5 Dariya News

ਵਿਰਾਸਤ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ : ਜਸਪ੍ਰੀਤ ਕੌਰ ਲੌਂਗੀਆ

5 Dariya News

ਖਰੜ 23-Sep-2025

ਸ੍ਰੀ ਰਾਮ ਲੀਲਾ ਕਲੱਬ (ਰਜਿ.) ਦੁਸਹਿਰਾ ਗਰਾਉਂਡ ਖਰੜ ਵਿਖੇ ਕੀਤੇ ਜਾਂਦੇ ਰਾਮ ਲੀਲਾ ਦੇ ਮੰਚਨ ਮੰਚਨ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਮੈਡਮ ਜਸਪ੍ਰੀਤ ਕੌਰ ਲੌਂਗੀਆ ਤੇ ਉਹਨਾਂ ਦੇ ਪਤੀ ਸਮਾਜ ਸੇਵੀ ਪਰਮਿੰਦਰ ਸਿੰਘ ਲੌਂਗੀਆ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਹਨਾਂ ਵੱਲੋਂ ਮੰਚਨ ਦੀ ਨਾਈਟ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ  ਜਸਪ੍ਰੀਤ ਕੌਰ ਲੌਂਗੀਆ ਨੇ ਕਲੱਬ ਦੀ ਤਰੱਕੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਸਾਡੀ ਪੀੜੀ ਮੋਬਾਇਲ ਕਲਚਰ ਨਾਲ ਜੁੜ ਗਈ ਹੈ ਪਰ ਸ੍ਰੀ ਰਾਮ ਲੀਲਾ ਤੋਂ ਸਮਾਜ ਨੂੰ ਚੰਗੀ ਸੇਧ ਮਿਲਦੀ ਹੈ।

ਉਹਨਾਂ ਕਿਹਾ ਅਜੋਕੀ ਪੀੜੀ ਨੂੰ ਆਪਣੀ ਵਿਰਾਸਤ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਉਨਾਂ ਵੱਲੋਂ ਕਲੱਬ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ। ਸ੍ਰੀ ਰਾਮ ਲੀਲਾ ਕਲੱਬ ਵੱਲੋਂ ਮੁੱਖ ਮਹਿਮਾਨ ਮੈਡਮ ਜਸਪ੍ਰੀਤ ਕੌਰ ਲੌਂਗੀਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਕਲੱਬ ਪ੍ਰਧਾਨ ਹੇਮੰਤ ਸ਼ਰਮਾ, ਜੁਝਾਰ ਸਿੰਘ ਲੌਂਗੀਆ, ਪ੍ਰਿੰਸੀਪਲ ਜਤਿੰਦਰ ਕੁਮਾਰ ਗੁਪਤਾ, ਪ੍ਰੇਮ ਪ੍ਰਕਾਸ਼ ਸ਼ਰਮਾ, ਹਰਸ਼ ਕੁਮਰ ਸਰਨਾ, ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ,ਕਾਲਾ ਸਿੰਘ ਸੈਣੀ,ਪ੍ਰਦੀਪ ਕੁਮਾਰ ਬਿੱਟੂ, ਮਨਜੀਤ ਸਿੰਘ ਬੈਦਵਾਨ,ਅਤੇ ਸਮੂਹ ਕਲੱਬ ਮੈਂਬਰ ਤੇ ਕਲਾਕਾਰ ਹਾਜ਼ਰ ਸਨ।