ਬ੍ਰਹਮਾਕੁਮਾਰੀਜ ਮੋਹਾਲੀ ਵੱਲੋਂ ਮਨਾਇਆ ਗਿਆ ਜਗਦੰਬਾ ੑਸਰਸਵਤੀ ਯਾਦਗਾਰੀ ਦਿਵਸ
310 ਉਘੇ ਲੋਕਾਂ ਵੱਲੋਂ ਜਗਦੰਬਾ ਮਾਂ ਨੂੰ ਅਰਪਿਤ ਕੀਤੀ ਗਈ ਸ਼ਰਧਾਂਜਲੀ
5 Dariya News
ਮੋਹਾਲੀ 24-Jun-2025
ਬ੍ਰਹਮਾਕੁਮਾਰੀਜ ਦੀ ਅੰਤਰਰਾਸ਼ਟਰੀ ਸੰਸਥਾ ਵੱਲੋਂ ਅੱਜ ਇੱਥੇ ਸੁਖ ੑਸ਼ਾਂਤੀ ਭਵਨ, ਫੇਜ਼ 7 ਵਿਖੇ ਸੰਸਥਾ ਦੀ ਪਹਿਲੀ ਪ੍ਰਸ਼ਾਸਕੀ ਮੁਖੀ ਪਰਮ ਆਦਰਨੀਯ, ਪਰਮਪੂਜਨੀਯ ਹੰਸਵਾਹਿਨੀ ਦੇਵੀ ਜਗਦੰਬਾੑ ਸਰਸਵਤੀ ਜੀ ਦਾ 60ਵਾਂ ਯਾਦਗਾਰੀ ਦਿਵਸ ਬਹੁਤ ਸ਼ਰਧਾ, ਪ੍ਰੇਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੋਹਾਲੀ ਸਮੇਤ ਆਸੑਪਾਸ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਤੋਂ 310 ਤੋਂ ਵੱਧ ਸ਼ਰਧਾਲੂਆਂ ਨੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਵਿੱਚ ਵਿਸ਼ਾਲ ਚੌਹਾਨ ਆਈ.ਐਫ.ਐਸ. ਵਣ ਪਾਲ ਪੰਜਾਬ, ਉੱਤਮ ਕੁਮਾਰ (ਜਨਰਲ ਮੈਨੇਜਰ) ਵੇਰਕਾ ਮਿਲਕ ਪਲਾਂਟ, ਵਪਿਨ ਅਗਰਵਾਲ (ਮੁੱਖ ਪ੍ਰਬੰਧਕ) ਸਟੇਟ ਬੈਂਕ ਆਫ ਇੰਡੀਆ, ਰਾਕੇਸ਼ ਗੋਇਲ (ਨਿਰਦੇਸ਼ਕ) ਸ਼੍ਰੀ ਸ਼ਿਆਮ ਪੈਟ੍ਰੋ ਇੰਨਫ਼ਰਾਸਟ੍ਰਕਚਰ ਲਿਮਿਟਡ ਆਦਿ ਕਈ ਪ੍ਰਮੁੱਖ ਵਿਅਕਤੀ ਸ਼ਾਮਲ ਹੋਏ।
ਇਸ ਮੌਕੇ ੋਤੇ ਇੱਕ ਜਨਤਕ ਸਮਾਗਮ ਵੀ ਹੋਇਆ ਜਿਸ ਵਿੱਚ ਬ੍ਰਹਮਾਕੁਮਾਰੀ ਮੋਹਾਲੀੑ—ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਅਤੇ ਸਹਿ— ਸੰਚਾਲਿਕਾ ਬ੍ਰਹਮਾਕੁਮਾਰੀ ਡਾ। ਰਮਾ ਜੀ ਨੇ ਮਾਤੇਸ਼ਵਰੀ ਜਗਦੰਬਾ ਜੀ ਦੇ ਜੀਵਨ ਸਬੰਧੀ ਕਈ ਘਟਨਾਵਾਂ, ਉਪਦੇਸ਼ਾਂ ਅਤੇ ਪ੍ਰੇਰਣਾਵਾਂ ਦਾ ਵਿਸਥਾਰ ਨਾਲ ਜਿਕਰ ਕੀਤਾ ਅਤੇ ਆਪਣੀ ਸ਼ਰਧਾਂਜਲੀ ਭੇਟ ਕੀਤੀ।
ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣਜੀ ਨੇ ਜਗਦੰਬਾ ਮਾਂ ਨੂੰ ਤਿਆਗ, ਤਪੱਸਿਆ ਅਤੇ ਸੇਵਾ ਦੀ ਤ੍ਰਿਮੂਰਤੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਮਨੁੱਖਤਾ ਦੇ ਕਲਿਆਣ ਲਈ ਆਪਣਾ ਜੀਵਨ ਸਮਰਪਿਤ ਕਰਕੇ ਇੱਕ ਅਦੁੱਤੀ ਉਦਾਹਰਨ ਪੇਸ਼ ਕੀਤੀ ਕਿ ਇੱਕ ਨਾਰੀ ਕਿਵੇਂ ਆਪਣੇ ਨਿੱਜੀ ਸੁਖਾਂ ਨੂੰ ਤਿਆਗ ਕੇ, ਮਨੁੱਖੀ ਗੁਣਾਂ ਦੇ ਵਿਕਾਸ ਵਿੱਚ ਉਚੇਚੀ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਠੱਗੀੑ ,ਫਰੇਬ, ਝੂਠ, ਕ੍ਰੋਧ, ਅਸ਼ਾਂਤੀ, ਦਰਗੁਣਾਂ, ਪਰਚਿੰਤਨ, ਨਸ਼ਿਆਂ ਅਤੇ ਤਣਾਅ ਤੋਂ ਮੁਕਤ ਹੋ ਜਾਂਦੇ ਸਨ ਅਤੇ ਵਿਸ਼ਵ ਕਲਿਆਣ ਲਈ ਸਹਿਯੋਗੀ ਬਣ ਜਾਂਦੇ ਸਨ। ਉਨ੍ਹਾਂ ਕਿਹਾ ਕਿ ਮਾਂ ਸਰਸਵਤੀ ਵਿੱਚ ਆਤਮਿਕ ਸ਼ਕਤੀ, ਯੋਗਬਲ, ਦਿਵਯਤਾ, ਪਵਿੱਤਰਤਾ ਅਤੇ ਅਧਿਆਤਮਿਕਤਾ ਦੀ ਚੁੰਬਕੀ ਤਾਕਤ ਸੀ ਜੋ ਲੋਕਾਂ ਨੂੰ ਵਿਕਾਰਾਂ ਅਤੇ ਵਿਕਰਮਾਂ ਦੀ ਤਪਸ਼ ਤੋਂ ਬਚਾ ਕੇ ਉਨ੍ਹਾਂ ਨੂੰ ਦੇਵਪਨ ਵੱਲ ਅੱਗੇ ਵਧਾਉਂਦੀ ਸੀ।
ਇਸ ਲਈ ਆਓ ਅਸੀਂ ਜਗਦੰਬਾ ਮਾਂ ਦੇ ਜੀਵਨ ਤੋਂ ਸਿੱਖ ਲੈ ਕੇ ਵਿਸ਼ਵ ਵਿੱਚ ਸ਼ਾਂਤੀ, ਏਕਤਾ, ਪ੍ਰੇਮ, ਸਦਭਾਵਨਾ ਅਤੇ ਸ਼ੁਭ ਭਾਵਨਾਵਾਂ ਦੇ ਬੀਜ ਬੋਈਏ — ਇਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਬ੍ਰਹਮਾਕੁਮਾਰੀ ਡਾ। ਰਮਾ ਭੈਣਜੀ ਨੇ ਇਸ ਮੌਕੇ ਜਗਦੰਬਾ ਮਾਂ ਦੀ ਜੀਵਨੀ ਤੇ ਰੌਸ਼ਨੀ ਪਾਈ ਅਤੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਓੁਮ ਰਾਧੇ ਨਾਂ ਦੀ ਉਹ ਅਸਾਧਾਰਣ ਕੰਨਿਆ 1919 ਵਿੱਚ ਪੰਜਾਬ ਦੇ ਅੰਮ੍ਰਿਤਸਰ ਵਿੱਚ ਜਨਮੀ ਸੀ।
ਉਨ੍ਹਾਂ ਨੇ ਕੇਵਲ 17 ਸਾਲ ਦੀ ਉਮਰ ਵਿੱਚ ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲੈ ਵਿੱਚ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਬੁਰਾਈਆਂ, ਕਮਜ਼ੋਰੀਆਂ ਅਤੇ ਵਿਕਾਰਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਉਹ ਕਠਿਨ ਹਾਲਾਤਾਂ ਵਿੱਚ ਵੀ ਸਦਾ ਨਿਸ਼ਚਿੰਤ, ਨਿਡਰ ਅਤੇ ਨਿਮਰਚਿੱਤ ਰਹੀ। ਮਾਤੇਸ਼ਵਰੀ ਜੀ ਨੇ ਕਦੇ ਵੀ ਕਿਸੇ ਦੀ ਬੁਰਾਈ ਆਪਣੇ ਮਨ ਵਿੱਚ ਨਹੀਂ ਰੱਖੀ।
ਉਨ੍ਹਾਂ ਨੇ ‘ਲਾਅ’ ਅਤੇ ‘ਲਵ’ ਦਾ ਸਦਾ ਸੰਤੁਲਨ ਬਣਾਈ ਰਖਿਆ ਅਤੇ ਮਨੁੱਖਤਾ ਲਈ ਚਾਨਣਮੁਨਿਆਰਾ ਬਣ ਗਈ। ਉਨ੍ਹਾਂ ਨੇ 24 ਜੂਨ 1965 ਨੂੰ ਕੇਵਲ 45 ਸਾਲ ਦੀ ਉਮਰ ਵਿੱਚ ਆਪਣੀ ਸਰੀਰਕ ਦੇਹ ਤਿਆਗ ਦਿੱਤੀ ਅਤੇ ਸੁਕਸ਼ਮ ਰੂਪ ਵਿੱਚ ਮਨੁੱਖਤਾ ਦੀ ਸੇਵਾ ਵਿੱਚ ਲੀਨ ਹੋ ਗਈ। ਉਨ੍ਹਾਂ ਸਦਾ ਸਿਖਿਆ ਦਿੱਤੀ ਕਿ ਸਾਹਾਂ ਦਾ ਭਰੋਸਾ ਨਹੀਂ, ਇਸ ਲਈ ਇਨ੍ਹਾਂ ਨੂੰ ਸਫਲ ਬਣਾਓ, ਹਰ ਪਲ ਨੂੰ ਆਖਰੀ ਪਲ ਸਮਝੋ, ਕਦੇ ਵੀ ਭੂਲ ਨੂੰ ਨਾ ਦੁਹਰਾਓ, ਬੀਤੀ ਨੂੰ ਬੀਤੀ ਕਰਕੇ ਪਰਮਾਤਮਾ ਦੀ ਯਾਦ ਰਾਹੀਂ ਪਾਪਾਂ ਨੂੰ ਖਤਮ ਕਰੋ ਅਤੇ ਆਪਣੇ ਸੰਸਕਾਰਾਂ ਨੂੰ ਦਿਵਿÎ, ਪਵਿੱਤਰ ਅਤੇ ਸ਼੍ਰੇਸ਼ਠ ਬਣਾ ਲਵੋ।