ਜੀਵਨ ਸਿੰਘ ਸੰਗੋਵਾਲ ਨੇ ਪਸ਼ੂਆਂ ਲਈ ਚਾਰੇ ਦਾ ਟਰੱਕ ਕੀਤਾ ਰਵਾਨਾ
ਹੜ੍ਹ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ – ਜੀਵਨ ਸਿੰਘ ਸੰਗੋਵਾਲ
5 Dariya News
ਲੁਧਿਆਣਾ 29-Aug-2025
ਵਿਧਾਨ ਸਭਾ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਲਈ ਚਾਰੇ ਦਾ ਟਰੱਕ ਭੇਜਿਆ ਗਿਆ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਕੁਦਰਤੀ ਆਫਤਾਂ ਦੌਰਾਨ, ਮਨੁੱਖੀ ਜੀਵਨ, ਪੱਸ਼ੂ, ਪੰਛੀ, ਫਸਲਾਂ, ਰੁੱਖ-ਬੂਟੇ ਬੁਰੀ ਤਰ੍ਹਾ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਮੁਸੀਬਤ ਦਾ ਸਾਹਮਣਾ ਕਰਨ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਕਾਰਨ ਜਿੱਥੇ ਪਠਾਨਕੋਟ ਦੇ ਵਸਨੀਕਾਂ ਨੂੰ ਭੋਜਨ ਦੀ ਕਿੱਲਤ ਆਈ ਹੈ ਉੱਥੇ ਬੇਜੁ਼ਬਾਨ ਪਸ਼ੂਆਂ ਲਈ ਚਾਰੇ ਦੀ ਵੀ ਥੋੜ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਲਈ ਹੋਰ ਯਤਨ ਵੀ ਕੀਤੇ ਜਾਣਗੇ ਤਾਂ ਜੋ ਪਾਣੀ ਦੀ ਮਾਰ ਹੇਠ ਆਏ ਪਠਾਨਕੋਟ ਦੇ ਵਸਨੀਕ ਇਸ ਮੁਸੀਬਤ ਤੋਂ ਜਲਣ ਉੱਭਰ ਸਕਣ।
ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਆਸ ਪ੍ਰਗਟਾਈ ਗਈ ਕਿ ਪੰਜਾਬ ਸਰਕਾਰ ਦੇ ਸੰਯੁਕਤ ਉਪਰਾਲਿਆਂ ਸਕਦਾ ਜਲਦ ਇਸ ਮੁਸੀਬਤ ਤੋਂ ਪਾਰ ਪਾ ਲਿਆ ਜਾਵੇਗਾ। ਉਨ੍ਹਾਂ ਸਥਾਨਕ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਮਾਨਵਤਾ ਦੀ ਸੇਵਾ ਲਈ ਮੋਹਰੀ ਰੋਲ ਅਦਾ ਕੀਤਾ ਜਾਵੇ।