ਮੁੱਖ ਮੰਤਰੀ ਨੇ ਅੰਬਾਲਾ ਵਸਨੀਕਾਂ ਨੂੰ ਦਿੱਤੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ
ਅੰਬਾਲਾ ਸ਼ਹਿਰ ਵਿੱਚ ਜਲ ਵੰਡ ਯੋਜਨਾ ਦੇ ਵਿਸਤਾਰੀਕਰਣ ਲਈ ਕੀਤਾ 145 ਕਰੋੜ ਰੁਪਏ ਦਾ ਐਲਾਨ
5 Dariya News
ਅੰਬਾਲਾ 28-Jul-2025
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜਲ ਸਪਲਾਈ ਯੋਜਨਾਵਾਂ ਨੂੰ ਮਜਬੂਤ ਕਰਨ ਲਈ ਅੱਜ ਅੰਬਾਲਾ ਸ਼ਹਿਰ ਵਿੱਚ ਜਲ੍ਹ ਵੰਡ ਯੋਜਨਾ ਦੇ ਵਿਸਤਾਰੀਕਰਣ ਲਈ 145 ਕਰੋੜ ਰੁਪਏ ਦਾ ਐਲਾਨ ਕੀਤਾ। ਨਾਲ ਹੀ, ਸੈਕਟਰ-24 ਅੰਬਾਲਾ ਸ਼ਹਿਰ ਵਿੱਚ 9 ਐਮਐਲਡੀ ਸਮਰੱਥਾ ਦਾ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਲਈ 40 ਕਰੋੜ ਰੁਪਏ ਅਤੇ ਐਸਵਾਈਐਲ ਦੇ ਦੋਵਾਂ ਪਾਸੇ ਨੁਕਸਾਨ ਹੋਏ ਪੈਚ ਦੀ ਮੁਰੰਮਤ ਲਈ 60 ਕਰੋੜ ਰੁਪਏ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਇਹ ਐਲਾਨ ਸੋਮਵਾਰ ਨੂੰ ਅੰਬਾਲਾ ਸ਼ਹਿਰ ਵਿੱਚ ਤੀਜ ਉਤਸਵ 'ਤੇ ਆਯੋਜਿਤ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕੀਤੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੰਬਾਲਾ ਵਸਨੀਕਾਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ ਅੱਜ 73 ਕਰੋੜ ਰੁਪਏ ਦੀ ਲਾਗਤ ਦੀ 9 ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ। ਇੰਨ੍ਹਾ ਵਿੱਚ 26 ਕਰੋੜ 49 ਲੱਖ ਰੁਪਏ ਲਾਗਤ ਦੀ 4 ਪਰਿਯੋਜਨਾਵਾਂ ਦਾ ਉਦਘਾਟਨ ਅਤੇ 46 ਕਰੋੜ 34 ਲੱਖ ਰੁਪਏ ਲਾਗਤ ਦੀ 5 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।
