾ ਸਭਿਆਚਾਰਕ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਸੀ, ਅੱਜ ਦੇ ਕੇਂਦਰਾਂ ਨੂੰ ਮਿਲਾ ਕੇ ਸੂਬੇ ਵਿੱਚ ਕੁੱਲ 203 ਮਹਿਲਾ ਸਭਿਆਚਾਰਕ ਕੇਂਦਰ ਖੋਲੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ 11 ਸਾਲਾਂ ਦੇ ਕਾਰਜਕਾਲ ਵਿੱਚ ਮਹਿਲਾਵਾਂ ਨੂੰ ਸ਼ਸ਼ਕਤ ਕਰਨ ਦਾ ਕੰਮ ਕੀਤਾ ਹੈ।

ਸੂਬੇ ਦੇ ਹਰੇਕ ਨਾਗਰਿਕ ਨੂੰ ਸਿਹਤਮੰਦ ਤੇ ਤੰਦਰੁਸਤ ਦੇਖਣਾ ਸਰਕਾਰ ਦਾ ਸੰਕਲਪ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਹਰੇਕ ਨਾਗਰਿਕ ਨੂੰ ਸਿਹਤਮੰਦ ਅਤੇ ਤੰਦਰੁਸਤ ਦੇਖਣਾ ਸਰਕਾਰ ਦੇ ਸੰਕਲਪ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਫਿੱਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਕੀਤੀ ਸੀ। ਉੱਥੇ ਹੀ ਸੂਬੇ ਵਿੱਚ ਫਿੱਟਨੈਸ ਅਤੇ ਯੋਗ ਸਭਿਆਚ ਨੂੰ ਪ੍ਰੋਤਸਾਹਨ ਦਿੰਦੇ ਹੋਏ ਜਿਮ ਤੇ ਵਿਯਾਮਸ਼ਾਲਾਵਾਂ ਖੋਲੀਆਂ ਜਾ ਰਹੀਆਂ ਹਨ। 

ਅੱਜ 90 ਇਨਡੋਰ ਜਿਮ ਅਤੇ 69 ਯੋਗ ਅਤੇ ਵਿਯਾਮਸ਼ਾਲਾਵਾਂ ਦਾ ਉਦਘਾਟਨ ਵੀ ਇਸੀ ਲੜੀ ਦਾ ਹਿੱਸਾ ਹੈ। ਹੁਣ ਤੱਕ ਸੂਬੇ ਵਿੱਚ 892 ਯੋਗ ਅਤੇ ਵਿਯਾਮਸ਼ਾਲਾਵਾਂ ਖੋਲੀਆਂ ਜਾ ਚੁੱਕੀਆਂ ਹਨ। ਸਰਕਾਰ ਦੀ ਯੋਜਨਾ ਹਰ ਪਿੰਡ ਵਿੱਚ ਜਿਮ ਖੋਲਣ ਦੀ ਹੈ। ਹੂਣ ਤੱਕ 19 ਜਿਲ੍ਹਿਆਂ ਵਿੱਚ 341 ਜਿਮ ਖੋਲੇ ਜਾ ਚੁੱਕੇ ਹਨ। ਹਰ ਯੁਵਾ ਸਿਹਤਮੰਦ ਹੋਵੇ, ਨਸ਼ੇ ਤੋਂ ਦੂਰ ਰਹੇ ਅਤੇ ਇੰਨ੍ਹਾ ਜਿਮ ਅਤੇ ਵਿਯਾਮਸ਼ਾਲਾਵਾਂ ਦਾ ਲਾਭ ਚੁੱਕਣ।

ਪਿੰਡਾਂ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਪ੍ਰਾਥਮਿਕਤਾ ਹੈ। ਸੱਭ ਤੋਂ ਵੱਧ ਆਬਾਦੀ ਵਾਲੇ ਬਲਾਕਾਂ ਦੇ 10 ਪਿੰਡਾਂ ਅਤੇ ਸਾਰੇ ਮਹਾਗ੍ਰਾਮਾਂ ਵਿੱਚ ਫਿਰਨੀ 'ਤੇ ਸਟ੍ਰੀਟ ਲਾਇਟ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਹੁਣ ਦੱਕ 695 ਪਿੰਡਾਂ ਵਿੱਚ ਸਟ੍ਰੀਟ ਲਾਇਟ ਲਗਾਈਆਂ ਜਾ ਚੁੱਕੀਆਂ ਹਨ। ਇੱਕ ਹਜਾਰ ਤੋਂ ਵੱਧ ਆਬਾਦੀ ਵਾਲੀ 588 ਪਿੰਡ ਪੰਚਾਇਤਾਂ ਦੀ ਕੱਚੀ ਫਿਰਨੀਆਂ ਨੂੰ 237.64 ਕਰੋੜ ਰੁਪਏ ਨਾਲ ਪੱਕਾ ਕੀਤਾ ਗਿਆ ਹੈ। ਬਾਕੀ ਥਾਂ ਵੀ ਜਲਦੀ ਕੰਮ ਪੂਰਾ ਕੀਤਾ ਜਾਵੇਗਾ। 

