5 Dariya News

ਇੰਡਸਟਰੀ-ਅਕੈਡਮੀਆ ਵੀਕ: ਪੇਕ ਵਿੱਚ ਉਦਯਮੀਤਾ, ਸਥਿਰ ਤਕਨੀਕ ਅਤੇ ਸਿਵਲ ਇੰਜੀਨੀਅਰਿੰਗ ‘ਤੇ ਹੋਇਆ ਵਿਸ਼ੇਸ਼ ਲੈਕਚਰ

5 Dariya News

ਚੰਡੀਗੜ੍ਹ 17-Sep-2025

ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ ਕਰਵਾਏ ਗਏ ਇੰਡਸਟਰੀ-ਅਕੈਡਮੀਆ ਐਕਸਪਰਟ ਲੈਕਚਰ ਵੀਕ ਦੇ ਤੀਜੇ ਦਿਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਮਹੱਤਵਪੂਰਨ ਸੈਸ਼ਨ ਅਟੈਂਡ ਕੀਤੇ, ਜਿਨ੍ਹਾਂ ਨੇ ਉਦਯਮੀਤਾ, ਸਥਿਰ ਤਕਨੀਕ ਅਤੇ ਸਿਵਲ ਇੰਜੀਨੀਅਰਿੰਗ ਦੇ ਖੇਤਰਾਂ ਨੂੰ ਇਕੱਠੇ ਜੋੜਿਆ। ਪਹਿਲੇ ਸੈਸ਼ਨ ਵਿੱਚ ਸ਼੍ਰੀ ਅਮਿਤ ਸਿੰਘ, ਸੀਨੀਅਰ ਪ੍ਰੋਗਰਾਮ ਮੈਨੇਜਰ, ਵਾਧਵਾਨੀ ਫਾਊਂਡੇਸ਼ਨ ਨੇ “ਇੰਟਰਪ੍ਰੀਨਿਓਰਸ਼ਿਪ” ਵਿਸ਼ੇ ‘ਤੇ ਵਿਅਖਿਆਨ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਰੱਖੀ ਕਿ “ਹਰ ਉਦਯਮੀ ਯਾਤਰਾ ਦੀ ਸ਼ੁਰੂਆਤ ਕਿਸੇ ਸਮੱਸਿਆ ਦੀ ਪਛਾਣ ਨਾਲ ਹੁੰਦੀ ਹੈ।” 

ਉਨ੍ਹਾਂ ਨੇ ਆਧੁਨਿਕ ਸਮੇਂ ਵਿੱਚ ਨਵੀਨਤਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਸਮਝਾਇਆ ਕਿ ਅਰਟੀਫੀਸ਼ਿਅਲ ਇੰਟੇਲਿਜੇੰਸ ਉਦਯਮੀਆਂ ਲਈ ਕਿਵੇਂ ਮਦਦਗਾਰ ਸਾਧਨ ਸਾਬਤ ਹੋ ਸਕਦੀ ਹੈ—ਬਾਜ਼ਾਰ ਦਾ ਵਿਸ਼ਲੇਸ਼ਣ ਕਰਨ ਤੋਂ ਲੈ ਕੇ ਹੱਲ ਤਿਆਰ ਕਰਨ ਤੇ ਕਾਰੋਬਾਰ ਨੂੰ ਵਧਾਉਣ ਤੱਕ। ਉਨ੍ਹਾਂ ਨੇ ਵਿਸਥਾਰ ਨਾਲ ਬਾਜ਼ਾਰ ਦੀ ਪ੍ਰਭਾਵਸ਼ਾਲੀ ਸਮਝ—ਖਰੀਦਦਾਰ, ਵਿਕਰੇਤਾ, ਗਾਹਕਾਂ ਦੇ ਡੈਮੋਗ੍ਰਾਫਿਕਸ, ਸਰਵਿਸੇਬਲ ਓਬਤੇਨੇਬਲ ਮਾਰਕੀਟ ਦੀ ਪਛਾਣ ਅਤੇ ਮੁਕਾਬਲੇਬਾਜ਼ਾਂ ਦੇ ਅਧਿਐਨ ‘ਤੇ ਚਰਚਾ ਕੀਤੀ। 

