ਹਰਿਆਣਾ ਸਰਕਾਰ ਨੇ CRIF ਯੋਜਨਾ ਤਹਿਤ ਜੀਂਦ-ਪਾਣੀਪਤ ਸੜਕ ਨੂੰ ਚੌੜਾ ਕਰਨ ਨੂੰ ਮਨਜ਼ੂਰੀ ਦਿੱਤੀ: ਰਣਬੀਰ ਗੰਗਵਾ
5 Dariya News
ਚੰਡੀਗਡ੍ਹ 26-Aug-2025
ਹਰਿਆਣਾ ਦੇ ਲੋਕਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਸੂਬੇ ਦੀ ਤਮਾਮ ਸੜਕਾਂ ਦੇ ਮਜਬੂਤੀਕਰਣ ਲਈ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ। ਹਾਲ ਹੀ ਵਿੱਚ 15 ਹਜਾਰ ਕਿਲੋਮੀਟਰ ਸੜਕਾਂ ਦੇ ਪੈਚਵਰਕ ਦਾ ਕੰਮ ਕੀਤਾ ਗਿਆ ਹੈ।ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਵਿਧਾਇਕ ਸ੍ਰੀ ਰਾਮਕੁਮਾਰ ਗੌਤਮ ਵੱਲੋਂ ਜੀਂਦ ਤੋਂ ਪਾਣੀਪਤ ਤੱਕ ਸੜਕ ਨਿਰਮਾਣ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਇਸ ਸੜਕ ਦੇ ਚੌੜਾਕਰਣ ਅਤੇ ਮਜਬੂਤੀਕਰਣ ਦਾ ਕੰਮ ਸੀਆਰਆਈਐਫ ਯੋਜਨਾ ਤਹਿਤ ਮੰਜੂਰ ਕੀਤਾ ਗਿਆ ਹੈ। ਟੈਂਡਰ ਮੰਗੇ ਜਾ ਚੁੱਕੇ ਹਨ ਅਤੇ ਕੰਮ ਦਸੰਬਰ, 2025 ਤੱਕ ਸ਼ੁਰੂ ਹੋਣ ਅਤੇ ਜੂਨ, 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਸ੍ਰੀ ਗੰਗਵਾ ਨੇ ਜੀਂ ਤੋਂ ਹਾਂਸੀ ਦੇ 7 ਮੀਟਰ ਦੇ ਰੋਡ ਨੂੰ ਜਲਦੀ ਚੌੜਾ ਕਰਨ ਦਾ ਵੀ ਭਰੋਸਾ ਦਿੱਤਾ। ਨਾਲ ਹੀ ਉਨ੍ਹਾਂ ਨੇ ਨਾਰਨੌਂਦ ਬਾਈਪਾਸ ਵਾਲੀ ਸੜਕ ਨੂੰ ਲੈ ਕੇ ਕਿਹਾ ਕਿ ਈ-ਭੂਮੀ ਪੋਰਟਲ 'ਤੇ ਇਸ ਦੇ ਲਈ ਜਮੀਨ ਮੰਗੀ ਹੋਈ ਹੈ।