5 Dariya News

ਸੰਤ ਬਲਬੀਰ ਸਿੰਘ ਸੀਚੇਵਾਲ ਤੇ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

ਡਰੇਨਜ਼ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੁਲੀਆਂ ਬਣਾਉਣ ਲਈ

5 Dariya News

ਮੋਗਾ 28-Jul-2025

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਬੁੱਟਰਾਂ, ਬੱਘੀਪੁਰਾ, ਲੋਪੋ ਦੌਧਰ, ਰਾਮੂਵਾਲ ਹਰਦੋਕੇ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਹੱਲ ਕਰਨ ਦਾ ਭਰੋਸਾ ਦਿੱਤਾ। ਮੀਂਹ ਦੇ ਪਾਣੀ ਕਾਰਨ ਝੋਨੇ ਦੀਆਂ ਖਰਾਬ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਬਣਦਾ ਮੁਆਵਜਾ ਮੁਹੱਈਆ ਕਰਵਾਇਆ ਜਾਵੇਗਾ। 

ਸੰਤ ਸੀਚੇਵਾਲ ਅਤੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿੰਨ੍ਹਾਂ ਦਾ ਝੋਨਾ ਮੀਂਹ ਕਾਰਨ  ਖਰਾਬ ਹੋਇਆ। ਇੱਕ ਕਿਸਾਨ ਨੂੰ ਉਨ੍ਹਾਂ ਨੇ ਚਾਰ ਏਕੜ ਵਿੱਚ ਮੁੜ ਝੋਨਾ ਲਗਾਉਣ ਲਈ ਸੁਲਤਾਨਪੁਰ ਤੋਂ ਪਨੀਰੀ ਭੇਜੀ ਵੀ ਸੀ। 

ਮੌਕੇ ਤੇ ਕਿਸਾਨਾਂ ਵੱਲੋਂ ਇਹ ਮੰਗ ਵੀ ਕੀਤੀ ਕਿ ਪਾਣੀ ਦੀ ਨਿਕਾਸੀ ਲਈ ਕੁਝ ਥਾਵਾਂ ‘ਤੇ ਪੁਲੀਆਂ ਬਣਾਈਆਂ ਜਾਣ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੋਵੇਂ ਆਗੂ ਪਿੰਡ ਲੋਪੋ ਦੀ ਅਨਾਜ ਮੰਡੀ ਵੀ ਗਏ ਜਿੱਥੇ ਮੋਟਰਾਂ ਲਾ ਕੇ ਖੇਤਾਂ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈ। 

ਇੱਕ ਪੱਖਾ ਸੰਤ ਸੀਚੇਵਾਲ ਦੇ ਉਦਮ ਸਦਕਾ ਇੱਥੇ ਲੱਗਾ ਹੋਇਆ ਹੈ ਜਿਹੜਾ ਦਿਨ ਰਾਤ ਖੇਤਾਂ ਵਿੱਚੋਂ ਪਾਣੀ ਕੱਢਣ ਲਈ ਚਲਾਇਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਹਾਜ਼ਰੀ ਵਿੱਚ ਕਿਹਾ ਕਿ ਇਸ ਇਲਾਕੇ ਵਿੱਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬਣ ਨਾਲ ਬਰਬਾਦ ਹੁੰਦੀਆਂ ਹਨ। 

ਉਨ੍ਹਾਂ ਡਰੇਨਜ਼ ਵਿਭਾਗ,ਮੰਡੀ ਬੋਰਡ ਅਤੇ ਐਸਡੀਐਮ ਨੂੰ ਹਦਾਇਤਾਂ ਕੀਤੀਆਂ ਕਿ ਜਿੱਥੇ-ਜਿੱਥੇ ਵੀ ਮੀਂਹ ਦੇ ਪਾਣੀ ਦੀ ਨਿਕਾਸੀ ਲਈ  ਛੋਟੀਆਂ ਪੁਲੀਆਂ ਬਣਾਉਣ ਦੀ ਲੋੜ ਹੈ, ਉਸ ਦਾ ਸਰਵੇ ਕਰਨ ਤਾਂ ਜੋ ਉਥੇ ਪੁਲੀਆਂ ਦਾ ਨਿਰਮਾਣ ਕਰਵਾਇਆ ਜਾ ਸਕੇ। ਸੰਤ ਸੀਚੇਵਾਲ ਨੇ ਦੱਸਿਆ ਕਿ ਜਿੱਥੇ ਪਾਣੀ ਦਾ ਕੁਦਰਤੀ ਵਹਿਣ ਹੁੰਦਾ ਹੈ ਉਥੋਂ ਦੀ ਪਾਣੀ ਸਮਾਂ ਪਾ ਕੇ ਇੱਕ ਵਾਰ ਲੰਘਦਾ ਜਰੂਰ ਹੈ ਜੋ ਕਈ ਵਾਰ ਤਬਾਹੀ ਦਾ ਕਾਰਨ ਬਣ ਜਾਂਦਾ ਹੈ।

ਉਨ੍ਹਾਂ ਕਿਸਾਨਾਂ ਦੀ ਹਾਜ਼ਰੀ ਵਿੱਚ ਹੀ ਕਿਹਾ ਕਿ ਉਹ ਪੁਲੀਆਂ ਬਣਾਉਣ ਵਿੱਚ ਵਿਭਾਗਾਂ ਨਾਲ ਸਹਿਯੋਗ ਕਰਨ ਤਾਂ ਜੋ ਚਿਰਾਂ ਤੋਂ ਲਟਕਦੀ ਆ ਰਹੀ ਇਹ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਸੜਕਾਂ ਉਚੀਆਂ ਹੋਣ ਕਾਰਨ ਵੀ ਪਾਣੀ ਦੀ ਨਿਕਾਸੀ ਵਿੱਚ ਸਮਸਿਆ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿਸ਼ੇਸ਼ ਗਦਾਵਰੀ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਹੋਈਆਂ ਹਨ। ਸੰਤ ਸੀਚੇਵਾਲ ਤੇ ਵਿਧਾਇਕ ਬਿਲਾਸਪੁਰਾ ਲੋਪੋ ਵਿਖੇ ਸੰਤ ਦਰਬਾਰਾ ਸਿੰਘ ਦੇ ਅਸਥਾਨ ‘ਤੇ ਜਾ ਕੇ ਨਤਮਸਤਕ ਵੀ ਹੋਏ। ਇਸ ਮੌਕੇ ਪਿੰਡਾਂ ਦੇ ਪੰਚ ਸਰਪੰਚ , ਡਰੇਨਜ਼ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।