ਸੈਸ਼ਨ ਦਾ ਅੰਤ ਪ੍ਰਸ਼ਨ-ਉੱਤਰ ਰਾਊਂਡ ਨਾਲ ਹੋਇਆ, ਜਿਸ ਵਿੱਚ ਵਿਦਿਆਰਥੀਆਂ ਨੇ ਵਾਸਤਵਿਕ ਉਦਯਮੀ ਅਨੁਭਵਾਂ ਬਾਰੇ ਸਵਾਲ ਪੁੱਛੇ। ਦੂਜੇ ਸੈਸ਼ਨ ਵਿੱਚ, ਕੈਮਿਸਟਰੀ ਵਿਭਾਗ ਵੱਲੋਂ “ਸਥਿਰ ਟੈਕਨੋਲੋਜੀ : ਐਨ ਇੰਟੈਗ੍ਰੇਟੇਡ ਸਰਕੂਲਰ ਅੱਪਰੋਚ" ਵਿਸ਼ੇ ‘ਤੇ ਐਕਸਪਰਟ ਲੈਕਚਰ ਆਯੋਜਿਤ ਕੀਤਾ ਗਿਆ, ਜੋ ਕਿ ਸ਼੍ਰੀ ਸੁਯੋਗ ਜੈਨ, ਰਸਾਇਣ ਅਤੇ ਫਾਰਮਾਸਿਊਟਿਕਲ ਤਕਨੀਕ ਖੇਤਰ ਦੇ ਮਾਣਯੋਗ ਵਿਦਵਾਨ ਵੱਲੋਂ ਦਿੱਤਾ ਗਿਆ। 

ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਬਣੇ ਪੋਟੈਸ਼ੀਅਮ ਕਲੇਵੁਲਾਨੇਟ ਬਲਕ ਫਰਮੈਂਟੇਸ਼ਨ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ—ਜੋ ਚੀਨ ਤੋਂ ਬਾਹਰ ਆਪਣੀ ਕਿਸਮ ਦਾ ਪਹਿਲਾ ਅਤੇ ਸਭ ਤੋਂ ਵੱਡਾ ਪ੍ਰੋਜੈਕਟ ਹੈ। 60 ਏਕੜ ਵਿੱਚ ਫੈਲੇ ਅਤੇ ₹550 ਕਰੋੜ ਦੇ ਨਿਵੇਸ਼ ਨਾਲ ਬਣਿਆ ਇਹ ਯੂਨਿਟ ਅਜੇ ਭਾਰਤ ਦੀ ਲੋੜ ਦਾ 20% ਪੂਰਾ ਕਰ ਰਿਹਾ ਹੈ, ਅਤੇ ਪੂਰੀ ਸਮਰੱਥਾ ‘ਤੇ ਇਹ 40% ਤੱਕ ਪਹੁੰਚ ਸਕੇਗਾ। ਉਨ੍ਹਾਂ ਨੇ ਇੱਕ ਹੋਰ ₹1500 ਕਰੋੜ ਦੇ ਆਉਣ ਵਾਲੇ ਪ੍ਰੋਜੈਕਟ ਬਾਰੇ ਵੀ ਦੱਸਿਆ, ਜੋ ਪੂਰੀ ਤਰ੍ਹਾਂ ਇਕ੍ਰਿਤ, ਸਰਕਿਊਲਰ ਅਤੇ ਊਰਜਾ-ਕੁਸ਼ਲ ਪ੍ਰਕਿਰਿਆ ‘ਤੇ ਆਧਾਰਿਤ ਹੋਵੇਗਾ, ਜਿਸ ਵਿੱਚ ਘੱਟ ਤੋਂ ਘੱਟ ਕਾਰਬਨ ਫੁਟਪ੍ਰਿੰਟ ਰਹੇਗਾ। 

ਇਸ ਪ੍ਰੋਜੈਕਟ ਵਿੱਚ 2G ਐਥਨਾਲ ਉਤਪਾਦਨ (ਬਾਈ-ਪ੍ਰੋਡਕਟਸ ਅਤੇ ਬਾਇਓਵੇਸਟ ਤੋਂ) ਵਰਗੀਆਂ ਗ੍ਰੀਨ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ, ਲਾਂਜ਼ਾਟੈਕ ਯੂਐਸਏ ਦੇ ਸਹਿਯੋਗ ਨਾਲ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਵੇਂ ਭਾਰਤ ਨੂੰ “ਦੁਨੀਆ ਦੀ ਫਾਰਮੇਸੀ” ਕਿਹਾ ਜਾਂਦਾ ਹੈ, ਪਰ ਕੀ ਸਟਾਰਟਿੰਗ ਮੈਟ੍ਰੀਅਲਸ (ਕੇਐਸਐਮ) ਵਿੱਚ ਸਵੈ-ਨਿਰਭਰਤਾ ਅਜੇ ਵੀ ਘਾਟ ਹੈ। ਉਨ੍ਹਾਂ ਨੇ ਨੌਜਵਾਨ ਇੰਜੀਨੀਅਰਾਂ ਅਤੇ ਵਿਗਿਆਨੀਆਂ ਨੂੰ ਸਥਿਰ, ਸਰੋਤ-ਕੁਸ਼ਲ ਅਤੇ ਪ੍ਰਦੂਸ਼ਣ-ਮੁਕਤ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ।