ਇਸ ਦੇ ਨਾਲ-ਨਾਲ ਮੁੱਖ ਮੰਤਰੀ ਕਿਸਾਨ ਖੇਤ ਸੜਕ ਯੋਜਨਾ ਵਿੱਚ ਵੀ ਤੇਜੀ ਨਾਲ ਕੰਮ ਹੋ ਰਿਹਾ ਹੈ। ਅੱਜ ਵੀ ਇਸ ਯੋਜਨਾ ਦੇ ਤਹਿਤ 101 ਨਵੀਂ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਗ੍ਰਾਮ ਊਦੈ ਨਾਲ ਭਾਰਤ ਉਦੈ ਦੇ ਵਿਜਨ ਨੂੰ ਅੱਗੇ ਵਧਾਉਂਦੇ ਹੋਏ ਵਿਕਾਸ ਨੂੰ ਸਰਵੋਚ ਪ੍ਰਾਥਮਿਕਤਾ ਦੇ ਰਹੇ ਹਨ। ਹਰਿਆਣਾ ਸਰਕਾਰ ਵੀ ਇਸ ਨੂੰ ਅੱਗੇ ਵਧਾਉਂਦੇ ਹੋਏ ਪੰਚਾਇਤੀ ਰਾਜ ਅਦਾਰਿਆਂ ਨੂੰ ਮਜਬੂਤ ਬਨਾਉਂਦੇ ਹੋਏ ਇਤਹਾਸਿਕ ਕਦਮ ਚੁੱਕ ਰਹੀ ਹੈ।

ਹਰਿਆਣਾ ਨੂੰ ਪ੍ਰਗਤੀ ਦੀ ਨਵੀਂ ਉਚਾਈਆਂ 'ਤੇ ਲੈ ਜਾਣਗੇ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਹਰਿਆਣਾ ਨੂੰ ਪ੍ਰਗਤੀ ਦੀ ਨਵੀਂ ਉਚਾਈਆਂ 'ਤੇ ਲੈ ਜਾਣਗੇ। ਗ੍ਰਾਮੀਣ ਜੀਵਨ ਨੂੰ ਗੁਣਵੱਤਾਪੂਰਣ ਬਨਾਉਣ ਲਈ ਸੂਬੇ ਦੀ 983 ਈ ਲਾਇਬ੍ਰੇਰੀਆਂ ਵਿੱਚ ਫਰਨੀਚਰ ਉਪਲਬਧ ਕਰਵਾੲਆ ਹੈ। ਇੰਨ੍ਹਾਂ ਈ-ਲਾਇਬ੍ਰੇਰੀਆਂ ਵਿੱਚ ਜਲਦੀ ਹੀ ਕਿਤਾਬਾਂ ਤੇ ਕੰਪਿਊਟਰ ਵੀ ਲਗਾਏ ਜਾਣਗੇ। ਇਸ ਸਹੂਲਤ ਦਾ ਵਿਸਤਾਰ ਸਾਰੇ ਪਿੰਡਾਂ ਵਿੱਚ ਕੀਤਾ ਜਾਵੇਗਾ। ਸਰਕਾਰ ਦਾ ਯਤਨ ਹੈ ਕਿ ਹਰਿਆਣਾਂ ਦਾ ਹਰੇਕ ਪਿੰਡ ਸਵਾਵਲੰਬੀ ਬਣੇ ਅਤੇ ਪੰਚਾਇਤਾਂ ਸੱਭਕਾ ਸਾਥ-ਸੱਭਕਾ ਵਿਕਾਸ ਦੇ ਸੰਕਲਪ ਨੂੰ ਸਾਕਾਰ ਕਰਨ। 

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਪਣੇ ਜਨਮਦਿਨ 'ਤੇ ਸਿਹਤਮੰਦ ਨਾਰੀ-ਸ਼ਸ਼ਕਤ ਪਰਿਵਾਰ ਮੁਹਿੰਮ ਅਤੇ 8ਵੇਂ ਪੋਸ਼ਨ ਮਹੀਨੇ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੀਆਂ ਹਨ। ਅਜਿਹੇ ਵਿੱਚ ਸਿਹਤ ਕੈਂਪ ਲਗਾਏ ਜਾ ਰਹੇ ਹਨ, ਉਹ ਆਪਣੀ ਸਿਹਤ ਦੀ ਜਾਂਚ ਜਰੂਰ ਕਰਵਾਉਣ, ਤਾਂ ਜੋ ਕੋਈ ਗੰਭੀਰ ਬੀਮਾਰੀ ਹੋਵੇ ਤਾਂ ਸਮੇਂ 'ਤੇ ਇਲਾਜ ਹੋ ਸਕੇ।

