ਖਰੀਫ਼ ਫਸਲ ਦੀ ਖਰੀਦ ਲਈ ਮੰਤਰੀ ਰਾਜੇਸ਼ ਨਾਗਰ ਨੇ ਕੀਤੀ ਮੀਟਿੰਗ
ਬਿਨ੍ਹਾਂ ਰੁਕਾਵਟ ਫਸਲ ਖਰੀਦ ਲਈ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
5 Dariya News
ਚੰਡੀਗੜ੍ਹ 10-Sep-2025
ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਅਗਾਮੀ ਖਰੀਫ਼ ਖਰੀਦ ਸੀਜਨ ਦੀ ਤਿਆਰੀਆਂ ਲਈ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿੱਚ ਅਗਾਮੀ ਕੁੱਝ ਦਿਨਾਂ ਵਿੱਚ ਖਰੀਫ ਖਰੀਦ ਸੀਜਨ ਸ਼ੁਰੂ ਹੋਵੇਗਾ। ਭਾਰਤ ਸਰਕਾਰ ਵੱਲੋਂ ਖਰੀਫ ਖਰੀਦ ਸੀਜਨ 2025-26 ਲਈ ਨਿਰਧਾਰਿਤ ਕੀਤਾ ਗਿਆ ਘੱਟੋ ਘੱਟ ਸਹਾਇਕ ਮੁੱਲ ਪ੍ਰਤੀ ਕੁਇੰਟਲ ਅਨੁਸਾਰ ਅਤੇ ਸੂਬਾ ਸਰਕਾਰ ਵੱਲੋਂ ਖਰੀਫ ਖਰੀਦ ਸੀਜਨ 2025-26 ਦੌਰਾਨ ਫਸਲਾਂ ਦੀ ਖਰੀਦ ਤਹਿਤ ਰਾਜ ਦੀ ਮੰਡੀਆਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ।
ਮੰਤਰੀ ਸ੍ਰੀ ਨਾਗਰ ਨੇ ਅੱਜ ਮੰਡੀਆਂ ਦੀ ਤਿਆਰੀਆਂ, ਖਰੀਦ ਏਜੰਸੀਆਂ ਦੇ ਨਾਲ ਵਿਭਾਗ ਅਧਿਕਾਰੀਆਂ ਦੇ ਤਾਲਮੇਲ ਨੂੰ ਲੈ ਕੇ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਸਾਰੇ ਨੋਟੀਫਾਇਡ ਮੰਡੀਆਂ ਦਾ ਨਿਰੀਖਣ ਫਸਲ ਆਉਣ ਤੋਂ ਪਹਿਲਾਂ ਕਰਨ। ਇਸ ਦੇ ਨਾਲ ਹੀ ਮੰਡੀਆਂ ਵਿੱਚ ਸਫਾਈ, ਪੀਣ ਦੇ ਪਾਣੀ, ਪਖਾਨੇ, ਬਿਜਲੀ, ਲਾਈਟਿੰਗ ਅਤੇ ਬੈਠਣ ਦੀ ਵਿਵਸਥਾ ਦਾ ਜਾਇਜਾ ਲੈਣ।
ਸ੍ਰੀ ਨਾਗਰ ਨੇ ਕਿਹਾ ਕਿ ਧਿਆਨ ਰੱਖਣਾ ਚਾਹੀਦਾ ਹੈ ਕਿ ਮੰਡੀਆਂ ਵਿੱਚ ਮਜਦੂਰ (ਹਮਾਲ, ਆੜਤੀਆਂ) ਅਤੇ ਇਲੈਕਟ੍ਰੋਨਿਕ ਕੰਢੇ ਉਪਲਬਧ ਹੋਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ, ਹੈਫੇਡ, ਹਰਿਆਣਾ ਵੇਅਰਹਾਉਸਿੰਗ ਕਾਰਪੋਰੇਸ਼ ਅਤੇ ਖੁਰਾਕ ਤੇ ਸਪਲਾਈ ਵਿਭਾਗ ਦੀ ਸੰਯੁਕਤ ਮੀਟਿੰਗ ਆਯੋਜਿਤ ਕਰਨ ਅਤੇ ਹਰ ਮੰਡੀ ਵਿੱਚ ਤਿਆਰੀਆਂ ਦੀ ਸਮੀਖਿਆ ਕਰਨ। ਇਸ ਤੋਂ ਇਲਾਵਾ, ਹਰ ਮੰਡੀ ਵਿੱਚ ਏਜੰਸੀ ਦੀ ਡਿਊਟੀ ਅਤੇ ਜਿਮੇਵਾਰੀ ਤੈਅ ਕਰ ਸੂਚੀਬੱਧ ਕਰਨ। ਉਨ੍ਹਾਂ ਨੇ ਝੋਨੇ ਵਿੱਚ ਨਮੀ ਸਬੰਧਿਤ ਜਾਣਕਾਰੀ ਕਿਸਾਨਾਂ ਨੂੰ ਪਹਿਲਾਂ ਤੋਂ ਦਿੱਤੇ ਜਾਣ ਦੀ ਗੱਲ ਕਹੀ।
ਇਸ ਦੇ ਨਾਲ ਹੀ ਮੰਡੀਆਂ ਵਿੱਚ ਕੁਆਲਿਟੀ ਟੇਸਟਿੰਗ ਕਾਊਂਟਰ ਸਥਾਪਿਤ ਕੀਤੇ ਜਾਣ ਅਤੇ ਸਹੀ ਤੌਲ ਲਈ ਵੀ ਨਿਰਦੇਸ਼ ਦਿੱਤੇ।ਉਨ੍ਹਾਂ ਨੇ ਖਰੀਦ ਗਏ ਝੋਨੇ ਨੂੰ 72 ਘੰਟੇ ਵਿੱਚ ਉਠਾਨ ਕਰਨ, 72 ਘੰਟੇ ਵਿੱਚ ਡੀਬੀਟੀ ਟ੍ਰਾਂਸਫਰ ਕਰਨ ਸਮੇਤ ਸਾਰੇ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਵੱਲੋਂ ਮੰਡੀਆਂ ਦੇ ਅਚਾਨਕ ਨਿਰੀਖਣ ਕਰਨ ਅਤੇ ਰੋਜਾਨਾ ਰਿਪੋਰਟ ਮੁੱਖ ਦਫਤਰ ਭੇਜਣ ਲਈ ਵੀ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਵਿਭਾਗ ਦੇ ਪ੍ਰਧਾਨ ਸਕੱਤਰ ਡੀ. ਸੁਰੇਸ਼, ਮਹਾਨਿਦੇਸ਼ਕ ਅੰਸ਼ਜ ਸਿੰਘ, ਸਾਰੇ ਜਿਲ੍ਹਿਆਂ ਦੇ ਖੁਰਾਕ ਅਤੇ ਸਪਲਾਈ ਕੰਟਰੋਲਰ ਅਤੇ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।