ਨਸ਼ਾ ਮੁਕਤੀ ਯਾਤਰਾ ਦਾ ਮਕਸਦ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਤੇ ਪੰਜਾਬ ਦੀ ਨੌਜਵਾਨੀ ਨੂੰ ਇਸ ਭੈੜੀ ਅਲਾਮਤ ਤੋਂ ਬਚਾਉਣਾ - ਸੋਨੀਆ ਮਾਨ
ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇਸ ਬੁਰਾਈ ਤੋਂ ਕਾਫ਼ੀ ਹੱਦ ਤੱਕ ਮਿਲੀ ਰਾਹਤ
5 Dariya News
ਪੱਟੀ, (ਤਰਨ ਤਾਰਨ) 03-Jun-2025
ਨਸ਼ਾ ਮੁਕਤੀ ਮੋਰਚਾ ਦੇ ਮਾਝਾ ਕੋਆਰਡੀਨੇਟਰ ਸੋਨੀਆਂ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਕਸਬਾ ਹਰੀਕੇ ਵਿਖੇ “ਨਸ਼ਾ ਮੁਕਤੀ ਯਾਤਰਾ” ਦੌਰਾਨ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ।ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਸ੍ਰ. ਦਿਲਬਾਗ ਸਿੰਘ ਨੇ ਵੀ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਨਸ਼ਾ ਖਤਮ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੁ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਮਕਸਦ ਸਮੂਹ ਵਰਗਾਂ ਦੇ ਸਹਿਯੋਗ ਨਾਲ ਰਾਜ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਤੇ ਪੰਜਾਬ ਨੌਜਵਾਨੀ ਨੂੰ ਇਸ ਭੈੜੀ ਅਲਾਮਤ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਜੋ ਸਾਡੀ ਨੌਜਵਾਨ ਪੀੜ੍ਹੀ ਦੀ ਜਿੰਦਗੀ ਨੂੰ ਲਗਾਤਾਰ ਤਬਾਹ ਕਰ ਰਿਹਾ ਸੀ ਅਤੇ ਲੋਕਾਂ ਦੇ ਘਰ ਬਰਬਾਦ ਕਰ ਰਿਹਾ ਸੀ, ਪਰ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਕਾਫ਼ੀ ਹੱਦ ਤੱਕ ਇਸ ਬੁਰਾਈ ਤੋਂ ਰਾਹਤ ਮਿਲੀ ਹੈ।
ਸੋਨੀਆਂ ਮਾਨ ਨੇ ਕਿਹਾ ਕਿ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਤੌਰ ‘ਤੇ ਖਾਤਮਾ ਕਰਨ ਲਈ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਇਹ ਅਸੰਭਵ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਇੱਕ ਪਹਿਰੇਦਾਰ ਦੀ ਤਰ੍ਹਾਂ ਕੰਮ ਕਰਨ, ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਸਾਥ ਨਾ ਦਿੱਤਾ ਜਾਵੇ।
ਜੇਕਰ ਪਿੰਡਾਂ ਵਿਚ ਕੋਈ ਨਸ਼ਾ ਖਾਂਦਾ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਓ ਕੇਂਦਰਾਂ ਵਿੱਚ ਭਰਤੀ ਕਰਵਾਇਆ ਜਾਵੇ, ਜਿੱਥੇ ਉਨ੍ਹਾਂ ਦਾ ਇਲਾਜ ਹੋ ਸਕੇ। ਇਸ ਮੌਕੇ ਉਹਨਾਂ ਵੱਲੋਂ ਸਮੂਹ ਹਾਜ਼ਰੀਨ ਨੂੰ ਨਸਿ਼ਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਵਾਈ ਗਈ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਭੂਮਿਕਾ ਨਿਭਾਉਣ ਦੀ ਅਪੀਲ ਵੀ ਕੀਤੀ ਗਈ।
ਇਸ ਮੌਕੇ ਐਸ ਐਚ ਓ ਕੰਵਲਜੀਤ ਰਾਏ, ਸਰਪੰਚ ਇਕਬਾਲ ਸਿੰਘ ਸਿੱਧੂ ਹਰੀਕੇ, ਰੋਸ਼ਨ ਲਾਲ ਪੁਰੀ, ਸਰਪੰਚ ਸੋਨੂੰ ਭੁੱਲਰ ਕਿਰਤੋਵਾਲ, ਗੁਰਦਿਆਲ ਸਿੰਘ ਮਰਹਾਣਾ, ਬਲਵੀਰ ਸਿੰਘ ਸ਼ਾਹ, ਬਲਬੀਰ ਸਿੰਘ ਵਿਜੀਲੈਂਸ ਵਾਲੇ, ਪੰਚਾਇਤ ਮੈਂਬਰ ਅਮਰੀਕ ਸਿੰਘ, ਮਨਬੀਰ ਸਿੰਘ ਹਰੀਕੇ, ਭੁਪਿੰਦਰ ਸਿੰਘ ਕੱਪੜੇ ਵਾਲੇ, ਪ੍ਰਗਟ ਸਿੰਘ ਹਰੀਕੇ, ਸ਼ਾਲੂ ਹਰੀਕੇ, ਹੀਰਾ ਲਾਲ ਭਾਟੀਆ, ਪਰਮਜੀਤ ਸਿੰਘ ਕਰੀਰ, ਨਿਸ਼ਾਨ ਸਿੰਘ ਬੁੱਟਰ, ਸੁਖਵਿੰਦਰ ਸਿੰਘ ਸੰਧੂ, ਠੇਕੇਦਾਰ ਗੁਰਚਰਨ ਸਿੰਘ, ਅੰਗਰੇਜ਼ ਸਿੰਘ, ਠੇਕੇਦਾਰ ਜਗਤਾਰ ਸਿੰਘ, ਹਰਦਿਆਲ ਸਿੰਘ ਮੈਂਬਰ, ਪਰਮਜੀਤ ਸਿੰਘ ਮੁਨੀਮ ਆਦਿ ਹਾਜ਼ਰ ਸਨ।