ਇਲਾਕੇ ਦੇ ਵਿਕਾਸ ਕੰਮਾ ਨੂੰ ਲੇ ਕੇ ਡਾ. ਇੰਦਰਬੀਰ ਸਿੰਘ ਨਿਝਰ ਅਤੇ ਗੁਲਪ੍ਰੀਤ ਸਿੰਘ ਔਲਖ ਵਿਚਾਲੇ ਹੋਈ ਮੀਟਿੰਗ
5 Dariya News
ਅੰਮ੍ਰਿਤਸਰ 07-Aug-2025
ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿਝਰ ਅਤੇ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਿੱਚਾਲੇ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਹਲਕਾ ਦੱਖਣੀ ਦੇ ਇਲਾਕਿਆ ਵਿੱਚ ਹੋਣ ਵਾਲੇ ਵੱਖ-2 ਵਿਕਾਸ ਕੰਮਾ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅੱਜ ਦੀ ਇਸ ਮੀਟਿੰਗ ਵਿੱਚ ਵਿਧਾਇਕ ਵਲੋਂ ਇਲਾਕੇ ਦੀ ਸਾਫ-ਸਫਾਈ, ਸੀਵਰੇਜ ਦੀ ਡੀਸਿਲਟਿੰਗ , ਸਿਵਲ ਦੇ ਸੜਕਾਂ ਅਤੇ ਪੈਚ ਵਰਕੇ ਦੇ ਕੰਮ, ਸਟਰੀਟ ਲਾਇਟਾ ਦੇ ਰੱਖ-ਰਖਾਵ ਅਤੇ ਅਸਟੇਟ ਵਿਭਾਗ ਨਾਲ ਸਬੰਧਤ ਕੰਮਾ ਬਾਰੇ ਵਿਸਥਾਰ ਪੁਰਵਕ ਗਲਬਾਤ ਕੀਤੀ ਗਈ ਅਤੇ ਇਲਾਕਾ ਨਿਵਾਸੀਆਂ ਨੂੰ ਪੇਸ਼ ਆ ਰਹੀਆੰ ਮੁਸ਼ਕਲਾ ਦੇ ਜਲਦ ਹਲ ਲਈ ਸਬੰਧਤ ਵਿਭਾਗਾ ਨੂੰ ਹਦਾਇਤਾ ਕਰਨ ਲਈ ਕਿਹਾ ਗਿਆ।
ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਦਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਹਰ ਇਕ ਵਿਧਾਨ ਸਭਾ ਹਲਕੇ ਦੇ ਇਲਾਕਿਆ ਦੇ ਵਿਕਾਸ ਕਾਰਜਾਂ ਲਈ ਵੱਖ-2 ਮੱਧਾ ਅਧੀਨ ਟੈਂਡਰ ਲਗਾਏ ਗਏ ਹਨ ਜਿੰਨਾ ਤਹਿਤ ਜਲਦੀ ਹੀ ਕੰਮ ਸ਼ੁਰੂ ਕਰ ਦਿਤੇ ਜਾਣਗੇ । ਹਲਕਾ ਦੱਖਣੀ ਦੇ ਇਲਾਕੇ ਵਿੱਚ ਸਾਫ ਸਫਾਈ ਸਬੰਧੀ ਕਮਿਸ਼ਨਰ ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਰੋਜਾਨਾ ਸੜਕਾਂ ਤੇ ਗਲੀਆਂ ਦੀ ਸਾਫ-ਸਫਾਈ ਬਕਾਇਦਾ ਹੋ ਰਹੀ ਹੈ ਅਤੇ ਕੂੜੇ ਦੀ ਲਿਫਟਿੰਗ ਵੀ ਕੀਤੀ ਜਾ ਰਹੀ ਹੈ।
ਡਿਸਿਲਟਿੰਗ ਦੇ ਸਬੰਧ ਵਿੱਚ ਕਮਿਸ਼ਨਰ ਨੇ ਦਸਿਆ ਕਿ ਇਸ ਸਮੇਂ ਨਿਗਮ ਕੋਲ 13 ਜੈਟ ਅਤੇ ਸੁਪਰਸ਼ਕਰ ਮਸ਼ੀਨਾ ਹਨ ਜਿੰਨਾ ਵਿੱਚੋ ਵਿਧਾਨ ਸਭਾ ਹਲਕਾ ਵਾਇਜ 2-2 ਮਸ਼ੀਨਾ ਦਿਤੀਆਂ ਹੋਈਆ ਹਨ ਅਤੇ 3 ਮਸ਼ੀਨਾ ਸਟੈਂਡ ਬਾਈ ਤੇ ਹਨ ਜਿੰਨਾ ਦਾ ਲੋੜ ਪੈਣ ਤੇ ਕੰਮ ਲਿਆ ਜਾਂਦਾ ਹੈ ਇਸ ਤੋ ਇਲਾਵਾ ਡਿਸਿਲਟਿੰਗ ਦੇ ਕੰਮ ਲਈ 35 ਲੱਖ ਦੇ ਟੈਂਡਰ ਲਗਾਏ ਗਏ ਹਨ ਜਿੰਨਾ ਨਾਲ ਇਲਾਕੇ ਦੀਆ ਸਮਸਿਆਂਵਾ ਦਾ ਹਲ ਕੀਤਾ ਜਾਵੇਗਾ ਇਸ ਤੋ ਇਲਾਵਾ ਸੜਕਾਂ ਦੇ ਪੈਚ ਵਰਕ ਰੋਡ ਗੁਲੀ ਚੈਂਬਰ ਆਦਿ ਦੇ ਕੰਮ ਲਈ ਵੀ ਟੈਂਡਰ ਲਗਾਏ ਗਏ ਹਨ।
ਸਟਰੀਟ ਲਾਈਟ ਦੇ ਰੱਖ-ਰਖਾਵ ਲਈ 50 ਲੱਖ ਦੇ ਵਖਰੇ ਤੋਰ ਤੇ ਟੈਂਡਰ ਲਗਾਏ ਗਏ ਹਨ । ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਦੇ ਕੰਮਾ ਨੂੰ ਲੇ ਕੇ ਕੋਈ ਕਸਰ ਨਹੀ ਛਡੀ ਜਾਵੇਗੀ ਅਤੇ ਨਾ ਹੀ ਫੰਡਾ ਦੀ ਕੰਮੀ ਆਉਣ ਦਿਤੀ ਜਾਵੇਗੀ। ਇਸ ਮੀਟਿੰਗ ਵਿੱਚ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ, ਸਿਹਤ ਅਫਸਰ ਡਾ.ਯੋਗੇਸ਼ ਅਰੋੜਾ, ਕਾਰਜਕਾਰੀ ਇੰਜੀਨਿਰ ਮੰਨਜੀਤ ਸਿੰਘ , ਐਸ.ਪੀ.ਸਿੰਘ, ਐਮ.ਟੀ.ਪੀ ਨਰਿੰਦਰ ਸ਼ਰਮਾ , ਏ.ਟੀ.ਪੀ ਵਜੀਰ ਰਾਜ , ਰਮਣ ਸ਼ਰਮਾ , ਅਸਟੇਟ ਅਫਸਰ ਧਰਮਿੰਦਰਜੀਤ ਸਿੰਘ, ਵਿਗਿਆਪਨ ਸੁਪਰਡੰਟ ਪੁਸ਼ਪਿੰਦਰ ਸਿੰਘ ਤੋ ਇਲਾਵਾ ਐਸ.ਡੀ.ਓਜ ਅਤੇ ਜੇਈਜ ਹਾਜਰ ਸਨ ।