ਗੌਰਵ ਗੌਤਮ ਨੇ ਪਲਵਲ ਵਿੱਚ ਨਵੇਂ ਫਾਇਰ ਸਟੇਸ਼ਨ ਦਾ 'ਭੂਮੀ ਪੂਜਨ' ਕੀਤਾ
5 Dariya News
ਪਲਵਲ 14-Sep-2025
ਹਰਿਆਣਾ ਸਰਕਾਰ ਦੇ ਖੇਡ, ਯੁਵਾ ਅਧਿਕਾਰਤਾ ਅਤੇ ਉਦਮਤਾ ਅਤੇ ਕਾਨੂੰਨ ਅਤੇ ਵਧਾਈ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਐਤਵਾਰ ਨੂੰ ਪਲਵਲ ਦੇ ਸੈਕਟਰ-2 ਵਿੱਚ ਬਨਣ ਵਾਲੇ ਡਾਇਰ ਸਟੇਸ਼ਨ ਦੇ ਲਈ ਭੁਮੀ ਪੂਜਨ ਕਰ ਵਿਧੀਵਤ ਰੂਪ ਨਾਲ ਸ਼ੁਰੂਆਤ ਕੀਤੀ। ਭੂਮੀ ਪੂਜਨ ਸਮਾਰੋਹ ਵਿੱਚ ਪਹੁੰਚਣ 'ਤੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਦਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਖੇਡ ਮੰਤਰੀ ਨੇ ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੈਕਟਰ-2 ਵਿੱਚ ਕਰੀਬ ਡੇਢ ਏਕੜ ਵਿੱਚ ਲਗਭਗ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲਾ ਇਹ ਫਾਇਰ ਸਟੇਸ਼ਨ ਕੇਂਦਰ ਸਵਭਾਵਿਕ ਰੂਪ ਨਾਲ ਅੱਗ ਲੱਗਣ ਨਾਲ ਸਬੰਧਿਤ ਘਟਨਾ ਹੋਣ 'ਤੇ ਉਸ ਨੁੰ ਤੁਰੰਤ ਪ੍ਰਭਾਵ ਨਾਲ ਕਾਬੂ ਪਾਉਣ ਲਈ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਲਵਲ ਦੇ ਵਿਕਾਸ ਲਈ ਵਿਕਾਸ ਕੰਮ ਤੇਜੀ ਨਾਲ ਕਰਾਏ ਜਾ ਰਹੇ ਹਨ। ਜੋ ਵਾਅਦੇ ਕੀਤੇ ਸਨ ਊਹ ਲਗਾਤਾਰ ਪੂਰ ਕਰਵਾਏ ਜਾ ਰਹੇ ਹਨ।
ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਵਿੱਚ ਬਿਨ੍ਹਾ ਭੇਦਭਾਵ ਦੇ ਸਮਾਨ ਰੂਪ ਨਾਲ ਵਿਕਾਸ ਹੋ ਰਿਹਾ ਹੈ। ਪਲਵਲ ਨੂੰ ਸਿਹਤ,ਸਿਖਿਆ, ਟ੍ਰਾਂਸਪੋਰਅ ਅਤੇ ਹੋਰ ਸਾਰੇ ਜਰੂਰੀ ਸਹੂਲਤਾਂ ਲਈ ਵਿਕਸਿਤ ਕੀਤਾ ਜਾ ਰਿਹਾ ਹੈ। ਜਿਲ੍ਹੇ ਵਿੱਚ ਵਿਕਾਸ ਕੰਮਾਂ ਲਈ ਧਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਆਉਣ ਵਾਲੇ ਸਮੇਂ ਵਿੱਚ ਪਲਵਲ ਦੇਸ਼ ਦੇ ਵਿਕਸਿਤ ਅਤੇ ਸਾਫ ਸ਼ਹਿਰਾਂ ਵਿੱਚ ਸੱਭ ਤੋਂ ਮੋਹਰੀ ਭੁਮਿਕਾ ਵਿੱਚ ਨਜਰ ਆਵੇਗਾ। ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਪਲਵਲ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਮੁਹਿੰਮ ਵਿੱਚ ਆਪਣੀ ਵੱਧ ਤੋਂ ਵੱਧ ਗਿਣਤੀ ਵਿੱਚ ਭਾਗੀਦਾਰੀ ਦੇਣਾ ਯਕੀਨੀ ਕਰਨ। ਉਨ੍ਹਾਂ ਨੇ ਆਮਜਨਤਾ ਤੋਂ ਸਵੱਛਤਾ ਮੁਹਿੰਮ ਵਿੱਚ ਜੁੜ ਕੇ ਆਪਣੇ ਘਰ ਦੀ ਤਰ੍ਹਾ ਸ਼ਹਿਰ ਨੂੰ ਵੀ ਸਾਫ ਸੁਥਰਾ ਰੱਖਣ ਦੀ ਅਪੀਲ ਵੀ ਕੀਤੀ।