ਹਰਿਆਣਾ ਵਿੱਚ ਹਫ਼ਤਾਵਰ ਲਿੰਗ ਅਨੁਪਾਤ ਸੁਧਰ ਕੇ ਹੋਇਆ 917
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਸਖ਼ਤ, ਅਧਿਕਾਰੀਆਂ ਨੂੰ ਲਿੰਗ ਅਨੁਪਾਤ ਦੀ ਸਥਿਤੀ 'ਤੇ ਹਫ਼ਤਾਵਰ ਸਮੀਖਿਆ ਮੀਟਿੰਗ ਕਰਨ ਦੇ ਦਿੱਤੇ ਨਿਰਦੇਸ਼
5 Dariya News
ਚੰਡੀਗੜ੍ਹ 22-Jul-2025
ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਦੇ ਨਿਰਦੇਸ਼ 'ਤੇ ਹਰਿਆਣਾ ਵਿੱਚ ਲਿੰਗ ਅਨੁਪਾਤ ਦੀ ਸਥਿਤੀ 'ਤੇ ਸਮੀਖਿਆ ਕਰਨ ਲਈ ਗਠਿਤ ਰਾਜ ਟਾਸਕ ਫੋਰਸ ਦੀ ਹਰ ਹਫ਼ਤੇ ਮੀਟਿੰਗ ਕੀਤੀ ਜਾਂਦੀ ਹੈ। ਇਸੇ ਲੜੀ ਵਿੱਚ ਅੱਜ ਇੱਥੇ ਡਾਇਰੈਕਟਰ ਜਨਰਲ ਸਿਹਤ ਸੇਵਾ ਸ੍ਰੀ ਮਨੀਸ਼ ਬੰਸਲ ਦੀ ਅਗਵਾਈ ਵਿੱਚ ਮੀਟਿੰਗ ਹੋਈ। ਮੀਟਿੰਗ ਵਿੱਚ ਗੈਰ-ਕਾਨੂੰਨੀ ਗਰਭਪਾਤ 'ਤੇ ਰੋਕ ਲਗਾਉਣ ਅਤੇ ਬੇਟੀ ਬਚਾਓ ਬੇਟੀ ਪਢਾਓ ਅਭਿਆਨ ਤਹਿਤ ਰਾਜ ਦੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਲਈ ਠੋੋਸ ਕਦਮ ਚੁੱਕਣ ਦੀ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਸਰਕਾਰੀ ਯਤਨ ਬਹੁਤ ਹੱਦ ਤੱਕ ਕਾਰਗਰ ਸਾਬਿਤ ਹੋਏ ਹਨ ਅਤੇ ਪਿਛਲੇ ਹਫ਼ਤੇ( 14 ਤੋਂ 21 ਜੁਲਾਈ ) ਵਿੱਚ ਹਰਿਆਣਾ ਦਾ ਲਿੰਗ ਅਨੁਪਾਤ ਸੁਧਰ ਕੇ 917 ਹੋ ਗਿਆ ਜੋ ਪਿਛਲੇ ਸਾਲ ਇਸੇ ਹਫ਼ਤੇ 860 ਸੀ। ਜੇਕਰ 1 ਜਨਵਰੀ ਤੋਂ 21 ਜੁਲਾਈ ਤੱਕ ਦੀ ਗਣਨਾ ਕੀਤੀ ਜਾਵੇ ਤਾਂ ਰਾਜ ਦਾ ਲਿੰਗ ਅਨੁਪਾਤ ਇਸ ਸਾਲ 904 'ਤੇ 2 ਅੰਕ ਦੇ ਵਾਧੇ ਨਾਲ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਇਸੇ ਸਮੇ ਵਿੱਚ 902 ਸੀ।
ਡਾ. ਬੰਸਲ ਨੇ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਗਰਭਪਾਤ ਵਿਰੁਧ ਸਖ਼ਤ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਦੋਸ਼ੀ ਪਾਏ ਗਏ ਡਾਕਟਰਾਂ ਦੇ ਲਾਇਸੇਂਸ ਰੱਦ ਕਰਨ ਸਮੇਤ ਹੋਰ ਸਜਾ ਦੀ ਕਾਰਵਾਈ ਵੀ ਕੀਤੀ ਜਾਵੇ।ਉਨ੍ਹਾਂ ਨੇ ਕਿਹਾ ਕਿ ਰਾਜ ਸਾਰੇ ਮੇਡੀਕਲ ਟਰਮਿਨੇਸ਼ਨ ਆਫ਼ ਪ੍ਰੇਗਨੈਂਸੀ ਅਤੇ 12 ਹਫ਼ਤੇ ਤੋਂ ਵੱਧ ਗਰਭਪਾਤ ਦੇ ਮਾਮਲੇ ਦੀ ਰਿਵਰਸ ਟ੍ਰੈਕਿੰਗ ਲਾਗੂ ਕਰ ਰਿਹਾ ਹੈ ਖ਼ਾਸਕਰ ਜਿੱਥੇ ਮਹਿਲਾਵਾਂ ਨੂੰ ਪਹਿਲਾਂ ਤੋਂ ਹੀ ਇੱਕ ਜਾਂ ਵੱਧ ਬੇਟਿਆਂ ਹਨ। ਹੁਣ ਤੱਕ ਸੂਬੇਭਰ ਵਿੱਚ 690 ਰਿਵਰਸ ਟ੍ਰੈਕਿੰਗ ਪੂਰੀ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਅੰਬਾਲਾ ਵਿੱਚ ਦਰਜ ਕੀਤੀ ਗਈ ਹੈ।
ਇਸ ਦੇ ਚਲਦੇ ਸ਼ੱਕੀ ਮਾਮਲਿਆਂ ਵਿੱਚ ਕੁਲ 18 ਐਫਆਈਆਰ ਦਰਜ ਕੀਤੀ ਗਈਆਂ ਹਨ ਅਤੇ 13 ਹੋਰ ਐਫਆਈਆਰ ਮੌਜ਼ੂਦਾ ਵਿੱਚ ਪ੍ਰਕਿਰਿਆ ਵਿੱਚ ਹਨ। ਕਈ ਪ੍ਰਾਈਵੇਟ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਨਾਲ ਹੀ ਸਬੰਧਿਤ ਗਰਭਵਤੀ ਮਹਿਲਾਵਾਂ ਨਾਲ ਜੁੜੇ ਮੈਡੀਕਲ ਅਧਿਕਾਰੀ, ਆਸ਼ਾ ਏਐਨਐਮ ਅਤੇ ਆਸ਼ਾ ਵਰਕਰ ਨੂੰ ਵੀ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਡੀਜੀਐਚਐਸ ਸ੍ਰੀ ਕੁਲਦੀਪ ਸਿੰਘ ਨੇ ਸਾਰੇ ਸੀਐਮਓ ਅਤੇ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਵਿਸਥਾਰ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਗਰਭਪਾਤ ਦੇ ਮਾਮਲਿਆਂ ਦੀ ਸੂਚਨਾ ਮਿਲਣ ਦੇ 24 ਘੰਟੇ ਦੇ ਅੰਦਰ ਰਿਵਰਸ ਟ੍ਰੈਕਿੰਗ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਸੀਐਮਓ ਨੂੰ ਪਿਛਲੇ ਤਿੰਨ ਮਹੀਨਿਆਂ ਦੇ ਐਮਟੀਪੀ ਮਾਮਲਿਆਂ ਦੇ ਆਂਕੜੇ ਵੀ ਮੰਗੇ ਅਤੇ ਗਰਭਪਾਤ ਦੇ ਮਾਮਲਿਆਂ 'ਤੇ ਪ੍ਰਭਾਵੀ ਨਜ਼ਰ ਰੱਖਣ ਲਈ ਓਪੀਡੀ ਕੇਂਦਰਾਂ 'ਤੇ ਮਹਿਲਾ ਰੋਗ ਮਾਹਿਰਾਂ ਨਾਲ ਤਾਲਮੇਲ 'ਤੇ ਜੋਰ ਦਿੱਤਾ।
ਟਾਸਕ ਫੋਰਸ ਨੇ ਕੁੱਝ ਜ਼ਿਲ੍ਹਿਆਂ ਵਿੱਚ ਪਾਈ ਗਈ ਲਾਪਰਵਾਈ 'ਤੇ ਕੜਾ ਰੋਸ਼ ਜਤਾਇਆ ਅਤੇ ਰਿਵਰਸ ਟ੍ਰੈਕਿੰਗ ਨਾਲ ਕਰਨ ਵਾਲੇ ਅਧਿਕਾਰੀਆਂ ਨੂੰ ਚਾਰਜਸ਼ੀਟ ਕਰਨ ਦਾ ਫੈਸਲਾ ਕੀਤਾ। ਇਸ ਵਿੱਚ ਸਾਰੇ ਸੀਐਮਓ ਅਤੇ ਪੀਐਨਡੀਟੀ ਅਧਿਕਾਰੀਆਂ ਨੂੰ ਵਿਆਪਕ ਢੰਗ ਨਾਲ ਫੀਲਡ ਛਾਪੇ ਮਾਰਨ ਅਤੇ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਕਿ ਲਾਗੂ ਕਰਨ ਵਿੱਚ ਕੋਈ ਢੀਲ ਨਾਲ ਹੋਵੇ। ਮੀਟਿੰਗ ਵਿੱਚ ਪ੍ਰਗਤੀ ਦੀ ਸਮੀਖਿਆ ਅਤੇ ਅੰਤਰ-ਵਿਭਾਗ ਦੇ ਯਤਨਾਂ ਦੇ ਤਾਲਮੇਲ ਲਈ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਸਨ।