5 Dariya News

ਰਾਜਨਾਥ ਸਿੰਘ ਨੇ ਐਨਸੀਸੀ ਐਵਰੈਸਟ ਟੀਮ ਨੂੰ ਸਨਮਾਨਿਤ ਕੀਤਾ

ਇਤਿਹਾਸਕ ਕਾਰਨਾਮੇ ਲਈ 10 ਲੱਖ ਰੁਪਏ ਦਾ ਪੁਰਸਕਾਰ

5 Dariya News

ਨਵੀਂ ਦਿੱਲੀ 12-Jun-2025

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਨੈਸ਼ਨਲ ਕੈਡੇਟ ਕੋਪਸ (ਐੱਨਸੀਸੀ) ਮਾਉਂਟੇਨੀਅਰਿੰਗ ਐਕਪੀਡੀਸ਼ੀਅਨ ਟੀਮ ਨੂੰ ਸਨਮਾਨਿਤ ਕੀਤਾ, ਜਿਸ ਵਿੱਚ ਔਸਤਨ 19 ਸਾਲ ਦੀ ਉਮਰ ਦੇ ਪੰਜ ਲੜਕੀਆਂ ਅਤੇ ਪੰਜ ਲੜਕੇ ਸ਼ਾਮਲ ਸਨ, ਜਿਨ੍ਹਾਂ ਨੇ 18 ਮਈ, 2025 ਨੂੰ ਮਾਊਂਟ ਐਵਰੇਸਟ ‘ਤੇ ਚੜ੍ਹਾਈ ਕੀਤੀ ਸੀ। 

ਰਕਸ਼ਾ ਮੰਤਰੀ ਨੇ ਕਰਨਲ ਅਮਿਤ ਬਿਸ਼ਟ ਦੀ ਅਗਵਾਈ ਵਿੱਚ ਟੀਮ ਦੇ ਸਾਹਸ, ਦ੍ਰਿੜ੍ਹਤਾ ਅਤੇ ਦੇਸ਼ ਭਗਤੀ ਦਾ ਸਨਮਾਨ ਕਰਦੇ ਹੋਏ ਕਠਿਨ ਸਥਿਤੀਆਂ ਵਿੱਚ ਇਹ ਉਪਲਬਧੀ ਹਾਸਲ ਕਰਨ ਦੇ ਲਈ ਉਨ੍ਹਾਂ ਨੂੰ 10 ਲੱਖ ਰੁਪਏ ਦਾ ਚੈੱਕ ਪ੍ਰਦਾਨ ਕੀਤਾ। ਨਵੀਂ ਦਿੱਲੀ ਦੇ ਸਾਉਥ ਬਲੌਕ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਕੈਡੇਟਾਂ ਨੇ ਆਪਣੇ ਅਨੁਭਵ ਸਾਂਝਾ ਕੀਤੇ। 

ਉਨ੍ਹਾਂ ਨੇ ਅਭਿਯਾਨ ਦੌਰਾਨ ਆਪਣੀ ਕਠੋਰ ਟ੍ਰੇਨਿੰਗ, ਸਾਵਧਾਨੀਪੂਰਵਕ ਯੋਜਨਾ ਅਤੇ ਸਾਹਮਣੇ ਆਈਆਂ ਚੁਣੌਤੀਆਂ ਬਾਰੇ ਵਿਸਤਾਰ ਨਾਲ ਦੱਸਿਆ। ਰਕਸ਼ਾ ਮੰਤਰੀ ਨੇ ਸਾਹਸ, ਅਨੁਸ਼ਾਸਨ, ਦ੍ਰਿੜ੍ਹਤਾ, ਲਚੀਲਾਪਨ ਅਤੇ ਧੀਰਜ ਦੇ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਕੈਡੇਟਾਂ ਨੂੰ ਯੁਵਾ ਪੀੜ੍ਹੀ ਦੇ ਲਈ ਪ੍ਰੇਰਣਾਸਰੋਤ ਦੱਸਿਆ ਅਤੇ ਕਿਹਾ ਕਿ ਇਸ ਅਭਿਯਾਨ ਦੇ ਨਾਲ ਬਹਾਦਰ ਕੈਡੇਟਾਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਦੇਸ਼ ਦੇ ਨੌਜਵਾਨਾਂ ਦੇ ਲਈ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਵੀ ਕੋਈ ਮਾਇਨੇ ਨਹੀਂ ਰੱਖਦੀ। 

ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਕੈਡੇਟ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਉਸੇ ਸਾਹਸ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਕਰਨਗੇ, ਜਿਵੇਂ ਉਨ੍ਹਾਂ ਨੇ ਮਾਊਂਟ ਐਵਰੇਸਟ ‘ਤੇ ਚੜ੍ਹਨ ਦੌਰਾਨ ਦਿਖਾਇਆ। ਰਕਸ਼ਾ ਮੰਤਰੀ ਨੇ ਕੈਡੇਟਾਂ ਵਿੱਚ ਰਾਸ਼ਟਰੀ ਮਾਣ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸ਼ਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦੇ ਸਮਾਜਿਕ ਕੌਸ਼ਲ ਵਿਕਸਿਤ ਕਰਕੇ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਐੱਨਸੀਸੀ ਦੇ ਯਤਨਾਂ ਦੀ ਸ਼ਲਾਘਾ ਕੀਤੀ। 

ਉਨ੍ਹਾਂ ਨੇ ਕੈਡੇਟਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਯਤਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਇਸ ਅਵਸਰ ‘ਤੇ ਮੌਜੂਦ ਪਤਵੰਤਿਆਂ ਵਿੱਚ ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਵੀ ਸ਼ਾਮਲ ਸਨ। ਇਹ ਉਪਲਬਧੀ ਐੱਨਸੀਸੀ ਦੁਆਰਾ ਐਵਰੇਸਟ ਅਭਿਯਾਨ ਦਾ ਤੀਸਰਾ ਸਫਲ ਅਭਿਯਾਨ ਹੈ। 

ਇਸ ਤੋਂ ਪਹਿਲਾਂ ਉਨ੍ਹਾਂ ਨੇ 2013 ਅਤੇ 2016 ਵਿੱਚ ਵੀ ਇਸੇ ਤਰ੍ਹਾਂ ਦੀਆਂ ਉਪਲਬਧੀਆਂ ਹਾਸਲ ਕੀਤੀਆਂ। ਅਭਿਯਾਨ ਦਲ ਵਿੱਚ 10 ਕੈਡੇਟ, ਅਧਿਕਾਰੀਆਂ ਦੀ ਇੱਕ ਟੁਕੜੀ, ਜੂਨੀਅਰ ਕਮਿਸ਼ਨ ਪ੍ਰਾਪਤ ਅਧਿਕਾਰੀ, ਇੰਸਟ੍ਰਕਟਰ ਅਤੇ ਗੈਰ-ਕਮਿਸ਼ਨ ਅਧਿਕਾਰੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਦਲ ਵਿੱਚ ਸੂਬੇਦਾਰ ਮੇਜਰ ਬਲਕਾਰ ਸਿੰਘ ਸ਼ਾਮਲ ਸਨ, ਜੋ ਮਾਊਂਟ ਐਵਰੇਸਟ ‘ਤੇ ਚੜ੍ਹਨ ਵਾਲੇ ਭਾਰਤੀ ਸੈਨਾ ਦੇ ਪਹਿਲੇ ਸੂਬੇਦਾਰ ਮੇਜਰ ਸਨ। 

ਦਲ ਦਾ ਯੁਵਾ ਕੈਡੇਟ ਸਿਰਫ਼ 16 ਸਾਲ ਦਾ ਸੀ। ਇਸ ਸਾਹਸਿਕ ਅਭਿਯਾਨ ਨੂੰ ਰਕਸ਼ਾ ਮੰਤਰੀ ਦੁਆਰਾ ਰਸਮੀ ਤੌਰ ‘ਤੇ 03 ਅਪ੍ਰੈਲ, 2025 ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ। ਪੂਰੇ ਅਭਿਯਾਨ ਦੌਰਾਨ ਦਲ ਨੇ ਸਾਰੇ ਸੁਰੱਖਿਆ ਪ੍ਰੋਟੋਕੌਲ ਅਤੇ ਸੰਚਾਲਨ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਅਤੇ ਹਰੇਕ ਪੜਾਅ ‘ਤੇ ਸਾਰੇ ਮੈਂਬਰਾਂ ਦੀ ਭਲਾਈ ਯਕੀਨੀ ਬਣਾਈ।