5 Dariya News

ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਬ੍ਰਾਹਮਣ ਭਾਈਚਾਰੇ ਦੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 27-Apr-2014

ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਲੋਕਾਂ ਨੂੰ ਲਗਾਤਾਰ ਗੁੰਮਰਾਹ ਕਰਨ ਤੇ ਲੱਗਾ ਹੋਇਆ ਹੈ। ਜਿਸ ਦਾ ਸਬੂਤ ਉਸ ਸਮੇਂ ਮਿਲਿਆ ਜਦੋ ਬ੍ਰਾਹਮਣ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਲੋਕਾਂ ਨੇ ਚੰਦੂ ਮਾਜਰਾ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ। ਅੱਜ ਜਿਲ੍ਹਾਂ ਕਾਂਗਰਸ ਕਮੇਟੀ ਮੋਹਾਲੀ ਦੇ ਮੁੱਖ ਦਫਤਰ ਵਿਖੇ ਹਲਕਾ ਮੋਹਾਲੀ ਦੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਇੱਕਠੇ ਹੋਏ ਬ੍ਰਾਹਮਣ ਭਾਈਚਾਰੇ ਦੇ ਆਗੂ ਜਿਨ੍ਹਾਂ ਵਿਚ ਬ੍ਰਾਹਮਣ ਸਭਾ ਦੇ ਚੇਅਰਮੈਨ ਸ਼੍ਰੀ ਸੁਸ਼ੀਲ ਕੁਮਾਰ ਅੱਤਰੀ ਐਡਵੋਕੇਟ ਜਿਨ੍ਹਾਂ ਵਿਚ ਬ੍ਰਾਹਮਣ ਸਭਾ ਦੇ ਆਹੁਦੇਦਾਰ ਬੈਜਨਾਥ ਸ਼ਰਮਾ, ਸੋਹਨ ਲਾਲ ਸ਼ਰਮਾ, ਐਸ.ਡੀ ਸ਼ਰਮਾ, ਕੇ.ਕੇ. ਕਪਿਲਾ ਅਤੇ ਬੀ.ਬੀ ਗੌਤਮ ਐਡਵੋਕੇਟ, ਸਤਿਪਾਲ ਸ਼ਰਮਾ, ਜਨਕ ਰਾਜ ਸ਼ਰਮਾ, ਰਮਨ ਸ਼ਰਮਾ, ਬਹਾਦਰ ਚੰਦ ਸ਼ਰਮਾ, ਭੁਪਿੰਦਰ ਕੁਮਾਰ ਸ਼ਰਮਾ, ਅਸਵਨੀ ਕੁਮਾਰ ਬੈਦ, ਪ੍ਰਦੀਪ ਸ਼ਰਮਾ ਪੱਪੀ, ਕੁਲਵਿੰਦਰ ਸ਼ਰਮਾ ਕਾਲਾ, ਸੁਰਿੰਦਰ ਸ਼ਰਮਾ, ਤਰਸੇਮ ਚੰਦ ਸ਼ਰਮਾ, ਰਿਸ਼ਵ ਸਰਮਾ ਨੇ ਇਸ ਗੱਲ ਦਾ ਸਪਸ਼ਟ ਐਲਾਨ ਕੀਤਾ ਕਿ ਬ੍ਰਾਹਮਣ ਭਾਈਚਾਰੇ ਦੇ ਲੋਕ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਮੋਦੀ ਵਰਗੇ ਫਿਰਕਾਪ੍ਰਸਤ ਵਿਅਕਤੀ ਦੀ ਹਿਮਾਇਤ ਕਰਨ ਵਾਲੇ ਚੰਦੂ ਮਾਜਰਾ ਨੂੰ ਉਨ੍ਹਾਂ ਦਾ ਸਮਰਥਨ ਕਿਸੇ ਵੀ ਕੀਮਤ ਤੇ ਸੰਭਵ ਨਹੀਂ। 

ਇਸ ਮੌਕੇ ਬੋਲਦਿਆਂ ਬ੍ਰਾਹਮਣ ਮਹਾਂਸੰਗ ਪੰਜਾਬ ਦੇ ਪ੍ਰਧਾਨ ਪੰ. ਅਨੂਪ ਸਿੰਘ ਹੰਡੇਸਰਾ ਨੇ ਅਕਾਲੀਆਂ ਵੱਲੋਂ ਬ੍ਰਾਹਮਣਾ ਸਮਾਜ ਤੇ ਕੀਤੇ ਅੱਤਿਆਚਾਰਾਂ ਨੂੰ ਸਮਾਜ ਦੇ ਰੱਖਿਆ  ਅਤੇ ਅੱਜ ਤੱਕ ਬ੍ਰਾਹਮਣ ਸਮਾਜ ਨੂੰ ਅਣਦੇਖਿਆ ਕੀਤਾ ਅਤੇ ਬ੍ਰਾਹਮਣ ਸਮਾਜ ਦਾ ਸੋਸ਼ਨ ਕੀਤਾ। ਅੱਜ ਬ੍ਰਾਹਮਣ ਸਮਾਜ ਤੋਂ ਵੋਟਾਂ ਦੀ ਉਮੀਦ ਰੱਖਣਾ ਵਿਅਰਥ ਹੈ। ਬ੍ਰਾਹਮਣ ਸਮਾਜ ਉਹ ਸਮਾਜ ਹੈ ਜੋ ਸਚਾਈ ਤੇ ਧਰਮ ਦੇ ਨਾਲ ਜਾਲਮਾਂ ਦੇ ਰਾਜ ਵਿਚ ਵੀ ਨਹੀ ਡੋਲਿਆ। ਪਿਛਲੇ ਦਿਨੀ ਜਿਨ੍ਹਾਂ ਮੌਕਾ ਪ੍ਰਸਤ ਵਿਅਕਤੀਆਂ ਨੇ ਖਬਰ ਲਗਵਾਈ ਹੈ ਉਸ ਦਾ ਜੋਰਦਾਰ ਸ਼ਬਦਾ ਵਿਚ ਖੰਡਨ ਕਰਦੇ ਹਨ। ਇਸ ਮੌਕੇ ਇੱਕਤਰ ਹੋਏ ਬ੍ਰਾਹਮਣ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਸ.ਬੇਅੰਤ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਾ ਹੈ ਜਿਸ ਦੀ ਬਦੋਲਤ ਅੱਜ ਪੰਜਾਬ ਦਾ ਸਾਰਾ ਹਿੰਦੂ ਸਮਾਜ ਪੰਜਾਬ ਵਿਚ ਵੱਸ ਰਿਹਾ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਸੂਬੇ ਵਿਚ ਕਾਇਮ ਕੀਤੇ ਭਾਈਚਾਰੇ ਦਾ ਗਵਾਹ ਹੈ। ਇਸ ਮੀਟਿੰਗ ਵਿਚ ਸੈਕੰੜਿਆਂ ਬ੍ਰਾਹਮਣ ਸਮਾਜ ਦੇ ਮੈਂਬਰਾਂ ਨੇ ਕਾਂਗਰਸ ਪਾਰਟੀ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਭਰੋਸਾ ਦਿਵਾਇਆ ਕਿ ਸ੍ਰੀਮਤੀ ਅਬਿੰਕਾ ਸੋਨੀ ਅਣਗਿਣਤ ਵੋਟਾਂ ਪਾ ਕੇ ਜਿੱਤਾਇਆ ਜਾਵੇਗਾ। ਇਸ ਮੌਕੇ ਹਲਕਾ ਬੋਲਦਿਆਂ ਹਲਕਾ ਵਿਧਾਇਕ ਸ਼੍ਰੀ ਸਿੱਧੂ ਨੇ ਬ੍ਰਾਹਮਣ ਭਾਈਚਾਰੇ ਦਾ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਬਿਕਾ ਸੋਨੀ ਨੂੰ ਸਮਰਥਨ ਦੇਣ ਬਦਲੇ ਧੰਨਵਾਦ ਕੀਤਾ। ਉਥੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕੇਂਦਰ ਦੇ ਵਿਚ ਯੂ.ਪੀ.ਏ ਸਰਕਾਰ ਦਆਰਾ ਸੱਤਾ ਵਿਚ ਆਉਣ ਤੇ ਬ੍ਰਾਹਮਣ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹਲ ਕਰਵਾਇਆ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਮੌਜੂਦ ਸਨ।