ਤੀਜੇ  ਸੈਸ਼ਨ ਵਿੱਚ, ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ “ਚੈਂਲੇਂਜਸ ਇਨ ਤੰਨੇਲਿੰਗ ਬਾਏ ਟੀਬੀਐਮ ਇਨ ਹਿਮਾਲਨ ਜਿਓਲੋਜੀ - ਏ ਕੇਸ ਸਟੱਡੀ” ਵਿਸ਼ੇ ‘ਤੇ ਐਕਸਪਰਟ ਲੈਕਚਰ ਆਯੋਜਿਤ ਕੀਤਾ ਗਿਆ, ਜੋ ਕਿ ਈ. ਅਰੁਣ ਕੁਮਾਰ, ਰਿਟਾ. ਚੀਫ਼ ਜਨਰਲ ਮੈਨੇਜਰ, ਐਨਟੀਪੀਸੀ ਵੱਲੋਂ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਲੰਬੇ ਅਨੁਭਵ ਤੋਂ ਸਾਂਝਾ ਕਰਦਿਆਂ ਸਮਝਾਇਆ ਕਿ ਹਿਮਾਲਿਆਈ ਭੂਗੋਲ ਵਿੱਚ ਟਨਲਿੰਗ ਪ੍ਰੋਜੈਕਟਾਂ ਨੂੰ ਅੰਜ਼ਾਮ ਦੇਣਾ ਕਿੰਨਾ ਜਟਿਲ ਹੁੰਦਾ ਹੈ। 

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੈਗਮੈਂਟ ਕਾਸਟਿੰਗ, ਲਾਈਨਿੰਗ ਦੀ ਪ੍ਰਗਤੀ, ਸੈਟਿੰਗ ਪ੍ਰਕਿਰਿਆ, ਮੋਲਡਾਂ ਰਾਹੀਂ ਕਨਕਰੀਟਿੰਗ ਅਤੇ ਕ੍ਰਾਸ-ਵੈਂਟੀਲੇਸ਼ਨ ਬੰਦੋਬਸਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਹ ਕੇਸ ਸਟਡੀ ਵਿਦਿਆਰਥੀਆਂ ਲਈ ਇਕ ਵੱਖਰਾ ਮੌਕਾ ਸੀ, ਜਿਸ ਨਾਲ ਉਨ੍ਹਾਂ ਨੇ ਵੱਡੇ ਪੱਧਰ ‘ਤੇ ਢਾਂਚਾਗਤ ਪ੍ਰੋਜੈਕਟਾਂ ਦੀਆਂ ਚੁਣੌਤੀਆਂ ਅਤੇ ਇੰਜੀਨੀਅਰਿੰਗ ਡਿਜ਼ਾਈਨ ਤੇ ਐਗਜ਼ਿਕਿਊਸ਼ਨ ਦੀ ਸਟੀਕਤਾ ਦਾ ਮਹੱਤਵ ਜਾਣਿਆ।

ਇਨ੍ਹਾਂ ਤਿੰਨਾਂ ਸੈਸ਼ਨਾਂ ਨੇ ਨਾ ਸਿਰਫ਼ ਵਿਦਿਆਰਥੀਆਂ ਦੀ ਤਕਨੀਕੀ ਅਤੇ ਉਦਯਮੀਤਾ ਸੰਬੰਧੀ ਜਾਣਕਾਰੀ ਨੂੰ ਮਜ਼ਬੂਤ ਕੀਤਾ, ਸਗੋਂ ਅਕੈਡਮਿਕ ਸਿੱਖਿਆ ਅਤੇ ਇੰਡਸਟਰੀਕ ਸੰਪਰਕ ਵਿੱਚਲੇ ਫ਼ਰਕ ਨੂੰ ਵੀ ਘਟਾਇਆ, ਜੋ ਕਿ ਪੇਕ ਦੀ ਪੇਸ਼ਾਵਰ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।