5 Dariya News

ਵਿਨੀਤ ਵਰਮਾ ਦਾ ਵੱਖ-ਵੱਖ ਵਪਾਰਕ ਜੱਥੇਬੰਦੀਆਂ ਵੱਲੋਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਸਨਮਾਨ

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ 23-Jun-2025

ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਸ੍ਰੀ ਵਿਨੀਤ ਵਰਮਾ ਵੱਲੋਂ ਮੋਹਾਲੀ ਨਾਲ ਸਬੰਧਤ ਵੱਖ-ਵੱਖ ਵਪਾਰਕ ਜੱਥੇਬੰਦੀਆਂ ਦੇ ਸਥਾਨਕ ਮੁੱਦਿਆਂ ਨੂੰ ਨਗਰ ਨਿਗਮ ਰਾਹੀਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦੇ ਧੰਨਵਾਦ ਵਜੋਂ ਅੱਜ ਇਨ੍ਹਾਂ ਸੰਸਥਾਂਵਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਨ੍ਹਾਂ ’ਚ ਫੇਜ਼ 5 ਮਾਰਕੀਟ ਦੇ ਪ੍ਰਧਾਨ ਰਾਜਪਾਲ ਚੌਧਰੀ, ਪਰਮਜੀਤ ਸਿੰਘ, ਅਮਰਜੀਤ ਸਿੰਘ ਨਾਗਪਾਲ, ਅਨੀਸ਼ ਸਿੰਗਲਾ, ਸੁਖਦੇਵ ਸਿੰਘ, ਸਤਨਾਮ ਸਿੰਘ, ਸੀਤਲ ਸਿੰਘ ਚੇਅਰਮੈਨ ਵਪਾਰ ਮੰਡਲ ਮੋਹਾਲੀ, ਅਰਵਿੰਦਰ ਸਿੰਘ ਉਦਯੋਗ ਐਸੋਸੀਏਸ਼ਨ ਅਤੇ ਗਗਨਦੀਪ ਕੁਮਾਰ, ਮਾਲ ਐਸੋਸੀਏਸ਼ਨ ਮੋਹਾਲੀ ਮੌਜੂਦ ਸਨ।

ਇਨ੍ਹਾਂ ਸੰਸਥਾਂਵਾਂ ਨੇ ਸ੍ਰੀ ਵਿਨੀਤ ਵਰਮਾ ਵੱਲੋਂ ਪਿਛਲੇ ਦਿਨਾਂ ’ਚ ਫੇਜ਼ ਪੰਜ ਦੀ ਮਾਰਕੀਟ ਦੇ ਪਾਰਕਿੰਗ ਸਥਾਨ ਨੂੰ ਰੀਕਾਰਪੈਟ (ਮੁਰੰਮਤ) ਕਰਵਾਉਣ, ਫੇਜ਼ 3 ਬੀ 2 ਵਿਖੇ ਨਜਾਇਜ਼ ਰੇਹੜੀਆਂ-ਫ਼ੜੀਆਂ ਦੇ ਮੁੱਦੇ ਨੂੰ ਹੱਲ ਕਰਵਾਉਣ ਅਤੇ ਫੇਜ਼ 10 ’ਚ ਗੁਰੂ ਨਾਨਕ ਸਵੀਟਸ ਬਲਾਕ ਵਾਲੀ ਮਾਰਕੀਟ ਐਂਟਰੀ ਨੂੰ ਗਮਾਡਾ ਤੋਂ ਖੁਲ੍ਹਵਾਉਣ ਆਦਿ ਦੇ ਕੰਮਾਂ ’ਚ ਨਿਗਮ ਅਤੇ ਗਮਾਡਾ ਅਧਿਕਾਰੀਆਂ ਕੋਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਉਨ੍ਹਾਂ ਦਾ ਅਭਿਨੰਦਨ ਕੀਤਾ।

ਸ੍ਰੀ ਵਰਮਾ ਨੇ ਇਸ ਮੌਕੇ ਆਪਣੀ ਪ੍ਰਤੀਬੱਧਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਪੰਜਾਬ ਟ੍ਰੇਡਰਜ਼ ਕਮਿਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਰਕਾਰੀ ਤੌਰ ’ਤੇ ਗਠਿਤ ਕੀਤੀ ਗਈ ਸੰਸਥਾ ਹੈ, ਜੋ ਹਮੇਸ਼ਾਂ ਉਨ੍ਹਾਂ ਦੇ ਹਿੱਤਾਂ ’ਤੇ ਪਹਿਰਾ ਦਿੰਦੀ ਰਹੇਗੀ।