ਪੀਐਮ ਨੇ ਜੀਐਸਟੀ ਵਿੱਚ ਰਾਹਤ ਦੇ ਕੇ ਦਿੱਤੀ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜੀਐਸਟੀ ਵਿੱਚ ਰਾਹਤ ਦੇ ਕੇ ਆਮ ਜਨਤਾ ਨੂੰ ਵੱਡੀ ਸੌਗਾਤ ਦਿੱਤੀ ਹੈ। ਇਸ ਦਾ ਲਾਭ ਅੱਜ ਪਹਿਲੇ ਨਰਾਤੇ ਤੋਂ ਮਿਲਣਾ ਸ਼ੁਰੂ ਹੋ ਗਿਆ ਹੈ। ਖਾਣ ਦੀ ਸਮੱਗਰੀ ਤੋਂ ਲੈ ਕੇ ਅਨੇਕ ਵਸਤੂਆਂ 'ਤੇ ਜੀਐਸਟੀ ਵਿੱਚ ਛੋਟ ਦਿੱਤੀ ਹੈ। ਜੀਐਸਟੀ ਵਿੱਚ ਛੋਟ ਨਾਲ ਆਮ ਆਦਮੀ ਦੀ ਬਚੱਤ ਵਧੇਗੀ।

ਇਹ ਮਾਣ ਦੀ ਗੱਲ ਹੈ ਕਿ ਜੀਐਸਟੀ ਵਿੱਚ ਇਹ ਸੁਧਾਰ ਦਾ ਐਲਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਕੀਤਾ ਸੀ। ਤੁਰੰਤ ਜੀਐਸਟੀ ਕਾਊਂਸਿਲ ਦੀ ਮੀਟਿੰਗ ਹੋਈ ਅਤੇ ਜੀਐਸਟੀ ਛੌਟ ਦਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਇਹ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਮੀਲ ਦਾ ਪੱਧਰ ਸਾਬਤ ਹੋਵੇਗਾ।

ਗ੍ਰਾਮੀਣ ਵਿਕਾਸ ਦੇ ਖੇਤਰ ਵਿੱਚ ਮੁੱਖ ਮੰਤਰੀ ਨੇ ਦਿੱਤੀ ਵੱਡੀ ਸੌਗਾਤ - ਕ੍ਰਿਸ਼ਣ ਲਾਲ ਪੰਵਾਰ

ਵਿਕਾਸ ਅਤੇ ਪੰਚਾਇਤ ਤੇ ਖਨਨ ਅਤੇ ਭੁ-ਵਿਗਿਆਨ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਅੱਜ ਗ੍ਰਾਮੀਣ ਵਿਕਾਸ ਦੇ ਖੇਤਰ ਵਿੱਚ ਹਰਿਆਣਾ ਸਰਕਾਰ ਨੇ ਇੰਨ੍ਹੀ ਪਰਿਯੋਜਨਾਵਾਂ ਦਾ ਉਦਘਾਟਨ ਕਰ ਕੇ ਆਮ ਜਨਤਾ ਨੂੰ ਵੱਡੀ ਸੌਗਾਤ ਦਿੱਤੀ ਹੈ। ਮਹਿਲਾ ਸਭਿਆਚਾਰਕ ਕੇਂਦਰਾਂ, ਇਨਡੋਰ ਸਟੇਡੀਅਮ, ਯੋਗ ਅਤੇ ਵਿਯਾਮਸ਼ਾਲਾਵਾਂ ਅਤੇ ਫਿਰਨੀ ਅਤੇ ਸਟ੍ਰੀਟ ਲਾਇਟਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪੇ੍ਰਰਣਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਮਾਰਗਦਰਸ਼ਨ ਵਿੱਚ ਸੰਭਵ ਹੋਇਆ ਹੈ। 

