5 Dariya News

ਹਰਮਨਜੋਤ ਸਿੰਘ ਨੇ 10ਵੀਂ ਜਮਾਤ ਵਿੱਚ 97.2% ਅੰਕ ਹਾਸਿਲ ਕਰਕੇ ਮੋਹਾਲੀ ਦਾ ਨਾਂ ਕੀਤਾ ਰੌਸ਼ਨ: ਬਲਬੀਰ ਸਿੰਘ ਸਿੱਧੂ

ਇਹ ਉਪਲਬਧੀ ਇਨ੍ਹਾਂ ਨੌਜਵਾਨਾਂ ਦੀ ਮਿਹਨਤ, ਜਨੂੰਨ ਅਤੇ ਪੜ੍ਹਾਈ ਪ੍ਰਤੀ ਸਮਰਪਣ ਦਾ ਨਤੀਜਾ ਹੈ: ਬਲਬੀਰ ਸਿੰਘ ਸਿੱਧੂ

5 Dariya News

ਮੋਹਾਲੀ 22-May-2025

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਬਲਬੀਰ ਸਿੰਘ ਸਿੱਧੂ ਨੇ ਫੇਜ਼-5, ਮੋਹਾਲੀ ਵਿਖੇ ਸ. ਬਲਬੀਰ ਸਿੰਘ ਜੀ ਦੇ ਪੋਤਰੇ ਅਤੇ ਸ. ਨਰਿੰਦਰਜੀਤ ਸਿੰਘ ਜੀ ਦੇ ਸਪੁੱਤਰ ਸ. ਹਰਮਨਜੋਤ ਸਿੰਘ ਨੂੰ 10ਵੀਂ ਜਮਾਤ ਵਿੱਚ 97.2% ਅੰਕ ਪ੍ਰਾਪਤ ਕਰਨ 'ਤੇ ਘਰ ਪਹੁੰਚ ਕੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਦਿੱਤੀਆਂ। ਸਿੱਧੂ ਨੇ ਕਿਹਾ, "ਹਰਮਨਜੋਤ ਸਿੰਘ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਮੋਹਾਲੀ ਦੇ ਨਾਲ-ਨਾਲ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।" 

ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀ ਸਾਡੇ ਪੰਜਾਬ ਅਤੇ ਦੇਸ਼ ਦੇ ਭਵਿੱਖ ਦੀਆਂ ਮਜ਼ਬੂਤ ਨੀਵਾਂ ਹਨ। ਉਨ੍ਹਾਂ ਅੱਗੇ ਕਿਹਾ, "ਇਨ੍ਹਾਂ ਵਿਦਿਆਰਥੀਆਂ ਦੀ ਵਿਦਿਅਕ ਦ੍ਰਿੜਤਾ ਅਤੇ ਵਚਨਬੱਧਤਾ ਸੱਚਮੁੱਚ ਰੰਗ ਲਿਆਉਂਦੀ ਹੈ ਅਤੇ ਇਹ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਦੇ ਹਨ।"

ਹਰਮਨਜੋਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, "ਇਹ ਉਪਲਬਧੀ ਇਨ੍ਹਾਂ ਨੌਜਵਾਨਾਂ ਦੀ ਮਿਹਨਤ, ਜਨੂੰਨ ਅਤੇ ਪੜ੍ਹਾਈ ਪ੍ਰਤੀ ਸਮਰਪਣ ਦਾ ਨਤੀਜਾ ਹੈ। ਇਸ ਕਾਮਯਾਬੀ ਵਿੱਚ ਮਾਪਿਆਂ ਅਤੇ ਅਧਿਆਪਕਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ, ਜਿਸ ਦੀ ਮੈਂ ਖੁੱਲ੍ਹੇ ਦਿਲੋਂ ਸ਼ਲਾਘਾ ਕਰਦਾ ਹਾਂ।"

ਇਸ ਮੌਕੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ (ਮੱਛਲੀ ਕਲਾਂ), ਸ. ਇੰਦਰਜੀਤ ਸਿੰਘ ਖੋਖਰ ਅਤੇ ਸ. ਵਿਕਰਮਜੀਤ ਸਿੰਘ ਹੂੰਝਣ ਵੀ ਮੌਜੂਦ ਸਨ।