ਹਰਿਆਲੀ ਤੀਜ ਉਤਸਵ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਿਲਾਵਾਂ ਨੂੰ ਦਿੱਤੀ ਭਲਾਈਕਾਰੀ ਯੋਜਨਾਵਾਂ ਰੂਪੀ ਕੋਥਲੀ
ਮੁੱਖ ਮੰਤਰੀ ਨੇ ਲਾਡੋ ਸਖੀ ਯੋਜਨਾ ਅਤੇ ਡਿਜੀਟਲ ਲਰਨਿੰਗ ਇਕੋਸਿਸਟਮ ਦੀ ਕੀਤੀ ਸ਼ੁਰੂਆਤ
5 Dariya News
ਅੰਬਾਲਾ 28-Jul-2025
ਹਰਿਆਣਾ ਵਿੱਚ ਤੀਜ ਦਾ ਪਵਿੱਤਰ ਉਤਸਵ ਇਸ ਵਾਰ ਮਹਿਲਾਵਾਂ ਲਈ ਇੱਕ ਨਵੀਂ ਉਮੀਦ ਦੀ ਸੌਗਾਤ ਲੈ ਕੇ ਆਇਆ। ਤੀਜ ਦੇ ਉਤਸਵ 'ਤੇ ਭਰਾ ਵੱਲੋਂ ਆਪਣੀ ਭੈਣ ਨੂੰ ਕੋਥਲੀ ਦੇਣ ਦੀ ਰਿਵਾਇਤ ਨਿਭਾਉਂਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਿਲਾਵਾਂ ਨੂੰ ਭਲਾਈਕਾਰੀ ਯੋਜਨਾਵਾਂ ਰੂਪੀ ਕੋਥਲੀ ਭੇਂਟ ਕੀਤੀ।ਸੋਮਵਾਰ ਨੂੰ ਜਿਲ੍ਹਾ ਅੰਬਾਲਾ ਵਿੱਚ ਤੀਜ ਉਤਸਵ ਮੌਕੇ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੂੰ ਹੋਰ ਵੱਧ ਤੇਜੀ ਦੇਣ ਲਈ ਲਾਡੋ ਸਖ ਯੋਜਨਾ ਦੀ ਸ਼ੁਰੂਆਤ ਕੀਤੀ।
ਇਸ ਯੋਜਨਾ ਤਹਿਤ ਜਣੇਪਾ ਮਹਿਲਾਵਾਂ ਦੀ ਦੇਖਭਾਂਲ ਲਈ ਲਾਡੋ ਸਖੀ ਨੂੰ ਲਗਾਇਆ ਜਾਵੇਗਾ। ਇਹ ਲਾਡੋ ਸਖੀ ਆਂਗਨਵਾੜੀ ਕਾਰਜਕਰਤਾ, ਆਸ਼ਾ ਵਰਕਰ ਤੇ ਏਐਨਐਮ ਭੈਣਾ ਗਰਭਵਤੀ ਮਹਿਲਾਵਾਂ ਦੇ ਜਣੇਪੇ ਦੌਰਾਨ ਦੇਖਭਾਲ ਕਰਣਗੀਆਂ। ਇਸ ਯੋਜਨਾ ਤਹਿਤ ਬੇਟੀ ਪੈਦਾ ਹੋਣ 'ਤੇ ਹਰ ਲਾਡੋ ਸਖੀ ਨੂੰ 1 ਹਜਾਰ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਆਂਗਨਵਾੜੀਆਂ ਵਿੱਚ ਵੱਧਦੇ ਕਦਮ: ਡਿਜੀਟਲ ਬਾਲ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਪ੍ਰੋਗਰਾਮ ਆਂਗਨਵਾੜੀ ਕਾਰਜਕਰਤਾਵਾਂ ਦੀ ਨਿੱਕੇ ਬੱਚਿਆਂ ਦੀ ਦੇਖਭਾਲ ਅਤੇ ਸਿਖਿਆ ਵਿੱਚ ਮਦਦ ਕਰੇਗਾ।
ਸਰਕਾਰ ਦੀ ਨਵੀਂ ਪਹਿਲਾਂ ਨਾਲ ਹਰਿਆਣਾ ਵਿੱਚ ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪ 50 ਫੀਸਦੀ ਹੋ ਗਏ ਹਨ। ਇਸ ਗਤੀ ਵਿੱਚ ਹੋਰ ਤੇਜੀ ਲਿਆਉਣ ਲਈ ਮੁੱਖ ਮੰਤਰੀ ਨੇ ਅੱਜ ਕੁੱਝ ਹੋਰ ਨਵੀਂ ਪਹਿਲਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਟਾਰਟਅੱਪ ਨੀਤੀ ਵਿੱਚ 50 ਫੀਸਦੀ ਲਾਭਕਾਰ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪ ਹੋਣਗੇ। ਛੋਟੀ ਉਮਰ ਵਿੱਚ ਹੀ ਉਦਮਸ਼ੀਲਤਾ ਵਿੱਚ ਦਿਲਚਸਪੀ ਨੂੰ ਵਧਾਉਣ ਲਈ ਵਿਦਿਆਰਥੀਆਂ ਨੂੰ 10 ਹਜਾਰ ਡੂ-ਇਟ-ਯੂਅਰ ਸੈਲਫ ਕਿੱਟ ਵੰਡੀਆਂ ਜਾਣਗੀਆਂ।
ਹੱਥ ਨਾਲ ਬਣਾਈ ਜਾਣ ਵਾਲੀ ਚੀਜ਼ਾਂ, ਜਿਵੇਂ ਕਿ ਰਿਵਾਇਤੀ ਕਪੜਾ, ਵਾਤਾਵਰਣ ਅਨੁਕੂਲ ਗ੍ਰਾਮੀਣ ਕ੍ਰਾਫਟ, ਆਯੂਰਵੇਦ ਅਧਾਰਿਤ ਹੈਲਥ ਐਂਡ ਵੈਲਨੈਸ , ਦੇਸੀ ਖੁਰਾਕ ਉਤਪਾਦਾਂ ਆਦਿ ਬਨਾਉਣ ਵਿੱਚ ਲੱਗੇ ਮਹਿਲਾਵਾਂ ਦੇ ਅਗਵਾਈ ਵਾਲੇ ਸਟਾਰਟਅੱਪ ਦੀ ਸਹਾਇਤਾ ਲਈ ਇੱਕ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਵਿੱਚ 50 ਹਜਾਰ ਤੋਂ 1 ਲੱਖ ਰੁਪਏ ਤੱਕ ਦੀ ਮਦਦ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ, ਨੀਤੀ ਆਯੋਗ ਦੇ ਸਹਿਯੋਗ ਨਾਲ, ਮਹਿਲਾ ਉਦਮਤਾ ਮੰਚ ਦਾ ਹਰਿਆਣਾ ਸਟੇਟ ਚੈਪਟਰ ਸ਼ੁਰੂ ਕਰੇਗਾ ਤਾਂ ਜੋ ਸੂਬੇ ਦੀ ਮਹਿਲਾ ਉਦਮੀਆਂ ਨੂੰ 700 ਤੋਂ ਵੱਧ ਸਲਾਹਕਾਰਾਂ ਦੇ ਨੈਟਵਰਕ ਤੋਂ ਨਿਜੀ ਮਾਰਗਦਰਸ਼ਨ ਮਿਲੇ, ਖੇਤਰ-ਵਿਸ਼ੇਸ਼ ਦੀ ਸਿਖਲਾਈ ਮਿਲੇ ਅਤੇ ਵਿੱਤ ਪੋਸ਼ਨ, ਬਾਜਾਰ ਤੱਕ ਪਹੁੰਚ ਤੇ ਇਨਕਿਯੂਬੇਸ਼ਨ ਲਈ ਸਹਾਇਤਾ ਮਿਲ ਸਕੇ।ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਨਵੀਂ ਉਦਯੋਗਿਕ ਅਤੇ ਖੇਤਰੀ ਨੀਤੀਆਂ ਤਹਿਤ ਹਰਿਆਣਾ ਸਰਕਾਰ ਰਾਜ ਵਿੱਚ ਮਹਿਲਾਵਾਂ ਦੇ ਰੁਜਗਾਰ ਨੂੰ ਪ੍ਰੋਤਸਾਹਨ ਦੇਣ ਲਈ ਹਰਿਆਣਾ ਦੀ ਮਹਿਲਾਵਾਂ ਨੂੰ ਰੁਜਗਾਰ ਦੇਣ ਵਾਲੀ ਇਕਾਈਆਂ ਦੀ ਵੱਧ ਸਬਸਿਡੀ ਪ੍ਰਦਾਨ ਕਰੇਗੀ।
ਇਸ ਤੋਂ ਇਲਾਵਾ, ਰਾਜ ਦੀ ਮਹਿਲਾ ਉਦਮੀਆਂ ਦੀ ਵਿਆਪਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਪਬਲਿਕ ਖਰੀਦ ਮਾਨਦੰਡਾਂ ਵਿੱਚ ਛੋਟ ਪ੍ਰਦਾਨ ਕਰੇਗੀ।ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਰ ਵਿਕਾਸ ਬਲਾਕ ਵਿੱਚ ਇੱਕ ਰਾਸ਼ਨ ਡਿਪੂ ਸਵੈ ਸਹਾਇਤਾ ਸਮੂਹਾਂ ਦੀ ਮਹਿਲਾਵਾਂ ਨੂੰ ਦਿੱਤਾ ਜਾਵੇਗਾ। ਇਸ ਤੋਂ ਉਨ੍ਹਾਂ ਨੂੰ ਰੁਜਗਾਰ ਮਿਲੇਗਾ, ਪਿੰਡਾਂ ਦੀ ਵਿਵਸਥਾ ਵਿੱਚ ਵੀ ਭਾਗੀਦਾਰੀ ਵਧੇਗੀ।
