5 Dariya News

ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਣਪਾਲ ਗੁੱਜਰ ਨੇ ਪਲਵਲ ਜਿਲ੍ਹੇ ਵਿੱਚ ਯਮੁਨਾ ਦੇ ਜਲ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ

ਗ੍ਰਾਮੀਣਾਂ ਦੀ ਸਮਸਿਆਵਾਂ ਨੂੰ ਸੁਣ ਕੇ ਅਧਿਕਾਰੀਆਂ ਨੂੰ ਜਲਦੀ ਹੱਲ ਕਰਵਾਉਣ ਦੇ ਦਿੱਤੇ ਨਿਰਦੇਸ਼

5 Dariya News

ਪਲਵਲ 10-Sep-2025

ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁੱਜਰ ਨੇ ਬੁੱਧਵਾਰ ਨੂੱ ਪਲਵਲ ਜਿਲ੍ਹਾ ਵਿੱਚ ਯਮੁਨਾ ਦੇ ਜਲ੍ਹ ਪ੍ਰਭਾਵਿਤ ਪਿੰਡਾਂ ਇੰਦਰਾਨਗਰ, ਮੋਹਬਲੀਪੁਰ, ਅਛੇਜਾ, ਕਾਸ਼ੀਪੁਰ ਅਤੇ ਟਿਕਰੀ ਗੁੱਜਰ ਦਾ ਦੌਰਾ ਕੀਤਾ। ਇਸ ਦੌਰਾਨ ਉਹ ਇੰਦਰਾਨਗਰ ਵਿੱਚ ਵਿਸ਼ੇਸ਼ ਰੂਪ ਨਾਲ ਪਹੁੰਚੇ, ਜਿੱਥੇ ਗ੍ਰਾਮੀਣਾਂ ਦੀ ਯਮੁਨਾ ਨਦੀ ਵਿੱਚ ਜਲਪੱਧਰ ਵਿੱਚ ਵਾਧੇ ਦੇ ਚਲਦੇ ਸੇਫ ਸਥਾਨ 'ਤੇ ਅਸਥਾਈ ਤੌਰ 'ਤੇ ਠਹਿਰਣ ਦੀ ਵਿਵਸਥਾ ਕੀਤੀ ਗਈ ਸੀ।

ਕੇਂਦਰੀ ਸਹਿਕਾਰਤਾ ਰਾਜ ਮੰਤਰੀ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਦੇਸ਼ -ਸੂਬੇ ਵਿੱਚ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਬਰਸਾਤ ਨਾਲ ਪ੍ਰਭਾਵਿਤ ਸਾਰੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਸ ਸਿੰਘ ਸੈਣੀ ਅਤੇ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਸੁਚੇਤ ਹੈ। ਮੁੱਖ ਮੰਤਰੀ ਪੂਰੇ ਹਾਲਾਤ 'ਤੇ ਨਜਰ ਰੱਖੇ ਹੋਏ ਹਨ। ਉਨ੍ਹਾਂ ਨੇ ਗ੍ਰਾਮੀਣਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਈ-ਸ਼ਤੀਪੂਰਤੀ ਪੋਰਟਲ 15 ਸਤੰਬਰ ਤੱਕ ਖੋਲਿਆ ਗਿਆ ਹੈ।

ਸ੍ਰੀ ਗੁੱਜਰ ਨੇ ਆਪਣੇ ਦੌਰੇ ਦੌਰਾਨ ਪਿੰਡ ਮੁਸਤਫਾਬਾਦ ਦੇ ਸਰਕਾਰੀ ਪ੍ਰਾਥਮਿਕ ਸਕੂਲ ਵਿੱਚ ਬਣਾਏ ਗਏ ਸੇਫ ਹਾਊਸ ਵਿੱਚ ਜਿਲ੍ਹਾ ਪ੍ਰਸਾਸ਼ਨ ਵੱਲੋਂ ਗ੍ਰਾਮੀਣਾਂ ਨੂੰ ਉਪਲਬਧ ਕਰਵਾਈ ਜਾ ਰਹੀ ਵਿਵਸਥਾਵਾਂ ਦਾ ਵੀ ਜਾਇਜਾ ਲਿਆ। ਇਸ ਦੌਰਾਨ ਗ੍ਰਾਮੀਣਾਂ ਨੇ ਦਸਿਆ ਕਿ ਉਨ੍ਹਾਂ ਨੂੰ ਸੇਫ ਹਾਊਸ ਵਿੱਚ ਭੋਜਨ, ਪੇਯਜਲ ਅਤੇ ਸਿਹਤ ਸਬੰਧੀ ਸਾਰੀ ਸਹੂਲਤਾਂ ਮਹੁਇਆ ਕਰਵਾਈ ਜਾ ਰਹੀਆਂ ਹਨ। ਉਨ੍ਹਾਂ ਦੇ ਪਸ਼ੂਆਂ ਲਈ ਵੀ ਪ੍ਰਸਾਸ਼ਨ ਨੇ ਠਹਿਰਣ ਅਤੇ ਚਾਰੇ ਦੀ ਸਮੂਚੀ ਵਿਵਸਥਾ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਜਰੂਰੀ ਸਹਿਯੋਗ ਜਿਲ੍ਹਾ ਪ੍ਰਸਾਸ਼ਨ ਵੱਲੋਂ ਦਿੱਤਾ ਜਾ ਰਿਹਾ ਹੈ।