ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ 'ਭਾਰਤੀ ਗਿਆਨ ਪ੍ਰਣਾਲੀ: ਇੱਕ ਬਹੁ-ਆਯਾਮੀ ਵਿਰਾਸਤ' 'ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ
5 Dariya News
ਅੰਮ੍ਰਿਤਸਰ 23-Apr-2025
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਕੇਂਦਰੀ ਹਿੰਦੀ ਡਾਇਰੈਕਟੋਰੇਟ, ਸਿੱਖਿਆ ਮੰਤਰਾਲੇ (ਉੱਚ ਸਿੱਖਿਆ ਵਿਭਾਗ), ਭਾਰਤ ਸਰਕਾਰ, ਨਵੀਂ ਦਿੱਲੀ ਦੇ ਸਹਿਯੋਗ ਨਾਲ 'ਭਾਰਤੀ ਗਿਆਨ ਪ੍ਰਣਾਲੀ: ਇੱਕ ਬਹੁ-ਆਯਾਮੀ ਵਿਰਾਸਤ' ਵਿਸ਼ੇ 'ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕੀਤੀ।
ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਪਦਮਸ਼੍ਰੀ ਪ੍ਰੋ. (ਡਾ.) ਹਰਮੋਹਿੰਦਰ ਸਿੰਘ ਬੇਦੀ ਇਸ ਮੌਕੇ ਮੁੱਖ ਮਹਿਮਾਨ ਸਨ ਅਤੇ ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕੈਡਮੀ ਦੇ ਵਾਈਸ ਪ੍ਰਧਾਨ ਪ੍ਰੋ. (ਡਾ.) ਕੁਲਦੀਪ ਅਗਨੀਹੋਤਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਹਿੰਦੀ ਵਿਭਾਗ ਦੇ ਮੁਖੀ ਅਤੇ ਭਾਸ਼ਾਵਾਂ ਫੈਕਲਟੀ ਦੇ ਡੀਨ ਅਤੇ ਸੈਮੀਨਾਰ ਦੇ ਕਨਵੀਨਰ, ਪ੍ਰੋ. (ਡਾ.) ਸੁਨੀਲ ਕੁਮਾਰ ਸੈਮੀਨਾਰ ਦੇ ਉਦੇਸ਼ਾਂ ਬਾਰ ਜਾਣ-ਪਛਾਣ ਕਰਵਾਈ।
ਇਸ ਸੈਮੀਨਾਰ ਦੀ ਸ਼ੁਰੂਆਤ ਹੰਸਰਾਜ ਮਹਿਲਾ ਮਹਾਵਿਿਦਆਲਿਆ, ਜਲੰਧਰ ਦੇ ਹਿੰਦੀ ਵਿਭਾਗ ਦੇ ਵਿਿਦਆਰਥੀਆਂ ਦੁਆਰਾ ਪੇਸ਼ ਕੀਤੇ ਗਏ ਇੱਕ ਨੁੱਕੜ ਨਾਟਕ ਨਾਲ ਹੋਈ। ਆਪਣੇ ਸੰਬੋਧਨ ਵਿੱਚ, ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਪੰਜਾਬ ਦੀ ਅਮੀਰ ਸਾਹਿਤਕ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਗ੍ਰੰਥ, ਰਿਗਵੇਦ, ਇਸ ਖੇਤਰ ਵਿੱਚ ਰਚਿਆ ਗਿਆ ਸੀ ਅਤੇ ਇਸ ਤੋਂ ਇਲਾਵਾ ਭਾਰਤੀ ਸੱਭਿਆਚਾਰ ਦੇ ਹੋਰ ਬੁਨਿਆਦੀ ਗ੍ਰੰਥਾਂ ਜਿਵੇਂ ਕਿ ਮਹਾਂਭਾਰਤ ਅਤੇ ਗੀਤਾ ਦੇ ਇਤਿਹਾਸ ਵੀ ਇਸ ਧਰਤੀ ਨਾਲ ਜੁੜੇ ਹੋਏ ਹਨ।
