5 Dariya News

ਭਾਜਪਾ ਦੇ ਜਿਤਿੰਦਰ ਪਾਲ ਮਲ੍ਹੋਤਰਾ ਵੱਲੋਂ ਅਧਿਆਪਕਾਂ ਦੀ ਲੰਬਿਤ ਮੰਗਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ

ਅਧਿਆਪਕਾਂ ਦੀਆਂ ਸਮੱਸਿਆਵਾਂ ਪ੍ਰਤੀ ਭਾਜਪਾ ਸੰਵੇਦਨਸ਼ੀਲ ਹੈ

5 Dariya News

ਚੰਡੀਗੜ੍ਹ 10-Jul-2025

ਗੁਰੂ ਪੂਰਨਿਮਾ ਦੇ ਪਵਿੱਤਰ ਦਿਨ ਅਧਿਆਪਕਾਂ ਵੱਲੋਂ ਸੈਕਟਰ 17 ਪਲਾਜ਼ਾ 'ਚ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਗਈ ਭੁੱਖ ਹੜਤਾਲ ਚਿੰਤਾ ਦਾ ਵਿਸ਼ਾ ਹੈ। ਅਧਿਆਪਕ ਸਮਾਜ ਨਿਰਮਾਣ ਦੀ ਨੀਂਹ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਭਾਜਪਾ ਦੇ ਪ੍ਰਦੇਸ਼ ਅਧਿਆਕਸ਼ ਜਿਤਿੰਦਰ ਪਾਲ ਮਲ੍ਹੋਤਰਾ ਨੇ ਕਿਹਾ, "ਅਧਿਆਪਕ ਸਿਰਫ ਗਿਆਨ ਦੇਣ ਵਾਲੇ ਨਹੀਂ, ਸਗੋਂ ਸਮਾਜ ਨੂੰ ਦਿਸ਼ਾ ਦੇਣ ਵਾਲੇ ਮਾਰਗਦਰਸ਼ਕ ਹੁੰਦੇ ਹਨ। ਅਸੀਂ ਅਧਿਆਪਕ ਨੂੰ ਗੁਰੂ ਮੰਨਦੇ ਹਾਂ ਅਤੇ ਉਨ੍ਹਾਂ ਦਾ ਦਰਜਾ ਭਗਵਾਨ ਦੇ ਬਰਾਬਰ ਸਮਝਦੇ ਹਾਂ। ਉਨ੍ਹਾਂ ਦੀਆਂ ਗੱਲਾਂ ਨੂੰ ਅਣਡਿੱਠਾ ਕਰਨਾ ਸੱਭਿਆਚਾਰਕ ਸਮਾਜ ਲਈ ਢੁੱਕਵਾਂ ਨਹੀਂ।"

ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਧਿਆਪਕਾਂ ਦੀ ਹਰ ਮੰਗ ਨੂੰ ਗੰਭੀਰਤਾ ਨਾਲ ਲੈਂਦੀ ਹੈ। ਅੱਜ ਗੁਰੂ ਪੂਰਨਿਮਾ ਦੇ ਮੌਕੇ ਤੇ ਅਸੀਂ ਅਧਿਆਪਕ ਵਰਗ ਪ੍ਰਤੀ ਆਦਰ ਪ੍ਰਗਟਾਉਂਦੇ ਹੋਏ ਇਹ ਭਰੋਸਾ ਵੀ ਦਿੰਦੇ ਹਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਚੰਡੀਗੜ੍ਹ ਪ੍ਰਸ਼ਾਸਨ ਕੋਲ ਪੂਰੇ ਜੋਰ ਨਾਲ ਰੱਖੀਆਂ ਜਾਣਗੀਆਂ।

ਇਸ ਵਿਸ਼ੇਸ਼ ਮੌਕੇ ਤੇ ਭਾਜਪਾ ਦੇ ਪ੍ਰਦੇਸ਼ ਅਧਿਆਕਸ਼ ਜਿਤਿੰਦਰ ਪਾਲ ਮਲ੍ਹੋਤਰਾ ਨੇ ਖੁਦ ਭੁੱਖ ਹੜਤਾਲ 'ਤੇ ਬੈਠੇ ਅਧਿਆਪਕਾਂ ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਅਨਸ਼ਨ ਤੋੜਵਾਇਆ ਅਤੇ ਉਨ੍ਹਾਂ ਨੂੰ ਆਦਰ ਸਹਿਤ ਭਰੋਸਾ ਦਿਵਾਇਆ ਕਿ ਪਾਰਟੀ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਆਵਾਜ਼ ਸਰਕਾਰ ਤਕ ਪਹੁੰਚਾਈ ਜਾਵੇਗੀ। ਇਸ ਮੌਕੇ ਉਤੇ ਭਾਜਪਾ ਪ੍ਰਦੇਸ਼ ਮਹਾਮੰਤਰੀ ਰਾਮਵੀਰ ਭੱਟੀ, ਸੰਜੀਵ ਰਾਣਾ, ਸੈਕਟਰੀ ਸੋਨੀਆ ਦੁਗਗਲ, ਸੈਕਟਰੀ ਸੰਜੇ ਪੂਰੀ, ਮੀਡੀਆ ਇੰਚਾਰਜ ਰਵੀ ਰਾਵਤ, ਭਾਜਪਾ ਸੈਲ ਸਹਸੰਯੋਜਕ ਰਮੇਸ਼ ਸਹੋੜ, ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ ਅਤੇ ਆਈਟੀ ਸੰਯੋਜਕ ਸ਼ਿਵੇੰਦਰ ਮੰਡੋਤਰਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।