5 Dariya News

ਕੁਰਾਲੀ ਗੱਤਕਾ ਅਕੈਡਮੀ ਦੇ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਜਿੱਤਿਆ ਪਹਿਲਾ ਇਨਾਮ

5 Dariya News

ਕੁਰਾਲੀ 07-Jun-2025

ਸਥਾਨਕ ਸ਼ਹਿਰ ਦੀ ਗੱਤਕਾ ਅਕੈਡਮੀ ਖਾਲਸਾ ਅਕਾਲ ਪੁਰਖ ਕੀ ਫੌਜ ਗੱਤਕਾ ਅਕੈਡਮੀ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਪੰਜਾਬ ਭਰ ਵਿੱਚ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕੈਡਮੀ ਦੇ ਚੇਅਰਮੈਨ ਗਿਆਨੀ ਸੀਤਲ ਸਿੰਘ ਨੇ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਿਆਨੀ ਸੀਤਲ ਸਿੰਘ ਅਤੇ ਜਥੇਦਾਰ ਹਰਮਨਜੋਤ ਸਿੰਘ ਨੇ ਦੱਸਿਆ ਕੇ 1984 ਦੇ ਸਮੂਹ ਸਿੰਘ ਸਹੀਂਦਾ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਬਾਸਮਾਂ ਜਿਲ੍ਹਾ ਮੋਹਾਲੀ ਵਿਖ਼ੇ ਰਾਜ ਪੱਧਰੀ ਗੱਤਕਾ ਮੁਕਾਬਲੇ ਕਰਵਾਏ ਗਏ ।

ਜਿਸ ਵਿੱਚ ਪੰਜਾਬ ਭਰ ਤੌ ਚੋਟੀ ਦੀਆਂ 10 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਸ਼ਸਤਰ ਪ੍ਰਦਰਸ਼ਨ ਵਿੱਚ ਕੁਰਾਲੀ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ ।ਜਾਣਕਾਰੀ ਸਾਂਝੀ ਕਰਦੇ ਹੋਏ ਟੀਮ ਦੇ ਕੋਚ ,ਰਘਬੀਰ ਸਿੰਘ ਹਰਮਨਜੋਤ ਸਿੰਘ,ਰਾਜਬੀਰ ਸਿੰਘ ਅਤੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਦੁਆਰਾ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਰਾਜ ਪੱਧਰੀ ਮੁਕਾਬਲਿਆਂ ਵਿੱਚ ਸੋਨ ਮੈਡਲ ਹਾਸਲ ਹੋਏ ਹਨ ।

ਗੱਤਕਾ ਕੋਚ ਪਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ 10 ਜਿਲਿਆ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ ਸੀ ਅਤੇ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਸਹਿਬਾਨ ਦੀ ਸਖ਼ਤ ਮਿਹਨਤ ਦੇ ਸਦਕਾ ਖਿਡਾਰੀਆਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ ਹਨ ਕੁਰਾਲੀ ਪਹੁੰਚਣ ਉੱਤੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ .ਇਸ ਮੌਕੇ ਰਾਜਵੀਰ ਸਿੰਘ ਅਤੇ ਜਗਦੀਸ਼ ਸਿੰਘ ਖਾਲਸਾ ਨੇ ਵੀ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ।