5 Dariya News

ਕੁਦਰਤੀ ਆਪਦਾ ਦੀ ਘੜੀ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾ ਖੜੀ ਹੈ ਸੂਬਾਵਾਸੀਆਂ ਦੇ ਨਾਲ : ਨਾਇਬ ਸਿੰਘ ਸੈਣੀ

ਬਰਸਾਤ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਨੁਕਸਾਨ ਦੀ ਭਰਪਾਈ ਲਈ ਖੋਲਿਆ ਗਿਆ ਹੈ ਈ-ਸ਼ਤੀਪੂਰਤੀ ਪੋਰਟਲ

5 Dariya News

ਨਰਵਾਨਾ 07-Sep-2025

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਕੁਦਰਤੀ ਆਪਦਾ ਦੀ ਘੜੀ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾ ਨਾਲ ਸੂਬਾਵਾਸੀਆਂ ਨਾਲ ਖੜੀ ਹੈ। ਸੂਬੇ ਦੇ ਜਿਨ੍ਹਾ ਵੀ ਇਲਾਕਿਆਂ ਵਿੱਚ ਭਾਰੀ ਬਰਸਾਤ ਦੀ ਵਜ੍ਹਾ ਨਾਲ ਫਸਲਾਂ ਆਦਿ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕੀਤੀ ਜਾਵੇਗੀ। ਇਸ ਦੇ ਲਈ ਪ੍ਰਭਾਵਿਤ ਇਲਾਕਿਆਂ ਵਿੱਚ ਪਿੰਡ ਪੱਧਰ 'ਤੇ ਈ-ਸ਼ਤੀਪੂਰਤੀ ਪੋਰਟਲ ਖੋਲਿਆ ਗਿਆ ਹੈ, ਜਿਸ 'ਤੇ ਕਿਸਾਨ ਬਰਸਾਤ ਦੀ ਵਜ੍ਹਾ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਬਿਊਰਾ ਅਪਲੋਡ ਕਰਵਾ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਕਿਸਾਨ, ਗਰੀਬ ਮਜਦੂਰ ਅਤੇ ਪ੍ਰਭਾਵਿਤ ਸੂਬਾਵਾਸੀਆਂ ਦੇ ਹਿੱਤ ਪੂਰੀ ਤਰ੍ਹਾ ਸੁਰੱਖਿਅਤ ਹਨ ਅਤੇ ਉੀ ਖੁਦ ਜਲ੍ਹ ਭਰਾਵ ਤੋਂ ਉਤਪਨ ਹਾਲਾਤ 'ਤੇ ਨਜ਼ਰ ਰੱਖੇ ਹੋਏ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਐਤਵਾਰ ਨੂੰ ਨਰਵਾਨਾ ਤੋਂ ਟੋਹਾਨਾ ਜਾਂਦੇ ਹੋਏ ਵੱਖ-ਵੱਖ ਪਿੰਡਾਂ ਦੇ ਗ੍ਰਾਮੀਣਾਂ ਨਾਲ ਮੁਲਾਕਾਤ ਦੌਰਾਨ ਕਹੀ।ਮੁੱਖ ਮੰਤਰੀ ਪਿੰਡ ਧਰੋਦੀ ਵਿੱਚ ਬਾਬਾ ਜਮੀਨ ਨਾਥ ਗਾਂਸ਼ਾਲਾ 'ਤੇ ਰੁਕੇ ਅਤੇ ਗ੍ਰਾਮੀਣਾਂ ਨਾਲ ਮੌਜੂਦਾ ਬਰਸਾਤੀ ਸੀਜ਼ਨ ਦੇ ਹਾਲਾਤ ਦੇ ਬਾਰੇ ਜਾਣਕਾਰੀ ਲਈ। 

ਉਨ੍ਹਾਂ ਨੇ ਗ੍ਰਾਮੀਣਾਂ ਵਿਸ਼ੇਸ਼ਕਰ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਲਈ ਉਨ੍ਹਾਂ ਨੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ, ਮਾਲ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ ਕਿ ਬਰਸਾਤ ਦੇ ਇਸ ਮੌਸਮ ਦੌਰਾਨ ਹੌਣ ਵਾਲੇ ਜਲ੍ਹਭਰਾਵ ਦੇ ਹਾਲਾਤ 'ਤੇ ਨਜਰ ਰੱਖਣ ਅਤੇ ਅਜਿਹੇ ਹਾਲਾਤ ਕਿਤੇ ਉਤਪਨ ਹੁੰਦੇ ਹਨ ਤਾਂ ਤੁਰੰਤ ਪਾਣੀ ਨਿਕਾਸੀ ਆਦਿ ਦਾ ਪ੍ਰਬੰਧ ਕਰ ਹੱਲ  ਕਰਵਾਉਣ ਤਾਂ ਜੋ ਕਿਸਾਨਾਂ ਦੇ ਨਾਲ-ਨਾਲ ਹੋਰ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ।

ਇਸ ਦੇ ਬਾਅਦ ਮੁੱਖ ਮੰਤਰੀ ਪਿੰਡ ਲੋਨ, ਧਮਤਾਨ ਸਾਹਿਬ ਅਤੇ ਕਾਲਵਨ ਵਿੱਚ ਵੀ ਗ੍ਰਾਮੀਣਾਂ ਨਾਲ ਮਿਲੇ। ਸਾਰੇ ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਸਰਕਾਰ ਤੇ ਪ੍ਰਸਾਸ਼ਨ ਵੱਲੋਂ ਬਰਸਾਤੀ ਮੌਸਮ ਦੌਰਾਨ ਕੀਤੇ ਗਏ ਰਾਹਤ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਡੀਸੀ ਮੋਹਮਦ ਇਮਰਾਨ ਰਜਾ, ਐਸਪੀ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।