'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਿਆਂ ਵਿਦਿਆਰਥੀਆਂ ਰਾਹੀਂ ਪ੍ਰਚਾਰ ਦੀ ਕੀਤੀ ਸ਼ੁਰੂਆਤ
ਨਸਿ਼ਆਂ ਦੇ ਕੋਹੜ ਨੂੰ ਪੰਜਾਬ ਦੀ ਧਰਤੀ ਤੋਂ ਸਦਾ ਲਈ ਮੁਕਾ ਦਿੱਤਾ ਜਾਵੇਗਾ- ਚੇਅਰਮੈਨ ਬਾਲ ਮੁਕੰਦ ਸ਼ਰਮਾਂ
5 Dariya News
ਬਟਾਲਾ 24-May-2025
'ਯੁੱਧ ਨਸਿ਼ਆਂ ਵਿਰੁੱਧ' ਮੁਹਿੰਮ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਿਆਂ ਵਿਦਿਆਰਥੀਆਂ ਰਾਹੀਂ ਪ੍ਰਚਾਰ ਦੀ ਸ਼ੁਰੂਆਤ ਕਰਨ ਲਈ ਪੰਜਾਬ ਸਟੇਟ ਫੁਡ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਵਿਸ਼ੇਸ਼ ਤੌਰ 'ਤੇ ਜਗਤ ਸਭਾ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਦੇ ਸੱਦੇ 'ਤੇ ਗੁਰਦਾਸਪੁਰ ਪਹੁੰਚੇ। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰਜੀਤ ਸਿੰਘ ਦੇ ਨਾਲ ਜਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਨਸਿ਼ਆਂ ਵਿਰੁੱਧ ਜਾਗਰੂਕਤਾ ਅਭਿਆਨ ਤਹਿਤ ਨਿਵੇਕਲੀ ਸ਼ੁਰੂਆਤ ਕਰਵਾਈ।
ਇਸ ਮੋਕੇ ਚੇਅਰਮੈਨ ਸ਼ਰਮਾਂ ਨੇ ਕਿਹਾ ਕਿ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ ਅਤੇ ਪਰਮਿੰਦਰ ਸਿੰਘ ਸੈਣੀ, ਜਿਲਾ ਗਾਈਡੈਂਸ ਕਾਊਂਸਲਰ- ਕਮ- ਸੀਨੀਅਰ ਮੀਤ ਪ੍ਰਧਾਨ ਜਗਤ ਪੰਜਾਬੀ ਸਭਾ ਵੱਲੋਂ ਬਹੁਤ ਵੱਡੀ ਵਿਉਂਤ ਬੰਦੀ ਨਾਲ ਨਸਿ਼ਆਂ ਦੇ ਕੋਹੜ ਨੂੰ ਪੰਜਾਬ ਦੀ ਧਰਤ ਤੋਂ ਮੁਕਾਉਣ ਲਈ ਪ੍ਰੋਗਰਾਮ ਉਲੀਕਿਆ ਹੈ। ਉਨਾਂ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਬਟਾਲਾ ਦੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਮਿਲ ਕੇ ਗੁਰਦਾਸਪੁਰ ਜਿਲੇ ਦੇ 7 ਵਿਧਾਨ ਸਭਾ ਹਲਕਿਆਂ, 6 ਸਬ ਡਵੀਜਨਾਂ ਦੇ 200 ਪਿੰਡਾਂ ਦੇ ਚਾਰ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਮਿਲਕੇ ਉਨਾਂ ਨੂੰ ਨਸਿ਼ਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਉਨਾਂ ਤੋਂ ਪ੍ਰਣ ਕਰਵਾਇਆ ਅਤੇ ਸਕੂਲੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਜਾਗਰੂਕਤਾ ਲਈ ਰਵਾਨਾ ਕੀਤਾ।
