5 Dariya News

ਕੁਲਵੰਤ ਸਿੰਘ ਵੱਲੋਂ ਉਦਯੋਗਪਤੀਆਂ ਨਾਲ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ

ਉਦਯੋਗ ਅਤੇ ਵਿਕਾਸ ਪਾਲਿਸੀ ਤਹਿਤ ਮਿਲਣ ਵਾਲੇ ਪ੍ਰੋਤਸਾਹਨ ਬਾਰੇ ਉਦਯੋਗਪਤੀਆਂ ਨੂੰ ਕਰਵਾਇਆ ਜਾਣੂ

5 Dariya News

ਮਾਨਸਾ 19-Jun-2025

ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਉਦਯੋਗਪਤੀਆਂ ਨਾਲ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮੈਸ. ਨਵੇਤੀਆ ਇੰਡਸਟਰੀਜ਼ ਅਤੇ ਮੈਸ. ਏ.ਜੀ.ਐਚ. ਬਾਇਓਫੀਊਲਜ ਦੇ ਇਲੈਕਟ੍ਰਸਿਟੀ ਡਿਊਟੀ ਦੇ ਪ੍ਰੋਤਸਾਹਨ ਪ੍ਰਵਾਨ ਕੀਤੇ ਗਏ ।

ਉਨ੍ਹਾਂ ਉਦਯੋਗ ਅਤੇ ਵਿਕਾਸ ਪਾਲਿਸੀ 2022 ਤਹਿਤ ਦਿੱਤੇ ਜਾ ਰਹੇ ਪ੍ਰੋਤਸਾਹਨ ਜਿਵੇਂ ਕਿ ਸਟੇਟ ਟੈਕਸ ਵਿੱਚ ਛੋਟ, ਬਿਜਲੀ ਕਰ ਵਿੱਚ ਛੋਟ ਅਤੇ ਸਟੈਂਪ ਡਿਊਟੀ ਤੋਂ ਛੋਟ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ ਨੂੰ ਇਸ ਪਾਲਿਸੀ ਅਧੀਨ ਮਿਲਣ ਵਾਲੇ ਪ੍ਰੋਤਸਾਹਨ ਦਾ ਲਾਭ ਲੈਣ ਲਈ ਜਿਲ੍ਹਾ ਉਦਯੋਗ ਕੇਂਦਰ, ਮਾਨਸਾ ਨਾਲ ਸੰਪਰਕ ਕਰਨ ਲਈ ਕਿਹਾ।

ਇਸ ਮੌਕੇ ਸ੍ਰ. ਸੁਤੰਤਰਜੋਤ ਸਿੰਘ, ਜਨਰਲ ਮੈਨੇਜਰ, ਫੰਕਸ਼ਨਲ ਮੈਨੇਜਰ ਸ੍ਰ. ਪਰਮਿੰਦਰ ਸਿੰਘ, ਰਾਹੁਲ ਗਰਗ, ਸ਼ੰਕਰ ਗੋਇਲ, ਮਨੋਜ ਕੁਮਾਰ, ਅਸ਼ਵਨੀ ਕੋਰਪਾਲ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਨੁਮਾਇਦੇ ਮੌਜੂਦ ਸਨ।