ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਦੇ ਜਰਇਏ ਦੇਸ਼ ਨਾਲ ਸੰਵਾਦ ਕੀਤਾ, ਹਰਿਆਣਾਂ ਦੇ ਮੰਤਰੀਆਂ ਨੇ ਸਾਂਝਾ ਕੀਤੇ ਵਿਚਾਰ
ਹਰਿਆਣਾ ਵਿੱਚ ਮੰਤਰੀਆਂ ਨੇ ਸੁਣਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ
5 Dariya News
ਚੰਡੀਗੜ੍ਹ 31-Aug-2025
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਮਹੀਨਾਵਾਰ ਰੇਡਿਓ ਪ੍ਰੋਗਰਾਮ ਮਨ ਕੀ ਬਾਤ ਦੇ 125ਵੇਂ ਏਪੀਸੋਡ ਰਾਹੀਂ ਦੇਸ਼ਵਾਸੀਆਂ ਨਾਲ ਸੰਵਾਦ ਕੀਤਾ। ਇਸ ਮੌਕੇ 'ਤ। ੀਜਿਲਹਣਹ ਦ। ਵੱਵ-ਵੱਖ ਮੰਤਰੀਆਂ ਨੇ ਕਾਰਜਕਰਤਾਵਾਂ ਅਤੇ ਆਮਜਨਤਾ ਨਾਲ ਪ੍ਰੋਗਰਾਮ ਨੂੰ ਸੁਣਿਆ ਅਤੇ ਆਪਣੀ ਪ੍ਰਤੀਕ੍ਰਿਆਵਾਂ ਵਿਅਕਤ ਕੀਤੀਆਂ।ਹਰਿਆਣਾ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅੰਬਾਲਾ ਵਿੱਚ ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਣਿਆ।
ਸ੍ਰੀ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਲਗਾਤਾਰ ਲੋਕਾਂ ਦੇ ਸੁੱਖ-ਦੁੱਖ ਦੇ ਸਾਥੀ ਬਣੇ ਰਹਿੰਦੇ ਹਨ ਅਤੇ ਹਰ ਮਹੀਨੇ ਦੇਸ਼ ਦੀ ਉਪਲਬਧੀਆਂ ਨਾਲ ਜਾਣੂ ਕਰਾਉਂਦੇ ਹਨ। ਅੱਜ ਦੇ ਏਪੀਸੋਡ ਵਿੱਚ ਉਨ੍ਹਾਂ ਨੇ ਬਰਸਾਤੀ ਆਪਦਾ 'ਤੇ ਸੰਵੇਦਨਾ ਪ੍ਰਗਟ ਕੀਤੀ ਅਤੇ ਰਾਹਤ ਕੰਮ ਵਿੱਚ ਜੁਟੇ ਜਵਾਨਾਂ ਤੇ ਅਦਾਰਿਆਂ ਦੀ ਸ਼ਲਾਘਾ ਕੀਤੀ। ਸ੍ਰੀ ਵਿਜ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਸੌਰ ਊਰਜਾ 'ਤੇ ਫੋਕਸ ਕੀਤਾ ਅਤੇ ਇਸ ਨੂੰ ਵਧਾਉਣ ਲਈ ਪੇ੍ਰਰਿਤ ਕੀਤਾ। ਕਿਸਾਨਾਂ ਲਈ ਸੌਰ ਪੰਪ ਤੇ ਘਰਾਂ ਵਿੱਚ ਸੋਲਰ ਪੈਨਲ ਲਗਾਉਣ ਦੀ ਸਰਕਾਰੀ ਯੋਜਨਾਵਾਂ ਹਨ। 1.80 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ 2 ਕਿਲੋਵਾਟ ਕਨੈਕਸ਼ਨ 'ਤੇ 1.10 ਲੱਖ ਰੁਪਏ ਸਬਸਿਡੀ ਮਿਲਦੀ ਹੈ।
ਖੇਡ ਅਤੇ ਕਾਨੂੰਨ ਅਤੇ ਵਿਧਾਈ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਪਲਵਲ ਵਿੱਚ ਕਾਰਜਕਰਤਾਵਾਂ ਅਤੇ ਸਥਾਨਕ ਨਾਗਰਿਕਾਂ ਨਾਲ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਣਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ਹਿੱਤ ਵਿੱਚ ਯੋਗਦਾਨ ਦੇਣ ਵਾਲੇ ਨਾਗਰਿਕਾਂ ਦੇ ਤਜਰਬਿਆਂ ਨੂੰ ਸਾਂਝਾ ਕਰਦੇ ਹਨ ਜਿਸ ਨਾਲ ਆਮਜਨਤਾ ਨੂੰ ਪੇ੍ਰਰਣਾ ਮਿਲਦੀ ਹੈ। ਮਨ ਕੀ ਬਾਤ ਪ੍ਰੋਗਰਾਮ ਨੂੰ ਜਨ-ਜਨ ਨਾਲ ਜੁੜਨ ਦਾ ਮਜਬੂਤ ਅਤੇ ਪ੍ਰਭਾਵੀ ਸਰੋਤ ਬਣ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੋਕਲ ਫੋਰ ਲੋਕਨ ਨੂੰ ਜਮੀਨੀ ਪੱਧਰ 'ਤੇ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਦਾ ਜਿਕਰ ਪ੍ਰਧਾਨ ਮੰਤਰੀ ਨੇ ਅੱ੧ ਦੇ ਪ੍ਰੋਗਰਾਮ ਵਿੱਚ ਵੀ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਵਦੇਸ਼ੀ ਬਨਾਉਣ ਅਤੇ ਸਵਦੇਸ਼ੀ ਵਰੋਤ ਕਰਨ ਦੀ ਅਪੀਲ ਕੀਤੀ।ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਝੱਜਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮੌਜੂਦ ਜਨਤਾ ਦੇ ਨਾਲ ਮਨ ਕੀ ਬਾਤ ਦਾ ਸਿੱਧਾ ਪ੍ਰਸਾਰਣ ਸੁਣਿਆ।
ਉਨ੍ਹਾਂ ਨੇ ਕਿਹਾ ਕਿ ਮਨ ਕੀ ਬਾਤ ਸਿਰਫ ਇੱਕ ਰੇਡਿਓ ਪ੍ਰੋਗਰਾਮ ਨਹੀਂ ਹੈ, ਸਗੋ ਇਹ ਜਨ-ਜਨ ਵਿੱਚ ਭਾਗੀਦਾਰੀ ਲਈ ਪੇ੍ਰਰਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਕੁਦਰਤੀ ਆਪਦਾਵਾਂ ਨਾਲ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕਰਨ, ਆਪਦਾ ਰਾਹਤ ਕੰਮਾਂ ਦੀ ਸ਼ਲਾਘਾ ਕਰਨ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਖਿਡਾਰੀਆਂ ਨਾਲ ਗਲਬਾਤ ਕਰਨ ਵਰਗੇ ਵਿਸ਼ਾ ਸ਼ਾਮਿਲ ਹਨ।