ਇਸ ਮੋਕੇ ਆਰ ਡੀ ਖੋਸਲਾ ਬਟਾਲਾ ਸਕੂਲ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਨਸ਼ੇ ਦੇ ਵਪਾਰੀ ਇਹ ਸਮਝ ਲੈਣ ਕਿ ਹੁਣ ਉਨਾਂ ਦਾ ਅੰਤ ਆ ਗਿਆ ਹੈ , ਕਿਉਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤੇ ਗਏ ਸੰਕਲਪ ਨਸ਼ਾ ਮੁਕਤ ਰੰਗਲਾ ਪੰਜਾਬ ਨੂੰ ਅਸੀਂ ਸਾਰੇ ਰਲ ਕੇ ਪੂਰਾ ਕਰ ਰਹੇ ਹਾਂ। ਉਨਾਂ ਅੱਗੇ ਕਿਹਾ ਕਿ ਕਿਸੇ ਵੀ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਲਈ ਬੱਚੇ ਹੀ ਦਿਲ ਤੋਂ ਸੱਚਾ ਸਹਿਯੋਗ ਦਿੰਦੇ ਹਨ ਕਿਉਕਿ ਬੱਚੇ ਮਨ ਦੇ ਸੱਚੇ ਹੁੰਦੇ ਹਨ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵਲੋਂ ਚੇਅਰਮੈਨ ਬਾਲ ਮੁਕੰਦ ਸ਼ਰਮਾ ਨਾਲ ਮਿਲਕੇ ਗੁਰੁ ਗੋਬਿੰਦ ਸਿੰਘ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਇਕ ਫਲਦਾਰ ਬੂਟਾ ਲਗਾਇਆ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਡਾ ਭਵਿੱਖ ਹੋ ਅਸੀਂ ਸਾਰੇ ਤੁਹਾਡਾ ਚੰਗਾ ਭਵਿੱਖ ਬਨਾਉਣ ਲਈ ਤੁਹਾਨੂੰ ਚੰਗੀ ਸਿੱਖਿਆ ਮੁਹੱਇਆ ਕਰਵਾਉਦਿਆਂ ਹਰ ਤਰਾਂ ਦੀ ਸਮਾਜਿਕ ਬੁਰਾਈ ਤੋ ਬਚਾਵਾਂਗੇ।
ਨਸ਼ਾ ਵੇਚਣ ਵਾਲਿਆਂ ਦਾ ਖਾਤਮਾ ਪੰਜਾਬ ਦੀ ਧਰਤੀ ਤੋਂ ਕਰ ਦਿੱਤਾ ਜਾਵੇਗਾ। ਜਗਤ ਪੰਜਾਬ ਸਭਾ ਦੇ ਆਹੁਦੇਦਾਰਾਂ ਸੂਬਾ ਪ੍ਰਧਾਨ ਮੁਕੇਸ਼ ਵਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ ਵਲੌ ਦੱਸਿਆ ਗਿਆ ਜਿਲੇ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਵਿੱਚ ਪੜਦੇ ਬੱਚਿਆਂ ਰਾਹੀਂ ਹਰ ਘਰ ਤਕ ਯੁੱਧ ਨਸਿ਼ਆਂ ਵਿਰੁੱਧ ਮਹਿੰਮ ਦਾ ਸੁਨੇਹਾ ਪੁਹੁੰਚਾਇਆ ਜਾਵੇਗਾ।
ਇਸ ਮੋਕੇ ਯਸ਼ਪਾਲ ਚੌਹਾਨ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ, ਡਾਇਰੈਕਟਰ ਕਸ਼ਮੀਰ ਸਿੰਘ ਵਾਹਲਾ, ਜਗਤ ਪੰਜਾਬੀ ਸਭਾ ਦੇ ਜਨਰਲ ਸਕੱਤਰ ਪਵਨ ਕੁਮਾਰ, ਮੀਤ ਪ੍ਰਧਾਨ ਸਰਵਨ ਸਿੰਘ ਧੰਦਲ, ਸੱਜਨ ਸਿੰਘ ਧੰਦਲ, ਤਜਿੰਦਰ ਸਿੰਘ ਉਰਫ ਸੰਨੀ, ਜਗਤਾਰ ਸਿੰਘ ਸੰਧੂ ਮੈਬਰ ਜੀ ਜੀ ਐਸ, ਜਸਮੀਤ ਸਿੰਘ ਮੈਨੇਜਰ ਗੁਰੂ ਗੋਬਿੰਦ ਸਿੰਘ ਸਕੂਲ, ਰਾਜਵਿੰਦਰ ਸਿੰਘ ਢਿਲੋਂ, ਮੋਹਨ ਲਾਲ, ਚੇਅਰਮੈਨ ਅਰਵਿੰਦ ਖੋਸਲਾ, ਰੇਖਾ ਵਰਮਾ, ਜੋਗਿੰਦਰ ਕੁਮਾਰ ਅੰਗੁਰਾਲਾ, ਕੁਲਦੀਪ ਚੰਦ ਸ਼ਰਮਾ ਪੀ ਸੀ ਐਸ ਸਹਾਇਕ ਕਮਿਸ਼ਨਰ, ਜਿਲਾ ਸਿੱਖਿਆ ਅਫਸਰ ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ, ਡੀ ਪੀ ਆਰ ੳ ਹਰਜਿੰਦਰ ਸਿੰਘ ਕਲਸੀ, ਨਵਦੀਪ ਸਿੰਘ, ਚੰਦਨ ਬਲੱਗਨ, ਡਾ ਸਿ਼ਵਾਨੀ ਸਿੰਘ,ਪ੍ਰਦੀਪ ਅਰੌੜਾ ਪਿ੍ਰੰਸੀਪਲ,ਬਲਵਿੰਦਰ ਸਿੰਘ ਗਿੱਲ,ਚੇਅਰਮੈਨ ਸਵਿੰਦਰ ਸਿੰਘ ਗਿੱਲ,ਰਵਿੰਦਰ ਸਿੰਘ ਰਾਜੂ ਆਦਿ ਹਾਜਰ ਸਨ।