ਰੋਹਤੱਕ ਵਿੱਚ ਨਮੋ ਵਨ ਦਾ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਉਦਘਾਟਨ
ਸਵੱਛ ਭਾਰਤ-ਸਿਹਤਮੰਦ ਭਾਰਤ ਬਨਾਉਣ ਵੱਲ ਅੱਗੇ ਵੱਧ ਰਹੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ-ਜਗਤ ਪ੍ਰਕਾਸ਼ ਨੱਡਾ
5 Dariya News
ਰੋਹਤੱਕ 17-Sep-2025
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜਗਤ ਪ੍ਰਕਾਸ਼ ਨੱਡਾ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਰੋਹਤੱਕ ਸ਼ਹਿਰ ਦੇ ਸੈਕਟਰ-2 ਵਿੱਚ ਮਿਯਾਵਾਕੀ ਪੱਧਤੀ ਨਾਲ ਤਿਆਰ ਕੀਤੇ ਜਾ ਰਹੇ ਨਮੋ ਵਨ ਦਾ ਉਦਘਾਟਨ ਪੌਧਾਰੋਪਣ ਨਾਲ ਕੀਤਾ। ਨਮੋ ਵਨ ਦੇ ਸ਼ੁਰੂਆਤੀ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਅਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬੜੌਲੀ ਦੀ ਮੌਜ਼ੂਦਗੀ ਰਹੀ।
ਕੇਂਦਰੀ ਸਿਹਤ ਮੰਤਰੀ ਸ੍ਰੀ ਨੱਡਾ ਨੇ ਮੁੱਖ ਮੰਤਰੀ ਨਾਲ ਮਿਲ ਕੇ ਰੋਹਤੱਕ ਦੇ ਲੋਕਾਂ ਨਾਲ ਨਮੋ ਵਨ ਵਿੱਚ ਕਰੀਬ 10 ਹਜ਼ਾਰ ਰੁੱਖ ਲਗਾਉਂਦੇ ਹੋਏ ਵਾਤਾਵਰਨ ਸਰੰਖਣ ਦਾ ਸੰਕਲਪ ਲਿਆ। ਨਮੋ ਵਨ ਵਿੱਚ ਮਹਿਲਾਵਾਂ, ਬੁਜ਼ੁਰਗਾਂ, ਨੌਜੁਆਨਾਂ ਨਾਲ ਬੱਚਿਆਂ ਦੀ ਵਰਣਯੋਗ ਭਾਗੀਦਾਰੀ ਰਹੀ। ਪੌਧਾਰੋਪਣ ਕਰਦੇ ਹੋਏ ਵਾਤਾਵਰਨ ਪੇ੍ਰਮਿਆਂ ਨਾਲ ਕੇਂਦਰੀ ਮੰਤਰੀ ਜੇ.ਪੀ.ਨੱਡਾ ਨਾਲ ਸਿੱਧਾ ਸੰਵਾਦ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਵੱਛ ਵਾਤਾਵਰਨ ਵਿੱਚ ਸਿਹਤਮੰਦ ਜੀਵਨ ਦੀ ਵਿਚਾਰਧਾਰਾ ਨਾਲ ਦੇਸ਼ ਨੂੰ ਵਿਕਸਿਤ ਭਾਰਤ ਵੱਲ ਲੈ ਜਾਣ ਲਈ ਵੱਧ ਰਹੇ ਹਨ, ਅਜਿਹੇ ਵਿੱਚ ਅਸੀ ਸਾਰਿਆਂ ਦੀ ਜਿੰਮੇਦਾਰੀ ਬਣਦੀ ਹੈ ਕਿ ਉਨ੍ਹਾਂ ਦੀ ਇਸ ਸਰਗਰਮੀ ਸੋਚ ਨੂੰ ਸਾਰਥਕ ਕਰਨ ਵਿੱਚ ਆਪਣਾ ਯੋਗਦਾਨ ਦੇਣ।
ਉਨ੍ਹਾਂ ਨੇ ਮਹਿਲਾਵਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਘਰ ਦੀ ਜਿੰਮੇਦਾਰੀ ਜਿਸ ਤਰ੍ਹਾਂ ਪ੍ਰੂਰੀ ਲਗਨ ਨਾਲ ਨਿਭਾ ਰਹੀਆਂ ਹਨ ਠੀਕ ਉਸੇ ਤਰ੍ਹਾਂ ਉਹ ਆਪ ਅਤੇ ਆਪਣੇ ਪਰਿਜਨਾਂ ਨੂੰ ਵੀ ਵਾਤਾਵਰਨ ਸਰੰਖਣ ਵਿੱਚ ਸਹਿਭਾਗੀ ਬਨਾਉਣ ਵਿੱਚ ਅੱਗੇ ਆਵੇ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵਾਤਾਵਰਨ ਰੱਖਿਅਕ ਬਨਣ। ਹਜ਼ਾਰਾਂ ਦੀ ਗਿਣਤੀ ਵਿੱਚ ਨਮੋ ਵਨ ਵਿੱਚ ਰੁੱਖ ਲਗਾਉਣ ਆਈ ਮਹਿਲਾਵਾਂ ਨੇ ਕੇਂਦਰੀ ਮੰਤਰੀ ਸ੍ਰੀ ਜੇ.ਪੀ.ਨੱਡਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਭਰੋਸਾ ਦਿੱਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਵੱਛ ਭਾਰਤ-ਸਿਹਤਮੰਦ ਭਾਰਤ ਬਨਾਉਣ ਦੀ ਦਿਸ਼ਾ ਵਿੱਚ ਜੋ ਕਦਮ ਵਧਾਏ ਜਾ ਰਹੇ ਹਨ ਉਸ ਵਿੱਚ ਰੋਹਤੱਕ ਦੀ ਮਹਿਲਾਵਾਂ ਸਮੇਤ ਉਨ੍ਹਾਂ ਦੇ ਪਰਿਜਨਾਂ ਦੀ ਸਰਗਰਮੀ ਹਿੱਸੇਦਾਰੀ ਰਵੇਗੀ।
ਕੇਂਦਰੀ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੇ ਨਮੋ ਵਨ ਵਿੱਚ ਰੁੱਖ ਲਗਾਉਣ ਲਈ ਪਹੁੰਚੇ ਲੋਕਾਂ ਦਾ ਖ਼ਾਸਕਰ ਮਹਿਲਾਵਾਂ ਅਤੇ ਬੱਚਿਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਨੇ ਕਿਹਾ ਕਿ ਸੰਤੁਲਿਤ ਵਾਤਾਵਰਨ ਬਣਾਉਂਦੇ ਹੋਏ ਅਸੀ ਸਿਹਤਮੰਦ ਜੀਵਨ ਦੀ ਪਰਿਕਲਪਨਾ ਨੂੰ ਸਾਕਾਰ ਕਰ ਸਕਦੇ ਹਨ। ਨਮੋ ਵਨ ਦੇ ਉਦਘਾਟਨ ਮੌਕੇ 'ਤੇ ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਕਾ ਮੰਤਰੀ ਸ੍ਰੀ ਮਨੀਸ਼ ਗੋ੍ਰਵਰ, ਨਗਰ ਨਿਗਮ ਦੇ ਮੇਅਰ ਰਾਮ ਅਵਤਾਰ ਬਾਲਮੀਕਿ, ਸੂਚਨਾ, ਜਨਸੰਪਰਕ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ, ਸ਼ਹਿਰੀ ਸਥਾਨਕ ਵਿਭਾਗ ਦੇ ਨਿਦੇਸ਼ਕ ਸ੍ਰੀ ਪੰਕਜ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।