5 Dariya News

ਕੇਂਦਰੀ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ ਦੀ ਹੋਈ ਮੀਟਿੰਗ

ਕੇਂਦਰੀ ਜਲ੍ਹ ਸ਼ਕਤੀ ਮੰਤਰੀ ਆਰ ਆਰ ਪਾਟਿਲ, ਹਰਿਆਣਾ ਦੇ ਕੈਬੀਨੇਟ ਮੰਤਰੀ ਵਿਪੁਲ ਗੋਇਲ ਰਹੇ ਮੌਜੂਦ

5 Dariya News

ਚੰਡੀਗੜ੍ਹ 09-Sep-2025

ਸੂਬੇ ਵਿੱਚ ਹਰਿਆਣਾ ਸਵੱਛਤਾ ਕੈਂਪੇਨ 2025 ਤਹਿਤ ਇੱਕ ਮਹਤੱਵਪੂਰਣ ਮੀਟਿੰਗ ਕੇਂਦਰੀ ਸ਼ਹਿਰੀ ਵਿਕਾਸ ਅਤੇ ਅਵਾਸਨ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਜਿਸ ਵਿੱਚ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਆਰਆਰ ਪਾਟਿਲ, ਕੇਂਦਰੀ ਸ਼ਹਿਰੀ ਵਿਕਾਸ ਅਤੇ ਆਵਾਸਨ ਰਾਜ ਮੰਤਰੀ ਤੋਖਨ ਸਾਹੂ ਦੇ ਨਾਲ ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਵੀ ਸੂਬੇ ਲਈ ਤੈਅ ਕੀਤੇ ਗਏ ਮਾਨਕਾਂ ਦਾ ਰਵਿਯੂ ਕੀਤਾ ਗਿਆ। ਮੀਟਿੰਗ ਵਿੱਚ ਸਵੱਛਤਾ ਨੂੰ ਪ੍ਰੋਤਸਾਹਨ ਦੇਣ ਲਈ ਕਈ ਠੋਸ ਕਦਮਾਂ 'ਤੇ ਚਰਚਾ ਹੋਈ ਅਤੇ ਮਹਤੱਵਪੂਰਣ ਨਿਰਦੇਸ਼ ਜਾਰੀ ਕੀਤੇ ਗਏ।

 ਮੀਟਿੰਗ ਵਿੱਚ ਸਵੱਛਤਾ ਟੀਚਾ ਇਕਾਈਆਂ ਦੀ ਪਹਿਚਾਣ ਅਤੇ ਮੈਪਿੰਗ ਲਈ ਸੁਰੱਖਿਆ ਐਪ ਜਾਂ ਪੋਰਟਲ ਦੀ ਵਰਤੋ 'ਤੇ ਜੋਰ ਦਿੱਤਾ। ਉਨ੍ਹਾਂ ਨੇ 25 ਦਸੰਬਰ ਨੂੰ ਪੂਰੇ ਸੂਬੇ ਵਿੱਚ ਇੱਕ ਦਿਨ, ਇੱਕ ਘੰਟਾ, ਇੱਕਠੇ ਸਵੱਛਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਸਾਰੇ ਨਾਗਰਿਕਾਂ ਦੀ ਭਾਗੀਦਾਰੀ ਯਕੀਨੀ ਕਰਨ 'ਤੇ ਜੋਰ ਦਿੱਤਾ ਗਿਆ। ਇਸ ਤੋਂ ਇਲਾਵਾ, ਹੋਰ ਸਥਾਨਾਂ 'ਤੇ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ, ਜਿੱਥੇ ਵਾਰ-ਵਾਰ ਕੂੜਾ ਜਮ੍ਹਾ ਰਹਿੰਦਾ ਹੈ, ਅਤੇ 31 ਦਸੰਬਰ, 2025 ਤੱਕ ਅਜਿਹੀ ਸਾਰੀ ਸਾਈਟਸ ਨੂੰ ਪੂਰੀ ਤਰ੍ਹਾ ਸਾਫ ਕਰਨ ਦਾ ਟੀਚਾ ਨਿਰਧਾਰਿਤ ਕੀਤਾ। 