ਪੂਰੇ ਸੂਬੇ ਵਿੱਚ 131 ਮਹਿਲਾਵਾਂ ਸਭਿਆਚਾਰਕ ਕੇਂਦਰਾਂ ਦਾ ਕੀਤਾ ਉਦਘਾਟਨ
ਪ੍ਰੋਗਰਾਮ ਦੌਰਾਨ, ਮੁੱਖ ਮੰਤਰੀ ਨੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਪੂਰੇ ਸੂਬੇ ਵਿੱਚ 131 ਮਹਿਲਾ ਸਭਿਆਚਾਰਕ ਕੇਂਦਰਾਂ ਦਾ ਉਦਘਾਟਨ ਕੀਤਾ। ਇੰਨ੍ਹਾਂ ਕੇਂਦਰਾਂ ਵਿੱਚ ਮਹਿਲਾਵਾਂ ਭਜਨ, ਗਤੀ, ਨਾਚ ਆਦਿ ਸਭਿਆਚਾਰਕ ਪ੍ਰੋਗਰਾਮ ਕਰ ਸਕਣਗੀਆਂ।ਮੁੱਖ ਮੰਤਰੀ ਨੇ ਸਵੈ ਸਹਾਇਤਾ ਸਮੂਹਾਂ ਨੂੰ ਜੁਲਾਈ, 2025 ਤੱਕ ਦੀ 14 ਕਰੋੜ 26 ਲੱਖ ਰੁਪਏ ਦੀ ਰਿਵਾਲਵਿੰਗ ਫੂਡ ਅਤੇ ਕਮਿਊਨਿਟੀ ਨਿਵੇਸ਼ ਦੀ ਰਕਮ ਦੇ ਚੈਕ ਵੀ ਪ੍ਰਦਾਨ ਕੀਤੇ।
ਇਸ ਤੋਂ ਇਲਾਵਾ, ਛੇ ਜਿਲ੍ਹਿਆਂ ਦੇ ਰੂਰਲ ਮਾਰਟਸ ਦੀ ਚਾਬੀਆਂ ਵੀ ਸਬੰਧਿਤ ਸਵੈ ਸਹਾਇਤਾ ਸਮੂਹਾਂ ਨੂੰ ਸੌਂਪੀਆਂ ਗਈਆਂ। ਇਸ ਤੋਂ ਇਲਾਵਾ, ਹੈਂਡੀਕ੍ਰਾਫਟ ਵਿੱਚ ਵਧੀਆ ਕੰਮ ਕਰਨ ਵਾਲੀ ਔਰਤਾਂ ਨੁੰ ਵੀ ਸਨਮਾਨਿਤ ਕੀਤਾ ਗਿਆ। ਇਸ ਵਿੱਚ ਰਾਜ ਹੈਂਡੀਕ੍ਰਾਫਟ ਪੁਰਸਕਾਰ ਲਈ 3 ਲੱਖ ਰੁਪਏ, ਐਕਸੀਲੈਂਸ ਮਹਿਲਾ ਸ਼ਿਲਪਕਾਰ ਪੁਰਸਕਾਰ ਲਈ ਵੀ 3 ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ। ਇਸ ਤੋਂ ਇਲਾਵਾ, 51-51 ਹਜਾਰ ਰੁਪਏ ਦੇ 12 ਹੌਂਸਲਾ-ਅਫਜਾਈ ਪੁਸਕਾਰ ਦਿੱਤੇ ਗਏ ਹਨ।
ਮੁੱਖ ਮੰਤਰੀ ਨੇ ਵਰਨਣਯੋਗ ਪ੍ਰਦਰਸ਼ਨ ਕਰਨ ਵਾਲੇ ਸ਼੍ਰੇਸ਼ਠ ਸਵੈ ਸਹਾਇਤਾ ਸਮੂਹ ਪੁਰਸਕਾਰ ਵੀ ਪ੍ਰਦਾਨ ਕੀਤੇ। ਹਰ ਜਿਲ੍ਹੇ ਵਿੱਚ ਪਹਿਲਾ ਸਥਾਨ 'ਤੇ ਰਹਿਣ ਵਾਲੇ ਸਵੈ ਸਹਾਇਤਾ ਸਮੂਹ ਨੂੰ 1 ਲੱਖ ਰੁਪਏ, ਦੂਜੇ ਸਥਾਨ 'ਤੇ ਰਹਿਣ ਵਾਲੇ ਨੂੰ 50 ਹਜਾਰ ਰੁਪਏ ਅਤੇ ਤੀਜੇ ਸਥਾਨ ਲਈ 25 ਹਜਾਰ ਰੁਪਏ ਪ੍ਰਦਾਨ ਕੀਤੇ ਗਏ ਹਨ।
ਤੀਜ ਦਾ ਉਤਸਵ ਸਾਡੀ ਖੁਸ਼ਹਾਲ ਵਿਰਾਸਤ, ਰਿਵਾਇਤਾਂ ਅਤੇ ਅਟੁੱਟ ਸਮਾਜਿਕ ਤਾਣੇ-ਬਾਣੇ ਦਾ ਪ੍ਰਤੀਕ
