5 Dariya News

ਹਰਿਆਣਾ ਵਿੱਚ ਦੋ ਆਈਏਐਸ ਅਧਿਕਾਰੀਆਂ ਦਾ ਤਬਾਦਲਾ

ਵਿਜੇਂਦਰ ਕੁਮਾਰ ਨੂੰ ਸੈਨਿਕ ਅਤੇ ਅਰਥ-ਸੈਨਿਕ ਭਲਾਈ ਵਿਭਾਗ ਦੇ ਏਸੀਐਸ ਦਾ ਵਧੀਕ ਕਾਰਜਭਾਰ

5 Dariya News

ਚੰਡੀਗੜ੍ਹ 12-Aug-2025

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈਏਐਸ ਅਧਿਕਾਰੀਆਂ ਦੀ ਨਿਯੁਕਤੀ ਅਤੇ ਤਬਾਦਲਾ ਆਦੇਸ਼ ਜਾਰੀ ਕੀਤੇ ਹਨ। ਸਹਿਕਾਰਤਾ ਵਿਭਾਗ ਅਤੇ ਕਾਰਮਿਕ ( ਨਿਯੁਕਤੀ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਪ੍ਰਸਤਾਵਿਤ ਹਰਿਆਣਾ ਆਮਦਨ ਵਾਧਾ ਬੋਰਡ ਦੇ ਓਐਸਡੀ ਸ੍ਰੀ ਵਿਜੇਂਦਰ ਕੁਮਾਰ ਨੂੰ ਹਰਿਆਣਾ ਸੈਨਿਕ ਅਤੇ ਅਰਥ- ਸੈਨਿਕ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਵਧੀਕ ਕਾਰਜਭਾਰ ਸੌਂਪਿਆ ਗਿਆ ਹੈ।

ਸ੍ਰੀ ਦੁਸ਼ਮੰਤਾ ਕੁਮਾਰ ਬੇਹਰਾ ਨੂੰ ਹਰਿਆਣਾ ਦੇ ਰਾਜਪਾਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਟਰ ਜਨਰਲ ਅਤੇ ਸਕੱਤਰ ਕਾਰਜਭਾਰ ਵੀ ਰਵੇਗਾ।