ਉਨ੍ਹਾਂ ਕਿਹਾ ਕਿ ਹਿੰਦੀ ਸਾਹਿਤ ਵਿੱਚ ਪੰਜਾਬ ਦੇ ਅਨਮੋਲ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਪ੍ਰੋ. ਸੁਨੀਲ ਕੁਮਾਰ ਨੇ ਕਿਹਾ ਕਿ ਹਿੰਦੀ ਸੱਭਿਆਚਾਰ ਅਤੇ ਪਛਾਣ ਨੂੰ ਜੋੜਦੀ ਹੈ ਅਤੇ ਹਿੰਦੀ ਨੂੰ ਸ਼ਾਂਤੀ ਅਤੇ ਏਕਤਾ ਦੀ ਭਾਸ਼ਾ ਵਜੋਂ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪਦਮਸ਼੍ਰੀ ਪ੍ਰੋ. (ਡਾ.) ਹਰਮੋਹਿੰਦਰ ਸਿੰਘ ਬੇਦੀ ਨੇ ਰਾਸ਼ਟਰ ਦੇ ਸਾਹਿਤ ਅਤੇ ਇਸਦੀ ਖੁਸ਼ਹਾਲੀ ਵਿਚਕਾਰ ਸਬੰਧ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਅਮੀਰ ਸਾਹਿਤ ਇੱਕ ਵਧੇਰੇ ਸ਼ਕਤੀਸ਼ਾਲੀ ਰਾਸ਼ਟਰ ਨੂੰ ਉਤਸ਼ਾਹਿਤ ਕਰਦਾ ਹੈ।
ਉਨ੍ਹਾਂ ਨੇ ਇਤਿਹਾਸ ਵਿਚ ਗਿਆਨ, ਸਮਝ ਅਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਸਾਹਿਤ ਦੀ ਮਹੱਤਤਾ ਨੂੰ ਉਜਾਗਰ ਕੀਤਾ। ਕੇਂਦਰੀ ਹਿੰਦੀ ਡਾਇਰੈਕਟੋਰੇਟ ਦੇ ਡਾਇਰੈਕਟਰ ਪ੍ਰੋ. (ਡਾ.) ਸੁਨੀਲ ਬਾਬੂਰਾਓ ਕੁਲਕਰਨੀ ਨੇ ਦੱਸਿਆ ਕਿ ਗਿਆਨ ਦੀਆਂ ਭਾਰਤੀ ਪਰੰਪਰਾਵਾਂ ਭਾਈਚਾਰਿਆਂ ਵਿਚਕਾਰ ਸਬੰਧਾਂ ਨੂੰ ਸੁਚਾਰੂ ਬਣਾਉਂਦੀਆਂ ਹਨ। ਉਨ੍ਹਾਂ ਭਾਰਤੀ ਗਿਆਨ ਪ੍ਰਣਾਲੀ ਨੂੰ ਸਾਹਿਤ, ਦਰਸ਼ਨ ਅਤੇ ਵਿਿਗਆਨ ਵਰਗੇ ਵਿਿਭੰਨ ਖੇਤਰਾਂ ਵਿੱਚ ਪਾਏ ਜਾਣ ਵਾਲੇ ਗਿਆਨ ਦੇ ਖਜ਼ਾਨੇ ਵਜੋਂ ਦਰਸਾਇਆ। ਪ੍ਰੋ. (ਡਾ.) ਕੁਲਦੀਪ ਅਗਨੀਹੋਤਰੀ ਨੇ ਭਾਰਤੀ ਗਿਆਨ ਪਰੰਪਰਾ ਦੇ ਮਹੱਤਵ ਬਾਰੇ ਵੇਦ, ਉਪਨਿਸ਼ਦ ਅਤੇ ਪੁਰਾਣਾਂ ਦੇ ਹਵਾਲੇ ਨਾਲ ਸਾਹਿਤ ਅਤੇ ਇਤਿਹਾਸਕ ਗ੍ਰੰਥਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ: ਸੁਖਵਿੰਦਰ ਕੌਰ ਬਾਠ, ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ: ਅਸ਼ੋਕ ਕੁਮਾਰ, ਜੇਐਨਯੂ, ਨਵੀਂ ਦਿੱਲੀ ਤੋਂ ਡਾ: ਸੁਧੀਰ ਪ੍ਰਤਾਪ ਸਿੰਘ, ਡੀਬੀਐਚਪੀਐਸ, ਚੇਨਈ ਤੋਂ ਡਾ: ਨੀਰਜਾ, ਨਾਗਪੁਰ ਤੋਂ ਡਾ: ਮਨੋਜ ਪਾਂਡੇ, ਮਣੀਪੁਰ ਯੂਨੀਵਰਸਿਟੀ ਤੋਂ ਡਾ: ਅਲੰਗਬਮ ਵਿਜੇ ਲਕਸ਼ਮੀ, ਮਨੀਪੁਰ ਯੂਨੀਵਰਸਿਟੀ ਤੋਂ ਡਾ: ਅਲੰਗਬਮ ਵਿਜੇ ਲਕਸ਼ਮੀ, ਇੰਫਾਲ ਸੈਂਟਰਲ ਯੂਨੀਵਰਸਿਟੀ, ਇੰਫਾਲ ਤੋਂ ਡਾ. ਤਲਵਾੜ, ਪ੍ਰਿੰਸੀਪਲ ਐਸ.ਐਨ. ਕਾਲਜ, ਅੰਮ੍ਰਿਤਸਰ, ਜੀ.ਐਨ.ਡੀ.ਯੂ., ਅੰਮ੍ਰਿਤਸਰ ਤੋਂ ਡਾ: ਵਿਨੋਦ ਕੁਮਾਰ ਤਨੇਜਾ, ਐਲ.ਪੀ.ਯੂ., ਫਗਵਾੜਾ ਤੋਂ ਡਾ: ਵਿਨੋਦ ਕੁਮਾਰ, ਜਲੰਧਰ ਤੋਂ ਡਾ: ਅਜੇ ਸ਼ਰਮਾ, ਪਠਾਨਕੋਟ ਤੋਂ ਡਾ: ਪੂਨਮ ਮਹਾਜਨ, ਧਾਰੀਵਾਲ ਤੋਂ ਡਾ: ਪਵਨ ਕੁਮਾਰ ਸ਼ਰਮਾ, ਐੱਸ.ਆਰ. ਸਰਕਾਰ ਕਾਲਜ, ਅੰਮ੍ਰਿਤਸਰ, ਹਿੰਦੂ ਕਾਲਜ ਅੰਮ੍ਰਿਤਸਰ ਤੋਂ ਡਾ: ਦੀਪਤੀ, ਡੀਏਵੀ ਕਾਲਜ ਅਬੋਹਰ ਤੋਂ ਡਾ: ਅਨੁਪਾਲ ਭਾਰਦਵਾਜ, ਮੰਡੀ ਗੋਬਿੰਦਗੜ੍ਹ ਤੋਂ ਡਾ: ਅਜੈ ਪਾਲ ਸਿੰਘ, ਡਾ: ਮਨਜਿੰਦਰ ਸਿੰਘ, ਮੁਖੀ, ਪੰਜਾਬੀ ਸਟੱਡੀਜ਼, ਜੀ.ਐਨ.ਡੀ.ਯੂ., ਡਾ: ਰਾਜੇਸ਼ ਸ਼ਰਮਾ, ਮੁਖੀ, ਵਿਜ਼ੂਅਲ ਅਤੇ ਪਰਫਾਰਮਿੰਗ ਵਿਭਾਗ, ਜੀ.ਐਨ.ਡੀ.ਯੂ., ਸਹਾਇਕ ਨਿਰਦੇਸ਼ਕ ਡਾ. (ਭਾਸ਼ਾ), ਕੇਂਦਰੀ ਹਿੰਦੀ ਡਾਇਰੈਕਟੋਰੇਟ, ਆਰਵੀਐਸ ਹੱਬ ਤੋਂ ਸ੍ਰੀਮਤੀ ਰਿਿਧਮਾ ਅਰੋੜਾ ਅਤੇ ਸਾਹਿਲ ਅਰੋੜਾ, ਐਮਵਾਈਐਲ ਡਾਇਰੈਕਟਰ ਪੁਨੀਤ ਸਚਦੇਵਾ, ਸ੍ਰੀ ਨਰੇਸ਼ ਮੋਦਗਿਲ, ਚੇਅਰਮੈਨ, ਸਥਾਈ ਲੋਕ ਅਦਾਲਤ (ਪੀਯੂਐਸ), ਅੰਮ੍ਰਿਤਸਰ, ਡਾ: ਜੋਤੀ ਗੋਗੀਆ, ਐਚ.ਐਮ.ਵੀ, ਜਲੰਧਰ, ਰਵੀ ਪਠਾਨੀਆ, ਡਾ: ਵਿਸਲਾਣਾ ਨੇ ਵੱਖ ਵੱਖ ਸੈਸ਼ਨਾਂ ਦੌਰਾਨ ਸ਼ਿਰਕਤ ਕੀਤੀ।