5 Dariya News

ਪ੍ਰਭਜੋਤ ਕੌਰ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਥਾਪਿਆ

5 Dariya News

ਐੱਸ ਏ ਐਸ ਨਗਰ 01-Jun-2025

ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰਾਂ ਵਿੱਚੋਂ ਵੱਖ-ਵੱਖ ਅਹੁਦਿਆਂ ਤੇ ਸਖਤ ਮਿਹਨਤ ਕਰਕੇ ਕੰਮ ਕਰਨ ਵਾਲੀ ਸ਼ਖਸ਼ੀਅਤ ਪ੍ਰਭਜੋਤ ਕੌਰ ਮੋਹਾਲੀ ਚੇਅਰਪਰਸਨ ਜਿਲ੍ਹਾ ਯੋਜਨਾ ਬੋਰਡ ਮੋਹਾਲੀ ਨੂੰ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ , ਪੰਜਾਬ ਪ੍ਰਧਾਨ ਅਮਨ  ਅਰੋੜਾ, ਮਨੀਸ਼ ਸਿਸੋਦੀਆ ਸਟੇਟ ਪ੍ਰਭਾਰੀ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਪ੍ਰਭਜੋਤ ਕੌਰ ਨੂੰ

ਮੁੜ ਆਮ ਆਦਮੀ ਪਾਰਟੀ ਜਿਲਾ ਐਸਏਐਸ ਨਗਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ।ਇਸ ਮੌਕੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਜਿਲਾ ਯੋਜਨਾ ਬੋਰਡ ਦੀ ਚੇਅਰ ਪਰਸਨ ਮੈਡਮ ਪ੍ਰਭਜੋਤ ਕੌਰ ਨੇ ਕਿਹਾ ਕਿ ਮੇਰੇ ਉੱਪਰ ਵਿਸ਼ਵਾਸ ਕਰਨ ਅਤੇ ਮੈਨੂੰ ਇਹ ਮਾਣ ਦੇਣ ਤੇ ਮੈਂ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੀ ਹਾਂ ਅਤੇ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੈਂ ਪਾਰਟੀ ਵੱਲੋਂ ਬਖਸ਼ੇ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਚੜਦੀ ਕਲਾ ਨਾਲ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਾਂਗੀ ।

ਉਹਨਾਂ ਕਿਹਾ ਕਿ ਮੈਨੂੰ ਆਪਣੀ ਸਮੂਹ ਲੀਡਰਸ਼ਿਪ ਵਰਕਰ ਵਲੰਟੀਅਰ ਅਤੇ ਪਾਰਟੀ ਸਾਥੀਆਂ ਦੇ ਸੁਨੇਹੇ ਮਿਲ ਰਹੇ ਹਨ ਜਿਨ੍ਹਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ।