ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵੇਂ ਪ੍ਰਧਾਨ ਰੁਮਿੰਦਰ ਸਿੰਘ ਦੀ ਤਾਜਪੋਸ਼ੀ ਸਮਾਗਮ ਹੋਇਆ
5 Dariya News
ਰੋਪੜ 04-Aug-2025
ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵ ਨਿਯੁਕਤ ਪ੍ਰਧਾਨ ਰੁਮਿੰਦਰ ਸਿੰਘ ਦੇ ਤਾਜਪੋਸ਼ੀ ਦਾ ਸਮਾਗਮ ਬੀਤੇ ਦਿਨੀ ਰੂਪਨਗਰ ਵਿੱਖੇ ਹੋਇਆ। ਇਸ ਮੌਕੇ ਇਸ ਸਮਾਗਮ ਦੀ ਪ੍ਰਧਾਨਗੀ ਰੋਟੇਰੀਅਨ ਨਰਿੰਦਰ ਪਾਲ ਸਿੰਘ ਭੋਲਾ ਨੇ ਕੀਤੀ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ ਨੇ ਜਿਥੇ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ ਅਤੇ ਪ੍ਰੋਜੈਕਟਾਂ ਦੇ ਬਾਰੇ ਵਿਸਥਾਰਪੂਰਵਕ ਦੱਸਿਆ ਉਥੇ ਹੀ ਉਹਨਾਂ ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰੁਮਿੰਦਰ ਸਿੰਘ ਅਤੇ ਨਵ ਨਿਯੁਕਤ ਸਕੱਤਰ ਗੁਰਿੰਦਰਜੀਤ ਸਿੰਘ ਮਾਨ ਨੂੰ ਵੀ ਵਧਾਈਆਂ ਦਿੱਤੀਆ ਤੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਚ ਵੀ ਹਰ ਸਮੇਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ।
ਇਸਦੇ ਨਾਲ ਹੀ ਸਮਾਗਮ ਦੇ ਮੁੱਖ ਮਹਿਮਾਨ ਨਰਿੰਦਰ ਪਾਲ ਸਿੰਘ ਭੋਲਾ ਨੇ ਰੋਟਰੀ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਕਿ ਕਿਵੇਂ ਰੋਟਰੀ ਸਾਰੇ ਸੰਸਾਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਤੇ ਵੱਡੇ ਵੱਡੇ ਪ੍ਰੋਜੈਕਟ ਰੋਟਰੀ ਵੱਲੋਂ ਆਰੰਭ ਕਰ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਨਰਿੰਦਰ ਪਾਲ ਸਿੰਘ ਭੋਲਾ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਸਮੇਤ ਸਮੂਹ ਰੋਟੇਰੀਅਨਾਂ ਨੂੰ ਵਧਾਈਆਂ ਦਿੱਤੀਆ ਕਿ ਕਿਵੇਂ ਥੋੜੇ ਸਮੇਂ ਦੇ ਅੰਦਰ ਉਹਨਾਂ ਰੋਟੇਰੀ ਕਲੱਬ ਰੋਪੜ ਸੈਂਟਰਲ ਵੱਲੋਂ ਵੱਡੇ ਪ੍ਰੋਜੈਕਟਾਂ ਦੇ ਨਾਲ ਨਾਲ ਹੀ ਖੂਨਦਾਨ ਕੈਂਪ, ਸਕੂਲੀ ਬੱਚਿਆਂ ਦੀ ਸਹਾਇਤਾ, ਵਾਤਾਵਰਣ ਦੀ ਸਾਂਭ-ਸੰਭਾਲ ਲਈ ਦਰੱਖਤ ( ਮਿੰਨੀ ਜੰਗਲ) ਲਗਾਉਣ ਦੇ ਨਾਲ-ਨਾਲ ਹੋਰ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜੋ ਕਿ ਅਤਿ ਸ਼ਲਾਘਾਯੋਗ ਹਨ।
ਇਸਦੇ ਨਾਲ ਹੀ ਉਹਨਾਂ ਰੋਟਰੀ ਕਲੱਬ ਰੋਪੜ ਸੈਂਟਰਲ ਕੁਝ ਨਵੇਂ ਪ੍ਰੋਜੈਕਟ ਵੀ ਦਿੱਤੇ ਤੇ ਉਹਨਾ ਦੱਸਿਆ ਕਿ ਪ੍ਰੋਜੈਕਟ ਬਹੁਤ ਹੀ ਲਾਹੇਵੰਦ ਹਨ। ਇਸਦੇ ਨਾਲ ਹੀ ਉਹਨਾਂ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵੇਂ ਪ੍ਰਧਾਨ ਰੁਮਿੰਦਰ ਸਿੰਘ ਨੂੰ ਵਧਾਈਆਂ ਦਿੰਦੇ ਹੋਏ ਉਹਨਾ ਨੂੰ ਸਾਰੀ ਟੀਮ ਨੂੰ ਨਾਲ ਲੈ ਕੇ ਵਧੀਆ ਢੰਗ ਨਾਲ ਸੇਵਾਵਾਂ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰੁਮਿੰਦਰ ਸਿੰਘ ਨੇ ਆਏ ਹੋਏ ਸਾਰੇ ਹੀ ਸੱਜਣਾ ਦਾ ਆਪਣੇ ਵੱਲੋਂ ਸਵਾਗਤ ਕਰਦੇ ਹੋਏ ਧੰਨਵਾਦ ਵੀ ਕੀਤਾ ਕਿ ਉਹ ਉਹਨਾਂ ਦੇ ਨਿਘੇ ਸੱਦੇ ਤੇ ਇਥੇ ਪਹੁੰਚੇ ਹਨ। ਇਸਦੇ ਨਾਲ ਹੀ ਉਹਨਾਂ ਸਾਬਕਾ ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ ਕੁਲਤਾਰ ਸਿੰਘ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਸਮੇਂ ਦੌਰਾਨ ਬਹੁਤ ਵਧੀਆ ਕਾਰਜ ਕੀਤੇ ਜੋ ਕਿ ਅਤਿ ਹੀ ਸ਼ਲਾਘਾਯੋਗ ਹਨ, ਇਸਦੇ ਨਾਲ ਹੀ ਉਹਨਾ ਆਏ ਹੋਏ ਸੱਜਣਾ ਨੂੰ ਆਪਣੇ ਪ੍ਰੋਜੈਕਟਾਂ ਦੇ ਬਾਰੇ ਜਾਗਰੂਕ ਕੀਤਾ ਦੱਸਿਆ ਕਿ ਉਹ ਕਿਵੇ ਕਿਸ ਢੰਗ ਦੇ ਨਾਲ ਅੱਗੇ ਸੇਵਾਵਾਂ ਦੇਣਗੇ।