ਮੁੱਖ ਮੰਤਰੀ ਨੇ ਮਹਿਲਾਵਾਂ, ਬੇਟੀਆਂ ਅਤੇ ਭੈਣਾਂ ਨੁੰ ਪਵਿੱਤਰ ਉਤਸਵ ਤੀਜ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤੀਜ ਦਾ ਉਤਸਵ ਸਿਰਫ ਇੱਕ ਤਿਊਹਾਰ ਨਹੀਂ, ਇਹ ਸਾਡੇ ਖੁਸ਼ਹਾਲ ਵਿਰਾਸਤ, ਸਾਡੀ ਰਿਵਾਇਤਾਂ ਅਤੇ ਸਾਡੇ ਟੁੱਟ ਸਮਾਜਿਕ ਤਾਨੇ-ਬਾਨੇ ਦਾ ਪ੍ਰਤੀਕ ਹੈ। ਇਹ ਉਤਸਵ ਕੁਦਰਤ ਨਾਲ ਸਾਡੇ ਡੁੰਘੇ ਜੁੜਾਵ, ਨਾਰੀ ਸ਼ਕਤੀ ਦੇ ਸਨਮਾਨ ਅਤੇ ਪਰਿਵਾਰ ਵਿੱਚ ਪ੍ਰੇਮ, ਸੁਹਿਰਦਤਾ ਅਤੇ ਖੁਸ਼ਹਾਲੀ ਦਾ ਸੰਦੇਸ਼ ਦਿੰਦਾ ਹੈ। ਇਹ ਉਤਸਵ ਸਾਨੂੰ ਯਾਦ ਦਿਵਾਉਂਦਾ ਹੈ ਕਿ ਜੀਵਨ ਵਿੱਚ ਖੁਸ਼ਹਾਲੀ ਬਣਾਏ ਰੱਖਣ ਲਈ ਸਾਨੂੰ ਆਪਣੇ ਰਿਸ਼ਤਿਆਂ ਨੂੰ ਸੰਭਾਲਣਾ ਹੋਵੇਗਾ, ਆਪਣੀ ਸਭਿਆਚਾਰ ਨੂੰ ਸੰਭਾਲਣਾ ਹੋਵੇਗਾ ਅਤੇ ਕੁਦਰਤ ਦਾ ਸਨਮਾਨ ਕਰਨਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਯਤਨ ਰਿਹਾ ਹੈ ਕਿ ਅਸੀਂ ਆਪਣੇ ਗੌਰਵਸ਼ਾਲੀ ਰਿਵਾਇਤਾਂ ਅਤੇ ਤਿਉਹਾਰਾਂ ਨੂੰ ਨਾ ਸਿਰਫ ਜਿੰਦਾ ਰੱਖਣ, ਸਗੋ ਉਨ੍ਹਾਂ ਨੂੰ ਹੋਰ ਵੀ ਸ਼ਾਨਦਾਰ ਅਤੇ ਉਤਸਾਹ ਨਾਲ ਮਨਾਉਣ। ਪੂਰੇ ਸੂਬੇ ਵਿੱਚ ਲਗਾਤਾਰ ਤੀਜ ਮਹੋਤਸਵਾਂ ਦਾ ਆਯਜਨ ਇਸੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ। ਇਸ ਦਾ ਉਦੇਸ਼ ਇਹ ਹੈ ਕਿ ਸਾਡੀ ਨਵੀਂ ਪੀੜੀ ਵੀ ਆਪਣੇ ਸਭਿਆਚਾਰ ਅਤੇ ਵਿਰਾਸਤ ਨਾਲ ਜੁੜ ਸਕਣ ਅਤੇ ਇੰਨ੍ਹਾਂ ਤਿਉਹਾਰਾਂ ਦੇ ਮਹਤੱਵ ਨੂੰ ਸਮਝ ਸਕਣ।
ਮਹਿਲਾਵਾਂ ਦੀ ਸਿਖਿਆ ,ਸਿਹਤ, ਸੁਰੱਖਿਆ, ਸਵਾਵਲੰਬਨ ਅਤੇ ਸ਼ਸ਼ਕਤੀਕਣ ਲਈ ਲਗਾਤਾਰ ਕਰ ਰਹੇ ਹਨ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਤੀਜ ਮਹੋਤਸਵ ਨਾਰੀ ਸ਼ਕਤੀ ਦੇ ਸਨਮਾਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੈ। ਇਸੀ ਦੇ ਅਨੁਰੂਪ ਅਸੀਂ ਮਹਿਲਾਵਾਂ ਨੂੰ ਸਵਾਵਲੰਬੀ ਬਣਾ ਕੇ ਸ਼ਸ਼ਕਤੀਕਰਣ ਨੂੰ ਪ੍ਰਾਥਮਿਕਤਾ ਦੇ ਰਹੇ ਹਨ। ਸਰਕਾਰ ਮਹਿਲਾਵਾਂ ਦੀ ਸਿਖਿਆ, ਸਿਹਤ, ਸੁਰੱਖਿਆ ਸਵਾਵਲੰਬਨ ਅਤੇ ਸ਼ਸ਼ਕਤੀਕਰਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਸਹਿਯੋਗ ਨਾਲ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨਾਂਲ ਸੂਬੇ ਵਿੱਚ ਲਿੰਗਨੁਪਾਤ ਸਾਲ 2014 ਦੇ 871 ਤੋਂ ਸੁਧਰ ਕੇ 906 ਹੋ ਗਿਆ ਹੈ।
