5 Dariya News

ਦ੍ਰੌਪਦੀ ਮੁਰਮੂ ਨੇ ਰਾਸ਼ਟਰੀ ਫਲੋਰੈਂਸ ਨਾਇਟਿੰਗੇਲ ਪੁਰਸਕਾਰ 2025 ਪ੍ਰਦਾਨ ਕੀਤੇ

5 Dariya News

ਨਵੀਂ ਦਿੱਲੀ 30-May-2025

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (30 ਮਈ, 2025) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਨਰਸਾਂ ਨੂੰ ਵਰ੍ਹੇ 2025 ਦੇ ਲਈ ਰਾਸ਼ਟਰੀ ਫਲੋਰੈਂਸ ਨਾਇਟਿੰਗੇਲ ਪੁਰਸਕਾਰ ਪ੍ਰਦਾਨ ਕੀਤੇ। ਰਾਸ਼ਟਰੀ ਫਲੋਰੈਂਸ ਨਾਇਟਿੰਗੇਲ ਪੁਰਸਕਾਰ ਦੀ ਸਥਾਪਨਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਰਸਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਦੇ ਲਈ ਕੀਤੀ ਗਈ ਸੀ।