ਡਾ. ਹੇਮੰਤ ਕੌਸਲ ਵੱਲੋਂ ਰਾਮ ਲੀਲਾ ਦੇ ਮੰਚਨ ਦੀ ਨਾਈਟ ਦਾ ਕੀਤਾ ਉਦਘਾਟਨ
5 Dariya News
ਖਰੜ 22-Sep-2025
ਸ਼੍ਰੀ ਰਾਮ ਲੀਲਾ ਕਲੱਬ (ਰਜਿ.) ਦੁਸਹਿਰਾ ਗਰਾਉਂਡ ਖਰੜ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਦੇ ਮੰਚਨ ਦੀ ਦੂਸਰੀ ਨਾਈਟ ਦਾ ਉਦਘਾਟਨ ਕੌਸਲ ਹਸਪਤਾਲ ਖਰੜ ਦੇ ਐਮ. ਡੀ. ਡਾ. ਹੇਮੰਤ ਕੌਸਲ ਤੇ ਉਨਾਂ ਦੀ ਪਤਨੀ ਡਾ. ਨਿਧੀ ਕੌਸਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨਾਂ ਕਲੱਬ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸ਼੍ਰੀ ਰਾਮ ਲੀਲਾ ਦੇਖਣ ਆਏ ਲੋਕਾਂ ਦੇ ਵੱਡੇ ਇਕੱਠ ਨੂੰ ਦੇਖਦੇ ਹੋਏ ਅੱਜ ਮੈਨੂੰ ਬੇਹੱਦ ਖੁਸ਼ੀ ਹੋਈ ਹੈ।
ਇਸ ਇਕੱਠ ਨੇ ਮੈਨੂੰ ਮੇਰਾ ਬਚਪਨ ਯਾਦ ਕਰਾ ਦਿਤਾ ਹੈ। ਉਹਨਾਂ ਵੱਲੋਂ ਕਲੱਬ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ। ਇਸ ਮੌਕੇ ਕਲੱਬ ਵੱਲੋਂ ਮੁੱਖ ਮਹਿਮਾਨ ਡਾ. ਹੇਮੰਤ ਕੌਸਲ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਹੇਮੰਤ ਸ਼ਰਮਾ, ਪ੍ਰਿੰਸੀਪਲ ਜਤਿੰਦਰ ਕੁਮਾਰ ਗੁਪਤਾ, ਪ੍ਰੇਮ ਪ੍ਰਕਾਸ਼ ਸ਼ਰਮਾ, ਜੁਝਾਰ ਸਿੰਘ ਲੌਂਗੀਆ, ਹਰਸ਼ ਕੁਮਰ ਸਰਨਾ, ਪ੍ਰਦੀਪ ਕੁਮਾਰ ਬਿੱਟੂ, ਮਨਜੀਤ ਸਿੰਘ ਬੈਦਵਾਨ, ਕਾਲਾ ਸਿੰਘ ਸੈਣੀ ਅਤੇ ਸਮੂਹ ਕਲੱਬ ਮੈਂਬਰ ਹਾਜ਼ਰ ਸਨ।