ਇਹ ਪਰਿਯੋਜਨਾਵਾਂ ਨੇ ਸਿਫਰ ਸਾਡੇ ਪਿੰਡਾਂ ਦੀ ਬੁਨਿਆਦੀ ਢਾਂਚਾ ਨੂੰ ਮਜਬੂਤ ਕਰਣਗੀਆਂ। ਸਗੋ ਮਹਿਲਾਵਾਂ ਦੇ ਮਜਬੂਤੀਕਰਣ, ਨੌਜੁਆਂਨਾਂ ਦੇ ਸਿਹਤ, ਸਭਿਆਚਾਰਕ ਸਰੰਖਣ ਅਤੇ ਸਮੂਚੇ ਵਿਕਾਸ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੀਆਂ। ਸਾਡਾ ਟੀਚਾ ਹੈ ਕਿ ਹਰ ਪਿੰਡ, ਹਰ ਘਰ ਤੱਕ ਵਿਕਾਸ ਦੀ ਰੋਸ਼ਨੀ ਪਹੁੰਚੇ। ਅੱਜ ਦਾ ਇਹ ਸਮਾਰੋਹ ਉਸੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਕਹਿਣਾ ਹੈ ਕਿ ਨਾਰੀ ਹੀ ਨਰਾਇਣੀ ਹੈ, ਨਾਰੀ ਹੀ ਸ਼ਕਤੀ ਹੈ ਅਤੇ ਜਦੋਂ ਨਾਰੀ ਸ਼ਸ਼ਕਤ ਹੋਵੇਗੀ, ਤਾਂ ਪਿੰਡ, ਸਮਾਜ ਅਤੇ ਰਾਸ਼ਟਰ ਮਜਬੂਤ ਹੋਵੇਗਾ।

ਮੁੱਖ ਮੰਤਰੀ ਨੇ ਇੰਨ੍ਹਾਂ ਨੂੰ ਕੀਤਾ ਸਨਮਾਨਿਤ

- ਆਯੂਸ਼ਮਾਨ ਵਿਯਵੰਦਨ ਸਕੀਮ ਤਹਿਤ ਓਮਵਤੀ ਅਤੇ ਓਮੀ ਨੂੰ ਕਾਰਡ ਦਿੱਤਾ ਗਿਆ।

- ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਮਾਇਆ ਦੇਵੀ ਨੂੰ ਆਭਾ ਆਈਡੀ ਦਿੱਤੀ ਗਈ।

- ਭਿਗਾਲ ਪਿੰਡ ਵਿੱਚ ਲਿੰਗਨੁਪਾਤ ਵਿੱਚ ਸੁਧਾਰ ਹੋਣ 'ਤੇ ਭਿਗਾਨ ਪਿੰਡ ਦੀ ਸਰਪੰਚ ਸੁਨੀਤਾ ਨੂੰ ਸਨਮਾਨਿਤ ਕੀਤਾ ਗਿਆ।

- ਕੈਂਸਰ ਤੋਂ ਠੀਕ ਹੌਣ ਵਾਲੀ ਮਹਿਲਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ 'ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਵਿਧਾਇਕ ਨਿਖਿਲ ਮਦਾਨ, ਖਰਖੋਦਾ ਤੋਂ ਵਿਧਾਇਕ ਪਵਨ ਖਰਖੋਦਾ, ਗਨੌਰ ਤੋਂ ਵਿਧਾਇਕ ਦੇਵੇਂਦਰ ਕਾਦਿਆਨ, ਮੁੱਖ ਮੰਤਰੀ ਦੇ ਓਐਸਡੀ ਵੀਰੇਂਦਰ ਬੜਖਾਲਸਾ, ਜਿਲ੍ਹਾ ਪਰਿਸ਼ਦ ਚੇਅਰਮੈਨ ਮੋਨਿਕਾ ਦਹੀਆ, ਮੇਅਰ ਰਾਜੀਵ ਜੈਨ, ਭਾਜਪਾ ਜਿਲ੍ਹਾ ਪ੍ਰਧਾਨ ਸੋਨੀਪਤ ਅਸ਼ੋਕ ਭਾਰਦਵਾਜ, ਭਾਜਪਾ ਜਿਲ੍ਹਾ ਪ੍ਰਧਾਨ ਗੋਹਾਨਾ ਬਿਜੇਂਦਰ ਮਲਿਕ, ਦੀਨਬੰਧੂ ਛੋਟੂਰਾਮ ਵਿਗਿਆਨ ਤਕਨਾਲੋਜੀ ਯੂਨੀਵਰਸਿਟੀ ਮੂਰਥਲ ਦੇ ਵਾਇਸ ਚਾਂਸਲਰ ਪ੍ਰੋਫੈਸਰ ਸ੍ਰੀ ਪ੍ਰਕਾਸ਼ ਸਿੰਘ, ਪੁਲਿਸ ਕਮਿਸ਼ਨਰ ਮਮਤਾ ਸਿੰਘ, ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।