ਇਸ ਦੇ ਨਾਲ ਹੀ ਸਰਕਾਰ ਤੇ ਨਿਜੀ ਦਫਤਰਾਂ, ਸੈਰ-ਸਪਾਟਾ ਸਥਾਨਾਂ, ਧਾਰਮਿਕ ਸਥਾਨਾਂ, ਪਬਲਿਕ ਟਾਇਲੇਟਸ , ਤਾਲਾਬਾਂ, ਨਹਿਰਾਂ, ਡੇ੍ਰਨ ਅਤੇ ਕੈਨਾਲ ਦੀ ਸਫਾਈ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ।ਕੇਂਦਰ ਸਰਕਾਰ ਦੇ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਫਾਈ ਕਰਮਚਾਰੀਆਂ ਦੇ ਸਿਹਤ ਤੋਂ ਲੈ ਕੇ ਉਨ੍ਹਾਂ ਦੇ ਪ੍ਰੋਤਸਾਹਨ ਲਈ ਚੁੱਕੇ ੧ਾਣ ਵਾਲੇ ਕਦਮਾਂ 'ਤੇ ਵੀ ਚਰਚਾ ਹੋਈ। ਜਿਸ ਦੇ ਤਹਿਤ ਸਫਾਈ ਮਿੱਤਰਾਂ ਦੀ ਸੁਰੱਖਿਆ ਅਤੇ ਭਲਾਈ ਲਈ ਪੀਪੀਈ ਕਿੱਟਸ ਦੀ ਵਰਤੋ ਅਤੇ ਉਨ੍ਹਾਂ ਦੇ ਨਿਯਮਤ ਸਿਹਤ ਜਾਂਚ ਨੂੰ ਜਰੂਰੀ ਕਰਨ 'ਤੇ ਵੀ ਚਰਚਾ ਹੋਈ। 

ਨਾਲ ਹੀ, ਰਾਮਲੀਲਾ ਅਤੇ ਨਰਾਤੇ ਉਤਸਵਾਂ ਦੌਰਾਨ ਨੂੰ ਸਿੰਗਲ ਯੂਜ਼ ਪਲਾਸਟਿਕ ਅਤੇ ਜੀਰੋ ਵੇਸਟ ਦੀ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੇ ਬਾਅਦ ਕੈਬੀਨੇਟ ਮੰਤਰੀ ਵਿਪੁਲ ਗੋਇਲ ਨੇ ਸਵੱਛਤਾ ਦੇ ਨਾਲ-ਨਾਲ ਹਰਿਤ ਹਰਿਆਣਾ ਦੇ ਲਈ ਸਕੁਲਾਂ, ਕਲੋਨੀਆਂ, ਮਾਰਕਿਟਸ ਅਤੇ ਪਾਰਕਾਂ ਵਿੱਚ ਵਿਆਪਕ ਦਰਖਤ ਲਗਾਉਣ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। 

ਇਸ ਤੋਂ ਇਲਾਵਾ, ਮੇਰਾ ਪਲਾਸਟਿਕ, ਮੇਰਾ ਇਨਾਮ ਯੋਜਨਾ ਤਹਿਤ ਪਲਾਸਟਿਕ ਵੇਸਟ ਡਿਸਪੋਜਲ ਕਰਨ ਵਾਲੇ ਨਾਗਰਿਕਾਂ ਨੂੰ ਪੁਰਸਕ੍ਰਿਤ ਕਰਨ ਦੀ ਪਹਿਲ ਦਾ ਐਲਾਨ ਕੀਤਾ ਗਿਆ। ਸ੍ਰੀ ਗੋਇਲ ਨੇ ਕਿਹਾ ਕਿ ਸਵੱਛਤਾ ਸਿਰਫ ਇੱਕ ਮੁਹਿੰਮ ਨਹੀਂ, ਸੋਵ ਸਾਡੀ ਜੀਵਨਸ਼ੈਲੀ ਦਾ ਹਿੱਸਾ ਹੋਣਾ ਚਾਹੀਦਾ ਹੈ। ਸਾਡਾ ਟੀਚਾ ਹਰਿਆਣਾ ਨੂੰ ਸਾਫ, ਸਿਹਤਮੰਦ ਅਤੇ ਹਰਿਤ ਬਨਾਉਣਾ ਹੈ,  ਜਿਸ ਵਿੱਚ ਸਾਰੇ ਨਾਗਰਿਕਾਂ ਦਾ ਸਹਿਯੋਗ ਜਰੂਰੀ ਹੈ। ਇਸ ਮੌਕੇ 'ਤੇ ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ ਵੀ ਮੌਜੂਦ ਰਹੇ।