ਦਰਗਾਹ ਬਾਬਾ ਸਯੀਅਦ ਹਜ਼ਰਤ ਅਲੀ ਬਾਦਸ਼ਾਹ ਵਿਖੇ ਕਰਵਾਇਆ 'ਉਰਸ ਮੇਲਾ' ਅਮਿੱਟ ਪੈੜ੍ਹਾਂ ਛੱਡਦਾ ਹੋਇਆ ਸੰਪੰਨ
ਗਾਇਕ ਕੰਵਰ ਗਰੇਵਾਲ ਅਤੇ ਦਰਸ਼ਨਜੀਤ ਨੇ ਆਪਣੀ ਸੱਭਿਅਕ, ਸੂਫ਼ੀਆਨਾ ਅਤੇ ਰੂਹਾਨੀਅਤ ਭਰੀ ਗਾਇਕੀ ਨਾਲ ਚੰਗਾ ਰੰਗ ਬੰਨ੍ਹਿਆ
5 Dariya News
ਸਮਾਣਾ 25-Apr-2025
ਦਰਗਾਹ ਬਾਬਾ ਸਯੀਅਦ ਹਜ਼ਰਤ ਅਲੀ ਬਾਦਸ਼ਾਹ (ਬਸਤੀ ਗੋਬਿੰਦ ਨਗਰ ਸਮਾਣਾ) ਵਿਖੇ 10ਵਾਂ ਸਲਾਨਾ 'ਉਰਸ ਮੇਲਾ' ਦਰਗਾਹ ਦੇ ਸੇਵਾਦਾਰ ਗੁਰਜੰਟ ਸਿੰਘ ਸੇਖੋਂ ਅਤੇ ਗੋਂਸ ਸੇ ਆਜ਼ਮ ਪ੍ਰਬੰਧਕ ਕਮੇਟੀ ਵਲੋਂ ਹੈਪੀ ਬਾਬਾ ਜੀ ਛਪਾਰ ਵਾਲੇ ਅਤੇ ਬਾਬਾ ਗ਼ਫ਼ੂਰ ਮੀਰਾ ਜੀ ਠਸਕਾਂ ਵਾਲਿਆਂ ਦੇ ਆਸ਼ੀਰਵਾਦ ਸਦਕਾ ਬਹੁਤ ਹੀ ਧੂਮਧਾਮ ਅਤੇ ਸ਼ਰਧਾਪੂਰਵਕ ਕਰਵਾਇਆ ਗਿਆ।
ਇਸ ਮੌਕੇ ਹੈਪੀ ਬਾਬਾ ਜੀ ਛਪਾਰ ਵਾਲੇ, ਬਾਬਾ ਗ਼ਫ਼ੂਰ ਮੀਰਾ ਜੀ,ਕੁਲਦੀਪ ਸਾਂਈ, ਜ਼ੀਰਾ ਬਾਬਾ, ਗੋਲਡੀ ਬਾਬਾ, ਸੁਖਬਲ ਕੌਰ ਮੋਹਾਲੀ, ਕੋਮਲ ਮਹੰਤ, ਇਮਰਾਨ ਸ਼ਾਹ ਚਿਸਤੀ, ਰਣਜੀਤ ਸਾਂਈ, ਕਰਮਜੀਤ ਪੁਰੀ ਭਗਤਾ ਭਾਈ, ਅੰਜਲੀ ਮਹੰਤ ਅਤੇ ਆਲੀਆ ਮਹੰਤ ਆਦਿ ਤੋਂ ਇਲਾਵਾ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਪਤਵੰਤਿਆਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ, ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਨੂੰ ਇਸ ਮੇਲੇ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਅਤੇ ਦਰਸ਼ਨਜੀਤ ਨੇ ਆਪਣੀ ਸੱਭਿਅਕ, ਸੂਫ਼ੀਆਨਾ ਅਤੇ ਰੂਹਾਨੀਅਤ ਭਰੀ ਗਾਇਕੀ ਨਾਲ ਚੰਗਾ ਰੰਗ ਬੰਨ੍ਹਿਆ ਅਤੇ ਸੰਗਤਾਂ ਨੂੰ ਪ੍ਰਮਾਤਮਾ ਨਾਲ ਜੁੜ ਕੇ ਭਜਨ ਬੰਦਗੀ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੰਚਾਇਤ ਸੈਕਟਰੀ ਹਰਜਿੰਦਰ ਸਿੰਘ ਬੇਦੀ ਅਤੇ ਪ੍ਰਦਮਨ ਸਿੰਘ ਵਿਰਕ ਨੇ ਕਿਹਾ ਕਿ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਸਾਡੀ ਜ਼ਿੰਦਗੀ ਦਾ ਇਕ ਅਨਿਖੜਵਾਂ ਅੰਗ ਹਨ।
ਜੋ ਸਾਡੇ ਅਤੀਤ ਦੀ ਸ਼ਾਨ ਨੂੰ ਵਰਤਮਾਨ ਦੀ ਤਰੱਕੀ ਨਾਲ ਵੀ ਜੁੜਦੇ ਹਨ ਅਤੇ ਲੋਕਾਂ ਦੇ ਆਪਸੀ ਮੇਲ ਜੋਲ ਦਾ ਇੱਕ ਵਧੀਆ ਸੋਮਾ ਹਨ।ਇਸ ਮੌਕੇ ਸੇਵਾਦਾਰ ਗੁਰਜੰਟ ਸਿੰਘ ਸੇਖੋਂ, ਅਮਰਿੰਦਰ ਸਿੰਘ ਸੋਨੂੰ ਢੋਟ, ਪ੍ਰਧਾਨ ਜੱਸ ਸ਼ਰਮਾ ਅਤੇ ਚੇਅਰਮੈਨ ਸੋਨੀ ਦਾਨੀਪੁਰ ਆਦਿ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਇੰਦਰਜੀਤ ਸਿੰਘ, ਗੁਰਜੰਟ ਸਿੰਘ ਦਾਨੀਪੁਰ, ਗੁਲਾਬ ਸਿੰਘ, ਕਰਮਜੀਤ ਸਿੰਘ ਅਤੇ ਅਜੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।