5 Dariya News

ਨਦੀਆਂ ਦੀ ਸਫਾਈ ਲਈ ਕੋਈ ਨਿਸ਼ਚਿਤ ਯੋਜਨਾ ਨਹੀਂ, ਹੜ੍ਹ ਦੇ ਜੋਖਮ ਨੂੰ ਘਟਾਉਣ ਲਈ 2025 ਵਿੱਚ ਇੱਕ ਵਾਰ ਅਭਿਆਸ ਸ਼ੁਰੂ: ਸ਼ਰੂਤੀ ਚੌਧਰੀ

5 Dariya News

ਚੰਡੀਗੜ੍ਹ 27-Aug-2025

ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਅੱਜ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਾਲੀਆਂ ਦੇ ਵਿਪਰੀਤ, ਨਦੀਆਂ ਦੀ ਹਰ ਮਾਨਸੂਨ ਤੋਂ ਪਹਿਲਾਂ ਗਾਦ ਕੱਢਣ ਦੀ ਕੋਈ ਯੋਜਨਾ ਨਿਰਧਾਰਿਤ ਨਹੀਂ ਹੈ। ਹਾਲਾਂਕਿ ਹਾਲ ਦੇ ਸਾਲਾਂ ਵਿੱਚ ਵਾਰ-ਵਾਰ ਭਾਰੀ ਬਰਸਾਤ ਅਤੇ ਗਾਦ ਦੇ ਜੰਮਣ ਦੇ ਚੱਲਦੇ ਨਦੀਆਂ ਦੀ ਵੱਗਣ ਦੀ ਸਮਰੱਥਾ ਵਧਾਉਣ ਅਤੇ ਹੜ੍ਹ ਦੀ ਸੰਭਾਵਨਾ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸਾਲ 2025 ਵਿੱਚ ਇੱਕ ਵਾਰ ਦੇ ਉਪਾਅ ਵਜੋ ਨਦੀਆਂ ਤੋਂ ਗਾਦ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ।

ਉਨ੍ਹਾਂ ਨੇ ਦਸਿਆ ਕਿ ਕੁਰੂਕਸ਼ੇਤਰ ਜਿਲ੍ਹਾ ਦੇ ਛੇ ਹਿੱਸਿਆਂ/ਪਿੰਡਾਂ ਵਿੱਚ ਲਗਭਗ 65.31 ਲੱਖ ਕਿਯੂਸਿਕ ਮੀਟਰ ਗਾਦ ਕੱਢਣ ਲਈ ਦੋ ਵਾਰ ਟੈਂਡਰ ਮੰਗੇ ਗਏ, ਪਰ ਬੋਲੀਦਾਤਾਵਾਂ ਦੀ ਗੈਰ-ਮੌਜੂਦਗੀ ਕਾਰਨ ਇੰਨ੍ਹਾਂ ਨੂੰ ਆਖੀਰੀ ਰੂਪ ਨਹੀਂ ਦਿੱਤਾ ਜਾ ਸਕਿਆ। ਇਸ ਦੇ ਬਾਅਦ, ਪੁੱਲਾਂ ਦੇ ਜਲਮਾਰਗਾਂ ਦੇ ਕੋਲ ਚਾਰ ਮਹਤੱਵਪੂਰਣ ਹਿੱਸਿਆਂ/ਪਿੰਡਾਂ ਵਿੱਚ ਲਗਭਗ 60 ਹਜਾਰ ਕਿਯੂਸਕ ਮੀਟਰ ਗਾਦ ਕੱਢਣ ਤਹਿਤ ਟੈਂਡਰ ਮੰਗੇ ਗਏ। 

ਇੰਨ੍ਹਾਂ ਵਿੱਚੋ ਤਿੰਨ ਹਿੱਸਿਆਂ ਵਿੱਚ 25 ਜੂਨ, 2025 ਤੱਕ ਲਗਭਗ 75 ਫੀਸਦੀ ਕਾਰਜ ਪੂਰਾ ਹੋ ਗਿਆ ਸੀ, ਪਰ ਮਾਰਕੰਡਾ ਨਦੀਂ ਵਿੱਚ ਪਾਣੀ ਦੇ ਵੱਧਦੇ ਪ੍ਰਵਾਹ ਦੇ ਕਾਰਨ ਕੰਮ ਅਸਥਾਈ ਰੂਪ ਨਾਲ ਰੋਕਣਾ ਪਿਆ। ਉਨ੍ਹਾਂ ਨੇ ਕਿਹਾ ਕਿ ਹੁਣ ਮਾਨਸੂਨ ਦਾ ਮੌਸਮ ਖਤਮ ਹੋਣ ਦੇ ਬਾਅਦ, ਕੱਢੀ ਜਾਣ ਵਾਲੀ ਮਿੱਟੀ ਦੀ ਮਾਤਰਾ ਦਾ ਨਵਾ ਮੁਲਾਂਕਨ ਕੀਤਾ ਜਾਵੇਗਾ ਅਤੇ ਅਗਲੇ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਕੰਮ ਪੂਰਾ ਕਰ ਲਿਆ ਜਾਵੇਗਾ।