5 Dariya News

ਲਾਈਨ ਕਲੱਬ ਫਾਜਿਲਕਾ ਵੱਲੋਂ ਲਗਾਏ ਖੂਨ ਦਾਨ ਕੈਂਪ ਵਿੱਚ ਖੂਸ਼ਬੂ ਸਵਨਾ ਵੱਲੋ ਕੀਤੀ ਸ਼ਿਰਕਤ

ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਖੂਨਦਾਨ ਸਭ ਤੋਂ ਨੇਕ ਕਾਰਜ

5 Dariya News

ਫਾਜਿਲਕਾ 01-Sep-2025

ਖੁਸ਼ੀ ਫਾਉਂਡੇਸ਼ਨ ਦੇ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਨੇ ਅੱਜ ਇੱਥੇ ਲਾਈਨ ਕਲੱਬ ਫਾਜਿਲਕਾ ਤੇ ਸ੍ਰੀ ਰਿੱਧੀ ਸਿੱਧੀ ਗਣੇਸ਼ ਵੈਲਫੇਅਰ ਸੁਸਾਇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਸਿਰਕਤ ਕੀਤੀ। ਉਨ੍ਹਾਂ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਆਖਿਆ ਕਿ ਖੂਨਦਾਨ ਇੱਕ ਪਵਿੱਤਰ ਕਾਰਜ ਹੈ ਅਤੇ ਹਰੇਕ ਸਿਹਤ ਮੰਦ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। 

ਉਹਨਾਂ ਨੇ ਆਖਿਆ ਕਿ ਖੂਨ ਦਾਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ 24 ਘੰਟੇ ਦੇ ਅੰਦਰ ਹੀ ਸਰੀਰ ਖੂਨ ਮੁੜ ਤੋਂ ਬਣਾ ਲੈਂਦਾ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਲਾਈਨ ਕਲੱਬ ਫਾਜਿਲਕਾ ਵੱਲੋਂ ਇਹ ਇੱਕ ਬਹੁਤ ਹੀ ਵੱਡਾ ਸਮਾਜ ਸੇਵਾ ਦਾ ਕੰਮ ਕੀਤਾ ਗਿਆ ਹੈ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਖੂਨ ਦਾਨ ਕੀਤਾ।

ਇਸ ਮੌਕੇ ਸ੍ਰੀ ਲਾਈਨ ਕਲੱਬ ਫਾਜਿਲਕਾ ਦੇ ਮੁਖੀ ਸ੍ਰੀ ਰਾਕੇਸ਼ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਵੀ ਸ਼ੁਕਰਾਨਾ ਕੀਤਾ।