ਨਰਿੰਦਰ ਮੋਦੀ ਨੇ ਸਾਫ਼-ਸੁਥਰੀ ਗਤੀਸ਼ੀਲਤਾ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਲਈ ਦਿੱਲੀ ਦੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ
5 Dariya News
ਨਵੀਂ ਦਿੱਲੀ 05-Jun-2025
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਸਟੇਨੇਬਲ ਡਿਵੈਲਪਮੈਂਟ (ਟਿਕਾਊ ਵਿਕਾਸ) ਅਤੇ ਕਲੀਨ ਅਰਬਨ ਮੋਬਿਲਿਟੀ ਨੂੰ ਪ੍ਰੋਤਸਾਹਨ ਦੇਣ ਦੀ ਦਿੱਲੀ ਸਰਕਾਰ ਦੀ ਪਹਿਲ ਦੇ ਤਹਿਤ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲ ਕਲੀਨ ਅਤੇ ਗ੍ਰੀਨ (ਸਵੱਛ ਅਤੇ ਹਰਿਤ) ਦਿੱਲੀ ਦੇ ਨਿਰਮਾਣ ਵਿੱਚ ਯੋਗਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਦਿੱਲੀ ਦੇ ਨਾਗਰਿਕਾਂ ਦੇ ‘ਜੀਵਨ ਵਿੱਚ ਸੁਗਮਤਾ’ (‘Ease of Living’) ਵਿੱਚ ਭੀ ਵਾਧਾ ਕਰੇਗਾ।
ਪ੍ਰਧਾਨ ਮੰਤਰੀ ਨੇ ਐਕਸ (x) ‘ਤੇ ਪੋਸਟ ਕੀਤਾ; “ਕਲੀਨ ਅਤੇ ਗ੍ਰੀਨ (ਸਵੱਛ ਅਤੇ ਹਰਿਤ) ਦਿੱਲੀ ਦਾ ਨਿਰਮਾਣ! ਸਸਟੇਨੇਬਲ ਡਿਵੈਲਪਮੈਂਟ (ਟਿਕਾਊ ਵਿਕਾਸ) ਅਤੇ ਕਲੀਨ ਅਰਬਨ ਮੋਬਿਲਿਟੀ ਨੂੰ ਪ੍ਰੋਤਸਾਹਨ ਦੇਣ ਦੀ ਦਿੱਲੀ ਸਰਕਾਰ ਦੀ ਪਹਿਲ ਦੇ ਤਹਿਤ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਦਿੱਲੀ ਦੇ ਨਾਗਰਿਕਾਂ ਦੇ ‘ਜੀਵਨ ਵਿੱਚ ਸੁਗਮਤਾ’ (‘Ease of Living’) ਵਿੱਚ ਭੀ ਵਾਧਾ ਕਰੇਗਾ।”