ਮੁੱਖ ਮੰਤਰੀ ਨੇ ਸੈਕਟਰ-10 ਵਿੱਚ ਸਪੋਰਟਸ ਸਟੇਡੀਅਮ ਵਿੱਚ ਸਿੰਥੇਟਿਕ ਟ੍ਰੈਕ ਬਨਵਾਉਣ ਦਾ ਐਲਾਨ ਕੀਤਾ। ਨਾਲ ਹੀ, ਨੰਗਲ ਪੀਐਚਸੀ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵੱਧ ਬਲਾਕ ਬਨਾਉਣ ਅਤੇ ਭੂਮੀ ਉਪਲਬਧਤਾ ਦੇ ਆਧਾਰ 'ਤੇ ਸ਼ਹਿਰ ਦੀ ਮੋਟਰ ਮਾਰਕਿਟ ਨੂੰ ਟ੍ਰਾਂਸਫਰ ਕਰਨ ਦਾ ਵੀ ਐਲਾਨ ਕੀਤਾ।ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸੈਕਟਰ-23, ਅੰਬਾਲਾ ਸ਼ਹਿਰ ਵਿੱਚ ਨਵਾਂ ਫਾਇਰ ਸਟੇਸ਼ਨ ਬਣਾਇਆ ਜਾਵੇਗਾ। ਨਾਲ ਹੀ, ਸ਼ਹਿਰ ਵਿੱਚ ਡਾਕਟਰਾਂ ਦੇ ਰਿਹਾਇਸ਼ੀ ਸਹੂਲਤਾਂ ਲਈ 20 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਤੋਂ ਇਲਾਵਾ, ਭੂਮੀ ਉਪਲਬਧਤਾ ਦੇ ਆਧਾਰ 'ਤੇ ਧੂਲਕੋਟ ਪਰਿਸਰ ਵਿੱਚ ਕਰਮਚਾਰੀਆਂ ਲਈ ਸੈਂਟਰਲਾਇਜਡ ਦਫਤਰ-ਰਿਹਾਇਸ਼ੀ ਸਹੂਲਤਾਂ ਯੁਕਤ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਨਨਯੌਲਾ ਮਾਈਨਰ ਦੇ ਮਜਬੂਤੀਕਰਣ ਲਈ 2 ਕਰੋੜ ਰੁਪਏ ਅਤੇ ਬਰਸਾਤ ਦੇ ਸੀਜਨ ਵਿੱਚ ਹੜ੍ਹ ਦੀ ਸਥਿਤੀ ਨਾਲ ਨਜਿਠਣ ਲਈ ਅੰਬਾਲਾ ਡੇ੍ਰਨ ਦੇ ਮਨਮੋਹਨ ਨਗਰ ਹਿੱਸੇ ਨੂੰ 10 ਕਰੋੜ ਰੁਪਏ ਦੀ ਲਾਗਤ ਨਾਲ ਪੱਕਾ ਕਰਵਾਉਣ ਦਾ ਐਲਾਨ ਕੀਤਾ।
ਇਸ ਤੋਂ ਇਲਾਵਾ, ਮਾਡਲ ਟਾਊਨ ਡੇ੍ਰਨ ਦੇ ਮਥੁਰਾ ਨਗਰੀ, ਪੁਲਿਸ ਲਾਇਨ ਪ੍ਰੇਮ ਨਗਰ, ਵਿਕਾਸ ਵਿਹਾਰ, ਪਟੇਲ ਨਗਰ, ਲੱਛਮੀ ਨਗਰ, ਜੰਡੇਲੀ, ਸੈਕਟਰ-9, 10 ਅਤੇ ਖਲਬੇੜਾ ਹਿੱਸਿਆਂ ਨੂੰ ਪੱਕਾ ਕਰਨ ਲਈ 35 ਕਰੋੜ ਰੁਪਏ ਦਾ ਐਲਾਨ ਕੀਤਾ। ਪਿੰਡ ਕਾਮਲਾ ਵਿੱਓ 2 ਐਮਐਲਡੀ ਐਸਟੀਪੀ ਲਈ 1.60 ਕਰੋੜ ਰੁਪਏ ਅਤੇ ਡਿਪਟੀ ਕਮਿਸ਼ਨਰ ਦਫਤਰ ਕੈਂਪਸ ਅੰਬਾਲਾ ਵਿੱਚ ਜਲਭਰਾਵ ਦੀ ਸਮਸਿਆ ਤੋਂ ਸਟਾਰਮ ਵਾਟਰ ਡਿਸਪੋਜਨ ਦੇ ਨਿਰਮਾਣ ਲਈ 1.50 ਕਰੋੜ ਰੁਪਏ ਦਾ ਐਲਾਨ ਕੀਤਾ।
ਨਾਇਬ ਸਿੰਘ ਸੈਣੀ ਨੇ ਪੁਰਾਣੀ ਦਿੱਲੀ ਰੋਡ ਨਾਲੇ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੱਕਾ ਕਰਵਾਉਣ ਲਈ 12 ਕਰੋੜ ਰੁਪਏ ਦਾ ਐਲਾਨ ਕੀਤਾ। ਉਨ੍ਹਾਂ ਨੇ ਅੰਬਾਲਾ ਵਿਧਾਨਸਭਾ ਖੇਤਰ ਵਿੱਚ ਪੀਡਬਲਿਯੂਡੀ ਦੀ 91.45 ਕਿਲੋਮੀਟਰ ਦੀ 56 ਸੜਕਾਂ, ਡੀਐਲਪੀ ਸਮੇਂ ਵਿੱਚ ਹੈ, ਉਨ੍ਹਾਂ ਨੂੰ ਠੀਕ ਕਰਵਾਇਆ ਜਾਵੇਗਾ। 81.86 ਕਿਲੋਮੀਟਰ ਦੀ 53 ਸੜਕਾਂ ਦੀ 54.25 ਕਰੋੜ ਰੁਪਏ ਦੀ ਲਗਾਤ ਨਾਲ ਵਿਸ਼ੇਸ਼ ਮੁਰੰਮਤ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ, 25.61 ਕਿਲੋਮੀਟਰ ਦੀ 6 ਸੜਕਾਂ ਦੀ ਵਿਸ਼ੇਸ਼ ਮੁਰੰਮਤ ਲਈ 11 ਕਰੋੜ 1 ਲੱਖ ਰੁਪਏ ਦਾ ਐਲਾਨ ਕੀਤਾ। ਮਟੇਡੀ ਸ਼ੇਖਾਂ-ਨਨਯੌਲਾ ਸੜਕ ਨੂੰ ਚੌੜਾ ਕਰਨ ਲਈ 42 ਕਰੋੜ ਰੁਪਏ ਅਤੇ ਅੰਬਾਲਾ ਵਿੱਚ ਓਲਡ ਐਨਐਚ-65 ਦੇ ਸੜਕ (ਅੰਬਾਲਾ ਦੇ ਹਿੱਸੇ) ਦੇ ਮਜਬੂਤੀਕਰਣ ਲਈ 8 ਕਰੋੜ ਰੁਪਏ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਅੰਬਾਲਾ ਵਿਧਾਨਸਭਾ ਖੇਤਰ ਦੇ ਪਿੰਡਾਂ ਵਿੱਚ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬਜਟ ਵਿੱਚ ਐਲਾਨ ਕੀਤੇ ਹਨ ਕਿ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਮਜਬੂਤ ਕਰਨ ਲਈ ਹਰ ਜਿਲ੍ਹਾ ਪੱਧਰ 'ਤੇ ਇੱਕ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਜਿਲ੍ਹਾ ਹਸਪਤਾਲ ਹੋਵੇਗਾ, ਜਿੱਥੇ ਹਰ ਵਿਅਕਤੀ ਨੂੰ ਬਿਹਤਰ ਇਲਾਜ ਦੀ ਸਹੂਲਤਾਂ ਮਿਲਣਗੀਆਂ। ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਆਸ਼ੀਰਵਾਦ ਨਾਲ ਸੂਬੇ ਵਿੱਚ ਤੀਜੀ ਵਾਰ ਸਰਕਾਰ ਬਣੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੂਬਾ ਸਰਕਾਰ ਤਿੰਨ ਗੁਣਾ ਤੇਜੀ ਨਾਲ ਸੂਬੇ ਨੁੰ ਅੱਗੇ ਵਧਾਉਣ ਦਾ ਕੰਮ ਕਰੇਗੀ।
ਇਸ ਮੌਕੇ 'ਤੇ ਟ੍ਰਾਂਸਪੋਰਟ ਅਤੇ ਉਰਜਾ ਮੰਤਰੀ ਸ੍ਰੀ ਅਨਿਲ ਵਿਜ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ, ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਸਾਬਕਾ ਮੰਤਰੀ ਸ੍ਰੀ ਅਸੀਮ ਗੋਇਲ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।