ਇਸਦੇ ਨਾਲ ਹੀ ਉਹਨਾ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਰੇ ਰੋਟੇਰੀਅਨਾਂ ਦਾ ਵੀ ਧੰਨਵਾਦ ਕੀਤਾ ਜੋ ਹਰ ਸਮੇਂ ਸੇਵਾਵਾਂ ਲਈ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰੁਮਿੰਦਰ ਸਿੰਘ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਚ ਜੁੜੇ ਪੰਜ ਨਵੇਂ ਮੈਬਰਾਂ ਨੂੰ ਵੀ ਜੀ ਆਇਆ ਨੂੰ ਆਖਿਆ ਤੇ ਉਹਨਾ ਨੂੰ ਵੀ ਜਾਗਰੂਕ ਕੀਤਾ। ਇਸ ਸਮਾਗਮ ਦੇ ਮੰਚ ਦਾ ਸੰਚਾਲਨ ਡਾਕਟਰ ਸਾਈਲੇਸ਼ ਸ਼ਰਮਾਂ ਨੇ ਬਹੁਤ ਹੀ ਵੱਖਰੇ ਢੰਗ ਦੇ ਨਾਲ ਨਿਭਾਇਆ।
ਇਸ ਮੌਕੇ ਨਰਿੰਦਰ ਪਾਲ ਸਿੰਘ ਭੋਲਾ ਅਤੇ ਜਰਨੈਲ ਸਿੰਘ ਮੁੱਖ ਮਹਿਮਾਨ ,ਸਾਬਕਾ ਜਿਲਾ ਗਵਰਨਰ ਡਾਕਟਰ ਆਰ ਐਸ ਪਰਮਾਰ , ਸਾਬਕਾ ਜਿਲਾ ਗਵਰਨਰ ਚੇਤਨ ਅਗਰਵਾਲ, ਅਸਿਸਟੈਂਟ ਗਰਵਨਰ ਗੁਰਪ੍ਰੀਤ ਸਿੰਘ , ਰੋਟੇਰੀਅਨ ਹਸਸਿਮਰ ਸਿੰਘ ਸਿੱਟਾ ਕਲੱਬ ਕੌਂਸਲਰ, ਸਕੱਤਰ ਗੁਰਿੰਦਰਜੀਤ ਸਿੰਘ ਮਾਨ, ਕੁਲਤਾਰ ਸਿੰਘ ਸਾਬਕਾ ਪ੍ਰਧਾਨ, ਅਜਮੇਰ ਸਿੰਘ ਸਾਬਕਾ ਪ੍ਰਧਾਨ, ਅਸਿਸਟੈਂਟ ਟ੍ਰੇਨਰ ਨਰਿੰਦਰ ਭੋਲਾ, ਡਾਕਟਰ ਸਾਈਲੇਸ਼ ਸ਼ਰਮਾਂ, ਪ੍ਧਾਨ ਜਿਲਾ ਬਾਰ ਐਸੋਸੀਏਸ਼ਨ ਹਰਪ੍ਰੀਤ ਸਿੰਘ ਕੰਗ, ਸਾਨਵੀ ਸੂਦ, ਦੀਪਕ ਸੂਦ, ਕਵਲਜੀਤ ਸਿੰਘ ਲਾਈਵ ਲਾਈਨ ਸੋਸਾਇਟੀ, ਪ੍ਰਧਾਨ ਸੈਣੀ ਭਵਨ ਡਾਕਟਰ ਅਜਮੇਰ ਸਿੰਘ ਸੈਣੀ, ਪ੍ਰਧਾਨ ਆਪਣਾ ਘਰ ਰਜਿੰਦਰ ਸੈਣੀ, ਨੈਨਾ ਜਯੋਤੀ ਜੀਵਨ ਕਲੱਬ ਤੇ ਸਮੂਹ ਮੈਂਬਰ, ਸੁਖਦੀਪ ਸਿੰਘ ਸਿੱਧੂ, ਰੂਪਨਗਰ ਪੈਡਲਰ ਐਡ ਰਨਰ ਐਸੋਸੀਏਸ਼ਨ , ਰੋਟਰੀ ਕਲੱਬ ਰੋਪੜ ਸੈਂਟਰਲ ਦੇ, ਸਾਬਕਾ ਸਕੱਤਰ ਰੋਹਿਤ ਸੈਣੀ,ਸਰਬਜੀਤ ਸਿੰਘ, ਕੈਸ਼ੀਅਰ ਰਾਜੂ ਵਰਮਾ, ਅਮਨਦੀਪ ਕਾਬੜਵਾਲ, ਸਰਬਜੀਤ ਸਿੰਘ ਹੁੰਦਲ, ਕੁਲਜੀਤ ਸਿੰਘ ਸੈਣੀ, ਸਿਵ ਕੁਮਾਰ ਸੈਣੀ, ਡਾਕਟਰ ਪਰਮਵੀਰ ਸਿੰਘ, ਰੁਪਿੰਦਰ ਸਿੰਘ, ਗਗਨਦੀਪ ਸਿੰਘ, ਐਡਵੋਕੇਟ ਕਮਲ ਸੈਣੀ, ਜਿਲਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰੋਜੈਕਟ ਕੋਆਰਡੀਨੇਟਰ ਮਨਜਿੰਦਰ ਸਿੰਘ ਮਨੀ ਲਾਡਲ, ਸਮੇਤ ਹਾਜ਼ਰ ਸਨ।