5 Dariya News

ਦਿਸ਼ਤਾ ਸਰੀਨ ਨੇ ਦੋਸਤਾਂ ਨੂੰ ਚਾਹ ਪਾਰਟੀ ਉੱਤੇ ਬੁਲਾ ਕੇ ਹੜ੍ਹ ਰਾਹਤ ਲਈ ਇਕੱਠੇ ਕੀਤੇ ਢਾਈ ਲੱਖ ਰੁਪਏ

ਡਿਪਟੀ ਕਮਿਸ਼ਨਰ ਨੂੰ ਸੌਂਪਿਆ ਚੈੱਕ

5 Dariya News

ਅੰਮ੍ਰਿਤਸਰ 09-Sep-2025

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਾਵੀ ਦਰਿਆ ਕਰਨ ਆਏ ਹੜਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਜਿੱਥੇ ਸਰਕਾਰ ਵੱਡੇ ਪੱਧਰ ਉੱਤੇ ਕੰਮ ਕਰ ਰਹੀ ਹੈ, ਉੱਥੇ ਕਈ ਐਨਜੀਓਜ , ਦਾਨੀ ਪੁਰਸ਼, ਸੰਤ ਮਹਾਂਪੁਰਖ ਅਤੇ ਹੋਰ ਸੰਸਥਾਵਾਂ ਵੱਡੇ ਦਿਲ ਨਾਲ ਅੱਗੇ ਆਈਆਂ ਹਨ। ਇਹਨਾਂ ਵਿੱਚੋਂ ਹੀ ਇੱਕ ਅੰਮ੍ਰਿਤਸਰ ਜਿਲੇ ਦੀ ਬੱਚੀ ਦਿਸ਼ਤਾ ਸਰੀਨ ਨੇ ਹੜ ਰਾਹਤ ਲਈ ਆਪਣੇ ਜਮਾਤੀਆਂ ਅਤੇ ਦੋਸਤਾਂ ਨੂੰ ਚਾਹ ਪਾਰਟੀ ਉੱਤੇ ਬੁਲਾ ਕੇ ਢਾਈ ਲੱਖ ਰੁਪਏ ਹੜ ਰਾਹਤ ਲਈ ਇਕੱਠੇ ਕੀਤੇ।

ਉਹਨਾਂ ਨੇ ਇਹ ਚੈੱਕ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ ਸੌਂਪਿਆ ਤਾਂ ਜੋ ਉਹ ਰੈਡ ਕ੍ਰਾਸ ਦੀ ਸਹਾਇਤਾ ਦੇ ਨਾਲ ਇਹ ਪੈਸੇ ਖਰਚ ਕੇ ਲੋੜਵੰਦਾਂ ਤੱਕ ਜਰੂਰੀ ਵਸਤਾਂ ਪਹੁੰਚਾ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦਿਸ਼ਤਾ ਵੱਲੋਂ ਕੀਤੇ ਇਸ ਉਦਮ ਦੀ ਸਰਾਹਨਾ ਕਰਦੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸਾਡੇ ਨੌਜਵਾਨ ਇੰਨੀ ਵੱਡੀ ਸੋਚ ਰੱਖਦੇ ਹਨ । 

ਉਹਨਾਂ ਕਿਹਾ ਕਿ ਛੋਟੀ ਉਮਰ ਦੇ ਵਿੱਚ ਦਿਸ਼ਤਾ ਨੇ ਲੋਕ ਭਲਾਈ ਲਈ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਦਿਸ਼ਤਾ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਅਤੇ ਕਲਾਸਮੇਟ ਨੂੰ ਚਾਹ ਪਾਰਟੀ ਉੱਤੇ ਬੁਲਾਇਆ, ਜਿਸ ਵਿੱਚ ਕਰੀਬ 700 ਬੱਚੇ ਸ਼ਾਮਿਲ ਹੋਏ ਅਤੇ ਸਾਰਿਆਂ ਨੇ ਹੀ ਇਸ ਰਾਹਤ ਵਿੱਚ ਯੋਗਦਾਨ ਦੇ ਕੇ ਇਹ ਰਕਮ ਇਕੱਠੀ ਕੀਤੀ। ਉਸਨੇ ਸਾਰੇ ਸਹਿਯੋਗ ਲਈ ਦੋਸਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।