ਉਸੀ ਦਿਨ ਆਪਕੀ ਬੇਟੀ ਹਮਾਰੀ ਬੇਟੀ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੇ ਸਾਰੇ ਪਰਿਵਾਰਾਂ ਅਤੇ ਹੋਰ ਵਰਗਾਂ ਦੇ ਬੀਪੀਐਲ ਪਰਿਵਾਰਾਂ ਨੂੰ ਪਹਿਲੀ, ਦੂਜੀ ਤੇ ਤੀਜੀ ਬੇਟੀ ਦੇ ਜਨਮ 'ਤੇ 21 ਹਜਾਰ ਰੁਪਏ ਦਿੱਤੇ ਜਾਂਦੇ ਹਨ। ਇਸੀ ਤਰ੍ਹਾ, ਹੋਰ ਸਾਰੇ ਪਰਿਵਾਰਾਂ ਨੂੰ ਦੁਜੀ ਤੇ ਤੀਜੀ ਬੇਟੀ ਦੇ ਜਨਮ 'ਤੇ 21 ਹਜਾਰ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਹੁਣ ਤੱਕ 5 ਲੱਖ 36 ਹਜਾਰ ਬੇਟੀਆਂ ਨੂੰ ਇਸ ਯੋਜਨਾ ਦਾ ਲਾਭ ਮਿਲ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਆਰਥਕ ਰੂਪ ਤੋਂ ਮਜਬੂਤ ਕਰਨ ਲਈ ਰਾਜ ਵਿੱਚ 66 ਹਜਾਰ ਤੋਂ ਵੱਧ ਸਵੈ ਸਹਾਇਤਾ ਸਮੂਹ ਕੰਮ ਕਰ ਰਹੇ ਹਨ। ਇੰਨ੍ਹਾਂ ਨੂੰ 5 ਲੱਖ ਰੁਪਏ ਤੱਕ ਕਰਜਾ ਲੈਣ 'ਤੇ ਸਟਾਂਪ ਫੀਸ ਤੋਂ ਛੋਟ ਦਿੱਤੀ ਗਈ ਹੈ। ਸੂਬੇ ਵਿੱਚ 33 ਫੀਸਦੀ ਰਾਸ਼ਨ ਡਿਪੂ ਮਹਿਲਾਵਾਂ ਨੂੰ ਦਿੱਤੇ ਜਾ ਰਹੇ ਹਨ। ਹੁਣ ਤੱਕ 252 ਰਾਸ਼ਨ ਡਿਪੂ ਮਹਿਲਾਵਾਂ ਨੂੰ ਦਿੱਤੇ ਜਾ ਚੁੱਕੇ ਹਨ। ਗਰੀਬ ਪਰਿਵਾਰਾਂ ਦੀ ਭੈਣਾਂ ਨੂੰ ਹਰ ਘਰ-ਹਰ ਗ੍ਰਹਿਣੀ ਯੋਜਨਾ ਵਿੱਚ ਹਰ ਮਹੀਨੇ 18 ਲੱਖ ਪਰਿਵਾਰਾਂ ਨੁੰ ਸਿਰਫ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ 5 ਲੱਖ ਮਹਿਲਾਵਾਂ ਨੁੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਹੈ। ਹੁਣ ਤੱਕ 2 ਲੱਖ 10 ਹਜਾਰ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਅ ਜਾ ਚੁੱਕਾ ਹੈ। ਹਰਿਆਣਾ ਸਰਕਾਰ ਨੇ ਮਹਿਲਾਵਾਂ ਨੂੰ ਪੰਚਾਇਤੀ ਰਾਜ ਅਦਾਰਿਆਂ ਵਿੱਚ 50 ਫੀਸਦੀ ਨੁਮਾਇੰਦਗੀ ਦਿਤੀ ਹੈ। ਮਹਿਲਾਵਾਂ ਤੇ ਬੱਚਿਆਂ ਦੇ ਸਿਹਤ ਲਈ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ, ਮੁੱਖ ਮੰਤਰੀ ਮਾਤਰ ਸਹਾਇਤਾ ਯੋਜਨਾ, ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ, ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਚਲਾਈ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਮਹਿਲਾ ਹੈਲਪਲਾਇਨ ਨੰਬਰ 1091 ਸਥਾਪਿਤ ਕੀਤਾ ਗਿਆ ਹੈ।
ਮਹਿਲਾਵਾਂ ਦੇ ਖਿਲਾਫ ਅਪਰਾਧਾਂ ਨਾਲ ਨਜਿਠਣ ਲਈ ਸੂਬੇ ਵਿੱਚ 33 ਮਹਿਲਾ ਪੁਲਿਸ ਥਾਨੇ ਸਥਾਪਿਤ ਕੀਤੇ ਗਏ ਹਨ। ਇਸੀ ਤਰ੍ਹਾ, ਬੇਟੀਆਂ ਦੀ ਸਿਖਿਆ ਲਈ ਕਈ ਕਦਮ ਚੁੱਕੇ ਹਨ। ਪਿਛਲੇ ਸਾਢੇ 10 ਸਾਲਾਂ ਵਿੱਚ ਸੂਬੇ ਵਿੱਚ ਕੁੱਲ 80 ਨਵੇਂ ਸਰਕਾਰੀ ਕਾਲਜ ਖੋਲੇ ਗਏ, ਜਿਨ੍ਹਾਂ ਵਿੱਚੋਂ 30 ਕੁੜੀਆਂ ਦੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਤੀਜ ਦਾ ਉਤਸਵ ਹਰਿਆਲੀ ਦਾ ਉਤਸਵ ਹੈ ਅਤੇ ਹਰਿਆਲੀ ਤਾਂਹੀ ਆਵੇਗੀ ਜਦੋਂ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ।ਉਨ੍ਹਾਂ ਨੇ ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਤਹਿਤ ਵਾਤਾਵਰਣ ਦੀ ਰੱਖਿਆ ਦਾ ਸੰਕਲਪ ਲੈਣ ਅਤੇ ਘੱਟ ਤੋਂ ਘੱਟ ਇੱਕ ਪੇੜ ਜਰੂਰ ਲਗਾਉਣ।
ਟ੍ਰਾਂਸਪੋਰਟ ਤੇ ਉਰਜਾ ਵਿਭਾਗ ਦੀ ਯੋਜਨਾਵਾਂ ਨੂੰ ਸਮੇਂ 'ਤੇ ਪੂਰਾ ਕਰਵਾਉਣਾ ਕਰੂੰਗਾਂ ਯਕੀਨੀ - ਅਨਿਲ ਵਿਜ
ਟ੍ਰਾਂਸਪੋਰਟ ਅਤੇ ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਸੂਬਾ ਸਰਕਾਰ ਦੀ ਵਿਕਾਸ ਪ੍ਰਤੀਬੱਧਤਾਵਾਂ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਜ ਅੰਬਾਲਾ ਦੇ ਲਈ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਆਪਣੇ ਸੰਬੋਧਨ ਵਿੱਚ ਸ੍ਰੀ ਵਿਜ ਨੇ ਸਾਬਕਾ ਮੁੱਖ ਮੰਤਰੀ ਸੁਰਗਵਾਸੀ ਬੰਸੀਲਾਲ ੧ੀ ਨੂੰ ਵੀ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਨਾਲ 1996 ਤੋਂ 2000 ਤੱਕ ਕੰਮ ਕਰਨ ਦਾ ਮੌਕਾ ਮਿਲਿਆ।
ਉਨ੍ਹਾਂ ਨੇ ਦਸਿਆ ਕਿ ਬੰਸੀਲਾਲ ਜੀ ਦੇ ਸਹਿਯੋਗ ਨਾਲ ਅੰਬਾਲਾ ਕੈਂਟ ਵਿੱਚ ਨਹਿਰੀ ਪਾਣੀ ਅਧਾਰਿਤ ਪੇਯਜਲ ਯੋਜਲਾ ਲਾਗੂ ਕੀਤੀ ਗਈ, ਜਿਸ ਨਾਲ ਸਾਲਾਂ ਤੋਂ ਜਲ੍ਹ ਸੰਕਟ ਝੇਲ ਰਹੇ ਨਾਗਰਿਕਾਂ ਨੂੰ ਰਾਹਤ ਮਿਲੀ। ਉਨ੍ਹਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਹਾ ਇੰਡਸਟ੍ਰਿਅਲ ਗ੍ਰੋਥ ਸੈਂਟਰ ਦੀ ਸਥਾਪਨਾ ਵੀ ਬੰਸੀਲਾਲ ਜੀ ਦੇ ਸਮਰਥਨ ਨਾਲ ਸੰਭਵ ਹੋਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬਤੌਰ ਸਿਹਤ ਮੰਤਰੀ ਰਹਿੰਦੇ ਹੋਏ ਅੰਬਾਲਾ ਸ਼ਹਿਰ ਦੇ ਲਈ ਕਈ ਅਹਿਮ ਕਦਮ ਚੁੱਕੇ।
ਸਾਵਨ ਦੇ ਮਹਤੱਤਾ 'ਤੇ ਬੋਲਦੇ ਹੋਏ ਸ੍ਰੀ ਵਿਜ ਨੇ ਕਿਹਾ ਕਿ ਇਹ ਮਹੀਨਾ ਕੁਦਰਤ ਦੇ ਯੋਵਨ ਦਾ ਪ੍ਰਤੀਕ ਹੈ। ਜਦੋਂ ਪੇੜ-ਪੌਧੇ ਹਰੇ ਹੁੰਦੇ ਹਨ, ਤਾਂ ਮਨੁੱਖੀ ਮਨ ਵੀ ਆਨੰਦ ਨਾਲ ਭਰ ਉੱਠਦਾ ਹੈ। ਇਸੀ ਖੁਸ਼ੀ ਅਤੇ ਉਤਸਵ ਦੀ ਭਾਵਨਾ ਨਾਲ ਤੀਜ ਵਰਗੇ ਉਤਸਵ ਮਨਾਏ ਜਾਂਦੇ ਹਨ, ਜੋ ਸਮਾਜਿਕ ਅਤੇ ਸਭਿਆਚਾਰਕ ਏਕਤਾ ਦੇ ਪ੍ਰਤੀਕ ਹਨ। ਸ੍ਰੀ ਵਿਜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਨਿ+ਦੇਸ਼ ਦਿੱਤੇ ਜਾਣ ਕਿ ਸਾਰੀ ਪਰਿਯੋਜਨਾਵਾਂ ਨੂੰ ਸਮੇਂਸਿਰ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਖੁਦ ਟ੍ਰਾਂਸਪੋਰਟ ਤੇ ਉਰਜਾ ਵਿਭਾਂਗ ਦੀ ਯੋਜਨਾਵਾਂ ਨੂੰ ਸਮੇਂ 'ਤੇ ਪੂਰਾ ਕਰਵਾਉਣਾ ਯਕੀਨੀ ਕਰਣਗੇ।
ਹਰਿਆਣਾ ਤੀਜ ਦਾ ਦਿਨ ਨਾਰੀ ਸਨਮਾਨ ਅਤੇ ਸੁਰੱਖਿਆ ਦਾ ਸੰਕਲਪ ਲੈਣ ਦਾ ਮੌਕਾ - ਸ਼ਰੂਤੀ ਚੌਧਰੀ
ਸਮਾਰੋਹ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਤੀਜ ਦਾ ਉਤਸਵ ਮਹਿਲ ਸ਼ਸ਼ਕਤੀਕਰਣ ਲਈ ਸੰਕਲਪ ਲੈਣ ਦਾ ਮੌਕਾ ਹੈ। ਅੱਜ ਅਸੀਂ ਇਹ ਪ੍ਰਣ ਲੈਂਦੇ ਹਨ ਕਿ ਹਰ ਬੇਟੀ ਦਾ ਸਨਮਾਨ, ਹਰ ਮਾਂ ਨੂੰ ਸੁਰੱਖਿਆ ਅਤੇ ਹਰ ਬੱਚੇ ਨੂੰ ਮੌਕਾ ਦੇਣਾ ਸਾਡੀ ਪ੍ਰਾਥਮਿਕਤਾ ਰਹੇਗੀ। ਉਨ੍ਹਾਂ ਨੇ ਮਾਣ ਦੇ ਨਾਲ ਦਸਿਆ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਖੁਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੀ ਧਰਤੀ ਤੋਂ ਕੀਤੀ ਸੀ। ਹੁਣ 2015 ਵਿੱਚ ਇਹ ਯੋ੧ਨਾ ਸ਼ੁਰੂ ਹੋਈ, ਉਸ ਸਮੇਂ ਹਰਿਆਣਾ ਵਿੱਚ ਲਿੰਨੁਪਾਤ ਦੀ ਸਥਿਤੀ ਚਿੰਤਾਜਨਕ ਸੀ, ਪਰ ਲਗਾਤਾਰ ਯਤਨਾ ਅਤੇ ਯੋਜਨਾਵਾਂ ਦੇ ਪ੍ਰਭਾਵ ਨਾਲ ਹੁਣ ਇਸ ਅਸੰਤੁਲਨ ਵਿੱਚ ਕਾਫੀ ਸੁਧਾਰ ਆਇਆ ਹੈ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਅਤੇ ਬੱਚਿਆਂ ਲਈ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ, ਪ੍ਰੋਟੀਨ ਬਾਰ ਯੋਜਨਾ, ਆਂਗਨਵਾੜੀ ਕੇਂਦਰਾਂ ਨੂੰ ਸਮਾਰਟ ਕਲਾਸਰੂਮ ਵਿੱਚ ਬਦਲਣ ਦੀ ਯੋਜਨਾ,ਪੋਸ਼ਣ ਪ੍ਰੋਗਰਾਮ ਆਦਿ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੌਜੂਦ ਜਨਸਮੂਹ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਮਿਲ ਕੇ ਇਹ ਸੰਕਲਪ ਲੈਣ ਕਿ ਸਿਖਿਆ ਬਣੇ ਹਰ ਬਚਪਨ ਦੀ ਪਹਿਚਾਣ, ਸਨਮਾਨ ਬਣੇ ਹਰ ਮਾਂ-ਬੇਟੀ ਦਾ ਅਭਿਆਨ ਤਾਂ ਜੋ ਤਕਨੀਕ ਤੇ ਇਨੋਵੇਸ਼ਨ ਦੇ ਨਾਂਲ ਹਰਿਆਣਾ ਨਾਰੀ ਸ਼ਕਤੀ ਦਾ ਪ੍ਰਤੀਕ ਬਣੇ।
ਸਮਾਰੋਹ ਦੌਰਾਨ ਸਾਬਕਾ ਮੰਤਰੀ zਸੀ ਅਸੀਮ ਗੋਇਲ ਨੈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਹਰਿਆਣਾ ਦੇ ਹਰ ਨਾਗਰਿਕ ਨੂੰ ਆਪਣਾ ਪਰਿਵਾਰ ਮੰਨ ਕੇ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਤੀਜ ਦਾ ਉਤਸਵ ਹਰਿਆਲੀ, ਖੁਸ਼ਹਾਲੀ ਅਤੇ ਸਭਿਆਚਾਰਕ ਏਕਤਾ ਦਾ ਪ੍ਰਤੀਕ ਹੈ। ਪ੍ਰੋਗਰਾਮ ਦੌਰਾਨ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਡਾਇਰੈਕਟ ਜਨਰਲ ਸ੍ਰੀ ਕੇ. ਮਕਰੰਦ ਪਾਂਡੂਰੰਗ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸਮ੍ਰਿਤੀ ਚਿੰਨ੍ਹ ਭੇਂਟ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਮਹਿਲਾਵਾਂ ਨੂੰ ਕੋਥਲੀ ਭੇਂਟ ਕੀਤੀ।
ਇਸ ਮੌਕੇ 'ਤੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।