5 Dariya News

“ਆਪ” ਵਿਧਾਇਕ ਰਮਦਾਸ ਨੇ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਵੰਡੀਆਂ ਸਪੋਰਟਸ ਕਿੱਟਾਂ

5 Dariya News

ਅੰਮ੍ਰਿਤਸਰ 14-Aug-2025

ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੇ ਹਲਕਾ ਅਟਾਰੀ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਤੇ ਨਸ਼ਾਮੁਕਤ ਸਮਾਜ ਵੱਲ ਪ੍ਰੇਰਿਤ ਕਰਨ ਲਈ ਖਾਸ ਮੁਹਿੰਮ ਚਲਾਈ ਜਾ ਰਹੀ ਹੈ । ਇਸ ਮੁਹਿੰਮ ਤਹਿਤ ਅਟਾਰੀ ਹਲਕੇ ਦੇ 05 ਪਿੰਡਾਂ ਅਟਾਰੀ, ਹੋਸ਼ਿਆਰ ਨਗਰ, ਧੌਲ ਕਲਾਂ, ਪੰਡੋਰੀ ਵੜੈਚ ਅਤੇ ਲੋਹਾਰਕਾ ਖੁਰਦ ਵਿੱਚ ਹਰ ਪਿੰਡ ਨੂੰ 01 ਕ੍ਰਿਕੇਟ ਕਿੱਟ ਅਤੇ 01 ਵਾਲੀਬਾਲ ਕਿੱਟ ਭੇਂਟ ਕੀਤੀ ਗਈ।

ਵਿਧਾਇਕ ਰਮਦਾਸ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਆਪਣੇ ਸ਼ਰੀਰਕ ਤੇ ਮਾਨਸਿਕ ਵਿਕਾਸ ਨਾਲ ਨਾਲ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾ ਸਕਣ। ਉਨ੍ਹਾਂ ਨੇ ਕਿਹਾ ਕਿ ਪਿੰਡ ਪੱਧਰ ‘ਤੇ ਖੇਡ ਸਹੂਲਤਾਂ ਦੇ ਵਿਕਾਸ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ।ਵਿਧਾਇਕ ਰਮਦਾਸ ਨੇ ਸਪੱਸ਼ਟ ਕੀਤਾ ਕਿ ਨਸ਼ਾ ਮੁਕਤੀ ਅਤੇ ਖੇਡ ਪ੍ਰੋਤਸਾਹਨ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਹਨ। “ਜੇ ਨੌਜਵਾਨ ਖੇਡਾਂ ਨਾਲ ਜੁੜਦੇ ਹਨ, ਤਾਂ ਉਹ ਅਨੁਸ਼ਾਸਨ, ਟੀਮ ਵਰਕ ਅਤੇ ਮਿਹਨਤ ਦੀ ਮਹੱਤਤਾ ਸਿੱਖਦੇ ਹਨ, ਜੋ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਸਫਲ ਬਣਾਉਂਦਾ ਹੈ । 

ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੇਡਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਓ ਅਤੇ ਪਿੰਡਾਂ ਦੀ ਪਹਿਚਾਣ ਮੈਦਾਨ ਵਿੱਚ ਮਿਹਨਤ ਅਤੇ ਜਿੱਤ ਨਾਲ ਬਣਾਉ।ਇਸ ਮੌਕੇ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਮਾਰਕੀਟ ਕਮੇਟੀ ਅਟਾਰੀ ਚੇਅਰਪਰਸਨ ਮੈਡਮ ਸੀਮਾ ਸੋਢੀ, ਵਿਮੁੱਕਤ ਜਾਤੀ ਪੰਜਾਬ ਮੈਂਬਰ ਗੁਰਮੁਖ ਸਿੰਘ, ਸਾਬਕਾ ਚੇਅਰਮੈਨ ਹਰਦੇਵ ਸਿੰਘ ਲਾਲੀ, ਰਾਹੁਲ ਕੁਮਾਰ, ਯੁਗਰਾਜ ਸਿੰਘ, ਬਲਾਕ ਪ੍ਰਧਾਨ ਦਲਜੀਤ ਸਿੰਘ, ਰਸ਼ਪਾਲ ਸਿੰਘ, ਜਗਰੂਪ ਸਿੰਘ, ਪਰਦੀਪ ਸਿੰਘ ਲਾਡਾ, ਸਰਪੰਚ ਧਰਮਿੰਦਰ ਸਿੰਘ ਸ਼ਾਹ, ਰੂਪਾ ਧਰਮਵੀਰ ਸਿੰਘ, ਜਗਰੂਪ ਸਿੰਘ, ਕਿਰਨਦੀਪ ਸਿੰਘ ਕੈਮੀ, ਗੁਰਪ੍ਰੀਤ ਸਿੰਘ ਰਾਮਪੁਰਾ, ਦਲਜੀਤ ਸਿੰਘ, ਹਰਮੇਸ਼ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।