5 Dariya News

ਬੀਬੀ ਕੌਲਾਂ ਜੀ ਭਲਾਈ ਕੇਂਦਰ ਨੇ ਹੜ ਪੀੜਤਾਂ ਦੇ ਮੁੜ ਵਸੇਬਾ ਲਈ ਲੋੜਵੰਦ ਪਰਿਵਾਰਾਂ ਨੂੰ ਮੱਝਾਂ ਤੇ ਸਕੂਲ ਬੈਗ ਵੰਡੇ

5 Dariya News

ਅੰਮ੍ਰਿਤਸਰ 20-Sep-2025

ਅੱਜ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਪਹੁੰਚੇ,ਜਿੱਥੇ ਹੜ ਪੀੜਤ ਪਰਿਵਾਰਾਂ ਨੂੰ ਮੁੜ ਵਸੇਬਾ ਲਈ ਮਿਸ਼ਨ ਚੜ੍ਹਦੀ ਕਲਾ ਤਹਿਤ  ਪਰਿਵਾਰਾਂ ਦੇ ਮੁੜ ਵਸੇਬੇ ਲਈ ਲੋੜਵੰਦ ਪਰਿਵਾਰਾਂ ਨੂੰ ਪਸ਼ੂ ਧਨ ਅਤੇ ਬੱਚਿਆਂ ਲਈ ਬੈਗ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ। 

ਡੀ ਸੀ ਅਤੇ ਭਾਈ ਗੁਰਇਕਬਾਲ ਸਿੰਘ ਨੇ ਆਪਣੇ ਹੱਥੀਂ ਅੱਜ ਤਿੰਨ ਮੱਝਾਂ ਅਤੇ ਇੱਕ ਗਾਂ ਲਾਭਪਾਤਰੀ ਪਰਿਵਾਰਾਂ ਨੂੰ ਦਿੱਤੀਆਂ।ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ 198 ਪਿੰਡ ਹੜ ਤੋਂ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ 100 ਪਿੰਡ ਐਸੇ ਹਨ ਜਿੱਥੇ ਹਾਲਾਤ ਸਭ ਤੋਂ ਵੱਧ ਗੰਭੀਰ ਰਹੇ। ਉਨ੍ਹਾਂ ਕਿਹਾ ਕਿ ਇਹਨਾਂ ਵਿੱਚੋਂ 19 ਪਿੰਡਾਂ ਦੀ ਵੱਖਰੀ ਨੋਟੀਫਿਕੇਸ਼ਨ ਕਰਕੇ ਉਥੇ ਖੇਤਾਂ ਦੀ ਰੇਤ ਹਟਾ ਕੇ ਮੁੜ ਖੇਤੀਯੋਗ ਬਣਾਇਆ ਜਾ ਰਿਹਾ ਹੈ।

ਇਸ ਮੌਕੇ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੱਲੋਂ ਪਿਛਲੇ ਕਈ ਹਫ਼ਤਿਆਂ ਤੋਂ ਜਾਰੀ ਮਦਦ ਦੀ ਲਈ ਡੀਸੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਨ,ਦਵਾਈਆਂ, ਮੈਡੀਕਲ ਕਿੱਟ,ਮੱਛਰਦਾਨੀਆਂ, ਤਰਪਾਲਾ,ਬੱਚਿਆਂ ਦੇ ਡਾਈਪਰ,ਕੋਟੀਆਂ, ਚਾਦਰਾਂ ਤੋਂ ਲੈ ਕੇ ਹੁਣ ਪਸ਼ੂਆਂ ਦੀ ਭਰਪਾਈ ਅਤੇ ਸਕੂਲ ਬੈਗ ਤੱਕ ਦੀ ਸਹਾਇਤਾ ਹੜ ਪੀੜਤਾਂ ਲਈ ਜੀਵਨ ਰੇਖਾ ਸਾਬਤ ਹੋ ਰਹੀਆ ਹਨ।

ਇਸ ਮੋਕੇ ਭਾਈ ਭਾਈ ਗੁਰਇਕਬਾਲ ਸਿੰਘ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਾਲੇ ਇੱਟਾਂ,ਸੀਮਟ,ਟਾਈਲਾਂ ਦੀ ਵੀ ਸੇਵਾ ਕੀਤੀ ਜਾਵੇਗੀ,ਤਾਂ ਜੋ ਹੜ ਨਾਲ ਨੁਕਸਾਨੇ ਘਰਾਂ ਦੀ ਮੁਰੰਮਤ ਹੋ ਸਕੇ। ਦੱਸਣਯੋਗ ਹੈ ਕਿ ਭਾਈ ਗੁਰਇਕਬਾਲ ਸਿੰਘ ਦੇ ਸਾਰੇ ਪੈਰੋਕਾਰ ਅਤੇ ਭਲਾਈ ਕੇਂਦਰ ਟਰੱਸਟ ਦੇ ਸੇਵਾਦਾਰ ਰੋਜ਼ਾਨਾ ਮੈਦਾਨ ਵਿਚ ਉਤਰੇ ਹੋਏ ਹਨ, ਜੋ ਘਰ ਘਰ ਜਾ ਕੇ ਹਾਲਾਤਾਂ ਦੀ ਅਸੈਸਮੈਂਟ ਕਰ ਰਹੇ ਹਨ ਅਤੇ ਸੇਵਾ ਪਹੁੰਚਾ ਰਹੇ ਹਨ।

ਇਸ ਮੌਕੇ ਸੈਮਸਨ ਮਸੀਹ,ਸਕੱਤਰ ਰੈਡ ਕ੍ਰੋਸ ਸੁਸਾਇਟੀ , ਭਾਈ ਹਰਵਿੰਦਰਪਾਲ ਸਿੰਘ ਲਿਟਲ,ਸ ਟਹਿਲਇੰਦਰ ਸਿੰਘ ਮਨਦੀਪ ਸਿੰਘ ਭੋਲੂ,ਬੀਬੀ ਪਰਮਜੀਤ ਕੌਰ ਪੰਮਾ,ਪਰਮਜੀਤ ਸਿੰਘ ਢੱਲ, ਸੁਖਵਿੰਦਰ ਸਿੰਘ,  ਗੁਰਪ੍ਰੀਤ  ਸਿੰਘ ਢੱਲ ਗੋਲਡੀ ਵੀਰ ਜੀ,ਜਸਵਿੰਦਰ ਸਿੰਘ,ਸਿਲਕੀ ਵੀਰ ਜੀ, ਪ੍ਰੀਤਮ ਸਿੰਘ,ਚਮਕੌਰ ਸਿੰਘ,ਜਤਿੰਦਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ ਅਤੇ ਹੋਰ ਵੀ ਸੇਵਾਦਾਰ ਮੌਜੂਦ ਸਨ।