ਜਗਦੀਪ ਸਿੰਘ ਕਾਕਾ ਬਰਾੜ ਨੇ 91 ਲੱਖ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਕੀਤੇ ਉਦਘਾਟਨ
5 Dariya News
ਸ੍ਰੀ ਮੁਕਤਸਰ ਸਾਹਿਬ 02-May-2025
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਯੋਗ ਰਹਿਨੁਮਾਈ ਹੇਠ ਸਿੱਖਿਆ ਕ੍ਰਾਂਤੀ ਆਰੰਭ ਹੋਈ ਹੈ। ਇਸ ਤਹਿਤ ਅੱਜ ਹਲਕਾ ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੰਬੀ ਢਾਬ,ਸਰਕਾਰੀ ਮਿਡਲ ਸਕੂਲ ਲੰਬੀ ਢਾਬ, ਸਰਕਾਰੀ ਪ੍ਰਾਇਮਰੀ ਸਕੂਲ ਜੱਸੇਆਣਾ, ਸਰਕਾਰੀ ਪ੍ਰਾਇਮਰੀ ਸਕੂਲ ਲੰਡੇ ਰੋਡੇ, ਸਰਕਾਰੀ ਹਾਈ ਸਕੂਲ ਲੰਡੇ ਰੋਡੇ, ਸਰਕਾਰੀ ਪ੍ਰਾਇਮਰੀ ਸਕੂਲ ਲੁਬਾਣਿਆਂਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਵੰਗਲ, ਸਰਕਾਰੀ ਹਾਈ ਸਕੂਲ ਸੱਕਾਂਵਾਲੀ ਵਿਖੇ 91 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ।
ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਲੰਬੀ ਢਾਬ ਦੀ ਚਾਰ ਦੀਵਾਰੀ ਲਈ 2 ਲੱਖ ਰੁਪਏ,ਸਰਕਾਰੀ ਮਿਡਲ ਸਕੂਲ ਲੰਬੀ ਢਾਬ ਦੀ ਚਾਰ ਦੀਵਾਰੀ ਲਈ 11 ਲੱਖ 15 ਹਜ਼ਾਰ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਜੱਸੇਆਣਾ ਦੇ ਕਮਰਿਆਂ ਲਈ 12 ਲੱਖ 51 ਹਜ਼ਾਰ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਲੰਡੇ ਰੋਡੇ ਦੀ ਚਾਰ ਦੀਵਾਰੀ ਅਤੇ ਨਵਾ ਕਮਰਾ ਬਨਾਉਣ ਲਈ 9 ਲੱਖ 51 ਹਜ਼ਾਰ ਰੁਪਏ, ਸਰਕਾਰੀ ਹਾਈ ਸਕੂਲ ਲੰਡੇ ਰੋਡੇ ਦੀ ਚਾਰ ਦੀਵਾਰੀ ਲਈ 18 ਲੱਖ 55 ਹਜ਼ਾਰ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਲੁਬਾਣਿਆਂਵਾਲੀ ਦੀ ਚਾਰ ਦੀਵਾਰੀ ਅਤੇ ਨਵੇ ਕਮਰਿਆਂ ਲਈ 12 ਲੱਖ 9 ਹਜ਼ਾਰ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਵੰਗਲ ਦੀ ਚਾਰ ਦੀਵਾਰੀ ਅਤੇ ਨਵੇਂ ਕਮਰੇ ਬਨਾਉਣ ਲਈ 15 ਲੱਖ 1 ਹਜ਼ਾਰ ਰੁਪਏ, ਸਰਕਾਰੀ ਹਾਈ ਸਕੂਲ ਸੱਕਾਂਵਾਲੀ ਦੀ ਚਾਰ ਦੀਵਾਰੀ ਅਤੇ ਪਖਾਨਿਆਂ ਲਈ 10 ਲੱਖ 20 ਹਜ਼ਾਰ ਰੁਪਏ ਦੇ ਕੰਮਾਂ ਦੇ ਉਦਘਾਟਨ ਕੀਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਬੰਧਿਤ ਸਕੂਲਾਂ ਦੇ ਅਧਿਆਪਕ, ਸਕੂਲੀ ਬੱਚੇ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।